ਘਨਈਆ ਕੁਮਾਰ ਦੇ ਕਾਫ਼ਲੇ 'ਤੇ ਹਮਲਾ, ਪਥਰਾਅ, ਜ਼ਖ਼ਮੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਸੰਘ ਦੇ ਸਾਬਕਾ ਪ੍ਰਧਾਨ ਅਤੇ ਸੀਪੀਐਮ ਆਗੂ ਘਨਈਆ ਕੁਮਾਰ ਦੇ ਕਾਫ਼ਲੇ 'ਤੇ ਬੁਧਵਾਰ ਸ਼ਾਮ ਨੂੰ ਭੀੜ ਨੇ ਹਮਲਾ ਕਰ ਦਿਤਾ।

Photo

ਬਿਹਾਰ: ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਸੰਘ ਦੇ ਸਾਬਕਾ ਪ੍ਰਧਾਨ ਅਤੇ ਸੀਪੀਐਮ ਆਗੂ ਘਨਈਆ ਕੁਮਾਰ ਦੇ ਕਾਫ਼ਲੇ 'ਤੇ ਬੁਧਵਾਰ ਸ਼ਾਮ ਨੂੰ ਭੀੜ ਨੇ ਹਮਲਾ ਕਰ ਦਿਤਾ। ਲੋਕਾਂ ਨੇ ਘਨਈਆ ਕੁਮਾਰ 'ਤੇ ਪਥਰਾਅ ਵੀ ਕੀਤਾ ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ ਜਦਕਿ ਉਸ ਦਾ ਵਾਹਨ ਵੀ ਨੁਕਸਾਨਿਆ ਗਿਆ।

ਉਧਰ, ਸੁਪੌਲ ਦੇ ਕਿਸੇ ਨੌਜਵਾਨ ਨੇ ਘਨਈਆ ਵਿਰੁਧ ਕੁੱਟਮਾਰ ਦਾ ਇਲਜ਼ਾਮ ਲਾਇਆ ਹੈ। ਕਾਫ਼ਲੇ ਵਿਚ ਸ਼ਾਮਲ ਦੋ ਹੋਰ ਵਿਅਕਤੀ ਵੀ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਵਿਚ ਡਰਾਈਵਰ ਵੀ ਸ਼ਾਮਲ ਹੈ। ਦੋ ਵਾਹਨਾਂ ਦੇ ਸ਼ੀਸ਼ੇ ਟੁੱਟ ਗਏ। ਪੁਲਿਸ ਨੇ ਦੋ ਜਣਿਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ।

ਨਾਗਰਿਕਤਾ ਕਾਨੂੰਨ ਵਿਰੁਧ ਪ੍ਰਚਾਰ ਵਜੋਂ ਉਹ ਇਥੇ ਰੈਲੀ ਵਿਚ ਹਿੱਸਾ ਲੈਣ ਆਏ ਸਨ ਜਦ ਲੋਕਾਂ ਨੇ ਉਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿਤਾ। ਸੈਂਕੜਿਆਂ ਦੀ ਗਿਣਤੀ ਵਿਚ ਨੌਜਵਾਨਾਂ ਨੇ ਜ਼ੋਰਦਾਰ ਨਾਹਰੇਬਾਜ਼ੀ ਕੀਤੀ।