20 ਸਾਲ ਪਹਿਲਾਂ ਜੰਮੂ-ਕਸ਼ਮੀਰ ’ਚ ਸ਼ਹੀਦ ਹੋਏ ਸਨ ਪਿਤਾ, ਹੁਣ ਧੀ ਫ਼ੌਜ ’ਚ ਭਰਤੀ ਹੋ ਕੇ ਕਰੇਗੀ ਦੇਸ਼ ਦੀ ਸੇਵਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਫ਼ੌਜ 'ਚ ਭਰਤੀ ਹੋਣ ਵਾਲੀ ਪਰਿਵਾਰ ਦੀ ਤੀਜੀ ਪੀੜ੍ਹੀ ਹੋਵੇਗੀ 'ਇਨਾਇਤ

photo

 

ਚੰਡੀਗੜ੍ਹ: ਇਨਾਇਤ ਵਤਸ, ਜਿਸ ਦੇ ਪਹਿਲੇ ਨਾਮ ਦਾ ਮਤਲਬ ਹੈ ਦਿਆਲਤਾ, ਪਰ ਜ਼ਿੰਦਗੀ ਉਸ ’ਤੇ ਮਿਹਰਬਾਨ ਨਹੀਂ ਸੀ, ਜਦੋਂ ਉਹ ਤਿੰਨ ਸਾਲ ਦੀ ਸੀ ਉਦੋਂ ਉਸ ਦੇ ਪਿਤਾ ਸ਼ਹੀਦ ਹੋ ਗਏ ਸਨ, ਛੋਟੀ ਉਮਰ ਚ ਹੀ ਉਸ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ। ਉਸ ਦੇ ਪਿਤਾ ਮੇਜਰ ਨਵਨੀਤ ਵਤਸ 2003 'ਚ ਜੰਮੂ-ਕਸ਼ਮੀਰ 'ਚ ਇਕ ਅੱਤਵਾਦ ਵਿਰੋਧੀ ਮੁਹਿੰਮ 'ਚ ਸ਼ਹੀਦ ਹੋ ਗਏ ਸਨ।
 

ਇਨਾਇਤ ਫੌਜ ਵਿੱਚ ਉਸ ਦੇ ਪਰਿਵਾਰ ਦੀ ਤੀਜੀ ਪੀੜ੍ਹੀ ਹੋਵੇਗੀ। ਉਸਦੇ ਨਾਨਾ ਵੀ ਇੱਕ ਕਰਨਲ ਸਨ। ਪੰਚਕੂਲਾ ਦੀ ਰਹਿਣ ਵਾਲੀ ਇਨਾਇਤ ਆਪਣੇ ਮਾਪਿਆਂ ਦੀ ਇਕਲੌਤੀ ਧੀ ਹੈ। ਗ੍ਰੈਜੂਏਟ ਇਨਾਇਤ ਦਾ ਸ਼ੁਰੂ ਤੋਂ ਹੀ ਆਰਮੀ 'ਚ ਭਰਤੀ ਹੋਣ ਦਾ ਸੁਫ਼ਨਾ ਸੀ। ਉਹ ਆਰਮੀ ’ਚ ਭਰਤੀ ਹੋ ਕੇ ਆਪਣੇ ਪਿਤਾ ਦੀ ਵਿਰਾਸਤ ਨੂੰ ਜਾਰੀ ਰੱਖੇਗੀ। ਉਸ ਦੇ ਦਾਦਾ ਵੀ ਕਰਨਲ ਰਹਿ ਚੁੱਕੇ ਸਨ। ਇਨਾਇਤ ਫ਼ੌਜ 'ਚ ਸ਼ਾਮਲ ਹੋਣ ਲਈ ਤਿਆਰ ਹੋ ਚੁੱਕੀ ਹੈ। ਉਹ ਅਪ੍ਰੈਲ ਵਿਚ ਆਫੀਸਰਜ਼ ਟ੍ਰੇਨਿੰਗ ਅਕੈਡਮੀ (OTA), ਚੇਨਈ 'ਚ ਸ਼ਾਮਲ ਹੋਵੇਗੀ।

ਇਨਾਇਤ ਦੀ ਮਾਂ ਸ਼ਿਵਾਨੀ ਨੇ ਕਿਹਾ ਕਿ ਉਹ ਇਕ ਬਹਾਦਰ ਪਿਤਾ ਦੀ ਧੀ ਹੈ। ਜਦੋਂ ਉਸ ਨੇ ਗ੍ਰੈਜੂਏਟ ਪੂਰੀ ਕੀਤੀ ਤਾਂ ਸਾਰਿਆਂ ਨੇ ਸੋਚਿਆ ਸੀ ਕਿ ਸੂਬਾ ਸਰਕਾਰ ਵਲੋਂ ਦਿੱਤੀ ਜਾਣ ਵਾਲੀ ਨੌਕਰੀ ਲਵੇਗੀ ਪਰ ਉਹ ਸ਼ਹੀਦ ਦੀ ਧੀ ਹੈ। ਮੈਂ ਖੁਸ਼ ਹਾਂ ਕਿ ਆਰਾਮਦਾਇਕ ਜ਼ਿੰਦਗੀ ਦਾ ਬਦਲ ਹੋਣ ਦੇ ਬਾਵਜੂਦ ਉਸ ਨੇ ਆਪਣੇ ਪਿਤਾ ਦੀ ਵਿਰਾਸਤ ਨੂੰ ਚੁਣਿਆ।