ਕੋਰੋਨਾ ਵਾਇਰਸ ਦਾ 10 ਦਿਨ ਤੋਂ ਲਗਾਤਾਰ ਇਲਾਜ ਕਰ ਰਹੇ ਡਾਕਟਰ ਨਾਲ ਵਰਤਿਆ ਇਹ ਭਾਣਾ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਨਾਲ ਹੁਣ ਤੱਕ ਪੂਰੀ ਦੁਨੀਆ ਵਿਚ 28,262 ਲੋਕ ਬੀਮਾਰ ਹੋ ਚੁੱਕੇ ਹਨ...

Doctor

ਨਵੀਂ ਦਿੱਲੀ: ਕੋਰੋਨਾ ਵਾਇਰਸ ਨਾਲ ਹੁਣ ਤੱਕ ਪੂਰੀ ਦੁਨੀਆ ਵਿਚ 28,262 ਲੋਕ ਬੀਮਾਰ ਹੋ ਚੁੱਕੇ ਹਨ ਜਦਕਿ ਇਸ ਵਿਚੋਂ 28,018 ਜ਼ਿਆਦਾਤਰ ਲੋਕ ਸਿਰਫ਼ ਚੀਨ ਵਿਚ ਹੀ ਹਨ। ਕੋਰੋਨਾ ਵਾਇਰਸ ਨਾਲ ਹੁਣ ਤੱਕ 565 ਲੋਕਾਂ ਦੀ ਮੌਤ ਹੁ ਚੁੱਕੀ ਹੈ। ਹੁਣ ਇਸਦਾ ਕਹਿਰ ਉਨ੍ਹਾਂ ਉਤੇ ਵੀ ਪੈ ਰਿਹਾ ਹੈ ਜੋ ਕੋਰੋਨਾ ਵਾਇਰਸ ਨਾਲ ਪੀੜਿਤ ਲੋਕਾਂ ਦੇ ਇਲਾਜ ਵਿਚ ਲੱਗੇ ਹੋਏ ਹਨ। ਇਸ ਵਾਇਰਸ ਦੀ ਵ੍ਜਾਹੰ ਨਾਲ ਪਹਿਲੇ ਡਾਕਟਰ ਦੀ ਮੌਤ ਹੋ ਚੁੱਕੀ ਹੈ।

ਡਾਕਟਰ ਸਾਂਗ ਯਿੰਗਜੀ (Song Yingjie) ਪਿਛਲੇ 10 ਦਿਨਾਂ ਤੋਂ ਲਗਾਤਾਰ ਬਿਨਾਂ ਆਰਾਮ ਕੀਤੇ ਚੀਨ ਦੇ ਹੁਨਾਨ ਰਾਜ ਦੇ ਹੇਂਗਯਾਂਗ ਇਲਾਕੇ ਵਿੱਚ ਤੈਨਾਤ ਸਨ। ਉਨ੍ਹਾਂ ਦਾ ਕੰਮ ਸੀ ਸੜਕ ‘ਤੇ ਆਉਂਦੇ-ਜਾਂਦੇ ਲੋਕਾਂ ਦਾ ਤਾਪਮਾਨ ਚੈਕ ਕਰਨਾ। ਲਗਾਤਾਰ ਕੰਮ ਕਰਨ ਦੀ ਵਜ੍ਹਾ ਨਾਲ ਸੋਮਵਾਰ ਨੂੰ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਤ ਹੋ ਗਈ। 27 ਸਾਲ ਦਾ ਡਾ. ਸਾਂਗ ਯਿੰਗਜੀ 25 ਜਨਵਰੀ ਤੋਂ ਭਿਆਨਕ ਠੰਡ ਵਿੱਚ ਹੁਨਾਨ ਪ੍ਰਾਂਤ ਦੇ ਸਥਾਨਕ ਕਲੀਨਿਕ ਵਿੱਚ ਤੈਨਾਤ ਕੀਤੇ ਗਏ ਸਨ।

