ਦੇਸ਼ਹਿਤ ’ਚ ਕਿਸਾਨਾਂ ਦਾ ਸੱਤਿਆਗ੍ਰਹਿ, ਪੂਰਨ ਸਮਰਥਨ : ਰਾਹੁਲ ਗਾਂਧੀ  

ਏਜੰਸੀ

ਖ਼ਬਰਾਂ, ਰਾਸ਼ਟਰੀ

ਮੋਦੀ ਸਰਕਾਰ ਨੇ ਦੇਸ਼ ਅਤੇ ਘਰ ਦੋਹਾਂ ਦਾ ਬਜਟ ਵਿਗਾੜ ਦਿਤਾ

Rahul Gandhi

ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਸਾਨ ਜਥੇਬੰਦੀਆਂ ਵਲੋਂ ਐਲਾਨੇ ‘ਚੱਕਾ ਜਾਮ’ ਦਾ ਸਮਰਥਨ ਕੀਤਾ ਹੈ। ਰਾਹੁਲ ਨੇ ਸਨਿਚਰਵਾਰ ਨੂੰ ਟਵੀਟ ਕਰ ਕੇ ਕਿਹਾ ਕਿ ‘‘ਅੰਨਦਾਤਾ ਦਾ ਸ਼ਾਂਤੀਪੂਰਨ ਸੱਤਿਆਗ੍ਰਹਿ ਦੇਸ਼ਹਿੱਤ ’ਚ ਹੈ- ਇਹ ਤਿੰਨ ਕਾਨੂੰਨ ਸਿਰਫ਼ ਕਿਸਾਨ-ਮਜਦੂਰ ਲਈ ਹੀ ਨਹੀਂ, ਜਨਤਾ ਅਤੇ ਦੇਸ਼ ਲਈ ਵੀ ਖ਼ਤਰਨਾਕ ਹਨ। ਪੂਰਨ ਸਮਰਥਨ! ’’ 

ਇਸ ਤੋਂ ਪਹਿਲਾਂ ਰਾਹੁਲ ਨੇ ਪਟਰੌਲ-ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਨੂੰ ਲੈ ਕੇ ਵੀ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਿਆ। 

ਉਨ੍ਹਾਂ ਦੋਸ਼ ਲਗਾਇਆ ਕਿ ਮੋਦੀ ਸਰਕਾਰ ਨੇ ਦੇਸ਼ ਅਤੇ ਘਰ, ਦੋਹਾਂ ਦਾ ਬਜਟ ਵਿਗਾੜ ਦਿਤਾ ਹੈ। ਉੱਥੇ ਹੀ ਕਾਂਗਰਸ ਦੀ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਨੇ ਵੀ ਇਕ ਟਵੀਟ ਕਰ ਕੇ ਸਰਕਾਰ ਨੂੰ ਸਵਾਲ ਕੀਤਾ,‘‘ਕਿਉਂ ਡਰਾਉਂਦੇ ਹੋ ਡਰ ਦੀ ਦੀਵਾਰ ਨਾਲ?’’ 

ਪਿ੍ਰਯੰਕਾ ਨੇ ਅਪਣੇ ਇਸ ਟਵੀਟ ’ਚ ਇਕ ਫ਼ੋਟੋ ਵੀ ਸ਼ੇਅਰ ਕੀਤੀ ਹੈ, ਜਿਸ ’ਚ ਦਿੱਲੀ ਦੀ ਸਰਹੱਦ ’ਤੇ ਬੈਰੀਕੇਡਿੰਗ ਦਿਖਾਈ ਗਈ ਹੈ।