ਉਨ੍ਹਾਂ ਕੋਲ ਡਾਕਟਰਾਂ ਦੀ ਇੱਕ ਟੀਮ ਸੀ। ਜਿਸਦੇ ਉਹ ਲੀਡਰ ਸਨ, ਉਨ੍ਹਾਂਨੂੰ ਹਾਇਵੇ ‘ਤੇ ਆਉਣ-ਜਾਣ ਵਾਲੇ ਡਰਾਇਵਰਾਂ ਅਤੇ ਮੁਸਾਫਰਾਂ ਦਾ ਤਾਪਮਾਨ ਚੈਕ ਕਰਨ ਦਾ ਕੰਮ ਦਿੱਤਾ ਗਿਆ ਸੀ। ਇੰਨੀ ਭਿਆਨਕ ਠੰਡ ਵਿੱਚ ਜਦੋਂ ਹੁਨਾਨ ਰਾਜ ਦਾ ਤਾਪਮਾਨ ਦਿਨ ਵਿੱਚ 8 ਡਿਗਰੀ ਅਤੇ ਰਾਤ ਵਿੱਚ 5 ਡਿਗਰੀ ਸੈਲਸੀਅਸ ਤੱਕ ਪਹੁੰਚਿਆ, ਉਸ ਵਿੱਚ ਡਾ. ਸਾਂਗ ਯਿੰਗਜੀ ਅਤੇ ਉਨ੍ਹਾਂ ਦੀ ਟੀਮ ਹਾਇਵੇ ‘ਤੇ ਲੋਕਾਂ ਵਿੱਚ ਕੋਰੋਨਾ ਵਾਇਰਸ ਦੇ ਮਰੀਜ ਦੀ ਜਾਂਚ ਕਰ ਰਹੇ ਸਨ।

ਡਾ. ਸਾਂਗ ਯਿੰਗਜੀ ਜਿਸ ਕਲੀਨਿਕ ‘ਤੇ ਤੈਨਾਤ ਸਨ। ਹੁਣ ਉੱਥੇ ਸੋਗ ਦਾ ਮਾਹੌਲ ਹੈ। ਡਾ. ਸਾਂਗ ਯਿੰਗਜੀ ਦੀ ਵੱਡੀ ਭੈਣ ਵੀ ਡਾਕਟਰ ਹੈ ਅਤੇ ਉਹ ਵੁਹਾਨ ਵਿੱਚ ਮਰੀਜਾਂ ਦੇ ਇਲਾਜ ਵਿੱਚ ਲੱਗੀ ਹੈ। ਉਨ੍ਹਾਂ ਨੂੰ ਦੁੱਖ ਇਸ ਗੱਲ ਦਾ ਹੈ ਕਿ ਉਹ ਆਪਣੇ ਭਰਾ ਦਾ ਅੰਤਿਮ ਸੰਸਕਾਰ ਵੀ ਨਹੀਂ ਕਰ ਸਕਦੀਆਂ। ਕਿਉਂਕਿ, ਵੁਹਾਨ ਤੋਂ ਕਿਸੇ ਨੂੰ ਬਾਹਰ ਆਉਣ ਜਾਣ ਦੀ ਆਗਿਆ ਨਹੀਂ ਹੈ।

ਡਾ. ਸਾਂਗ ਯਿੰਗਜੀ ਦੇ ਪਿਤਾ ਨੇ ਕਿਹਾ ਕਿ ਮੇਰੀ ਧੀ ਵੁਹਾਨ ਵਿੱਚ ਫਸੀ ਹੋਈ ਹੈ। ਉਹ ਆ ਨਹੀਂ ਸਕਦੀ। ਮੇਰਾ ਪੁੱਤਰ ਮੈਨੂੰ ਛੱਡਕੇ ਚਲਾ ਗਿਆ। ਹੁਣ ਇਸਤੋਂ ਜ਼ਿਆਦਾ ਦੁੱਖ ਹੋਰ ਕੀ ਦੇਖਣ ਨੂੰ ਮਿਲੇਗਾ? ਅਜਿਹਾ ਲੱਗ ਰਿਹਾ ਹੈ ਕਿ ਦੁਨੀਆ ਦੀ ਸਾਰੀ ਆਫ਼ਤ ਮੇਰੇ ਉੱਤੇ ਹੀ ਆ ਗਈ ਹੈ। ਪੂਰੇ ਚੀਨ ਵਿੱਚ ਡਾ. ਸਾਂਗ ਯਿੰਗਜੀ ਦੀ ਮੌਤ ਨੂੰ ਲੈ ਕੇ ਦੁੱਖ ਹੈ।

ਲੋਕ ਉਨ੍ਹਾਂ ਨੂੰ ਹੀਰੋ ਮੰਨ ਰਹੇ ਹਨ। ਅਜਿਹੇ ਹਜਾਰਾਂ ਡਾਕਟਰਸ ਹਨ ਜੋ ਕੋਰੋਨਾ ਵਾਇਰਸ ਨਾਲ ਪੀੜਿਤ ਲੋਕਾਂ ਦੇ ਇਲਾਜ ਵਿੱਚ ਲੱਗੇ ਹੋਏ ਹਨ। ਇਸ ਸਮੇਂ ਚੀਨ ਵਿੱਚ ਇਸ ਸਾਰੇ ਡਾਕਟਰਾਂ ਦੀ ਪੂਜਾ ਕੀਤੀ ਜਾ ਰਹੀ ਹੈ।