ਅੰਬਾਲਾ 'ਚ ਛੋਟੇ ਹਾਥੀ ਦੀ ਅਣਪਛਾਤੇ ਵਾਹਨ ਨਾਲ ਟੱਕਰ, ਨੌਜਵਾਨ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

4 ਲੋਕ ਗੰਭੀਰ ਜ਼ਖਮੀ

photo

 

ਅੰਬਾਲਾ: ਹਰਿਆਣਾ ਦੇ ਅੰਬਾਲਾ ਕੈਂਟ 'ਚ ਦਿੱਲੀ-ਚੰਡੀਗੜ੍ਹ ਹਾਈਵੇ 'ਤੇ ਆਸਾ ਰਾਮ ਸਕੂਲ ਨੇੜੇ ਛੋਟੇ ਹਾਥੀ ਦੀ ਅਣਪਛਾਤੇ ਵਾਹਨ ਨਾਲ ਟੱਕਰ ਹੋ ਗਈ। ਇਸ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ 4 ਲੋਕ ਗੰਭੀਰ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਜੈਵੀਰ (26) ਵਾਸੀ ਯੂਪੀ ਵਜੋਂ ਹੋਈ ਹੈ। ਪੁਲਿਸ ਪੀੜਤਾਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕਰੇਗੀ।

ਇਹ ਵੀ ਪੜ੍ਹੋ:6 ਮਹੀਨਿਆਂ ਦੇ ਸਪਾਂਸਰ ਦੌਰੇ 'ਤੇ ਕੈਨੇਡਾ ਗਏ ਢਾਡੀ ਜਥੇ ਦੇ 3 ਮੈਂਬਰ ਹੋਏ ਲਾਪਤਾ

ਜਾਣਕਾਰੀ ਮੁਤਾਬਕ ਜੈਵੀਰ ਆਪਣੇ ਸਾਥੀ ਅਨੂਪ, ਅਮਿਤਾਭ ਅਤੇ ਪੁਰਸ਼ੋਤਮ ਨਾਲ ਅੰਬਾਲਾ ਸ਼ਹਿਰ ਦੇ ਰਹਿਣ ਵਾਲੇ ਦਲੀਪ ਪੁਰੀ ਦੇ ਛੋਟੇ ਹਾਥੀ 'ਚ ਸਵਾਰ ਹੋ ਕੇ ਕਰਨਾਲ ਤੋਂ ਅੰਬਾਲਾ ਵੱਲ ਆ ਰਹੇ ਸਨ। ਇਹ ਸਾਰੇ ਵਿਆਹ ਵਿੱਚ ਕੇਟਰਿੰਗ ਦਾ ਕੰਮ ਕਰਦੇ ਸਨ।

ਇਹ ਵੀ ਪੜ੍ਹੋ:ਪੁੱਤ ਨੂੰ ਢਿੱਡ ਨਾਲ ਬੰਨ੍ਹ ਕੇ ਮਾਂ ਨੇ ਨਹਿਰ 'ਚ ਮਾਰੀ ਛਾਲ, ਦੋਵਾਂ ਦੀ ਹੋਈ ਮੌਤ 

ਪੁਲਿਸ ਅਨੁਸਾਰ ਇਹ ਹਾਦਸਾ ਕਿਸੇ ਅਣਪਛਾਤੇ ਵਾਹਨ ਨਾਲ ਟਕਰਾਉਣ ਕਾਰਨ ਵਾਪਰਿਆ। ਜੈਵੀਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਸ ਦੇ ਤਿੰਨ ਸਾਥੀ ਅਨੂਪ, ਅਮਿਤਾਭ ਅਤੇ ਪੁਰਸ਼ੋਤਮ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਆਦੇਸ਼ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। ਡਰਾਈਵਰ ਦਲੀਪ ਪੁਰੀ ਦੀ ਹਾਲਤ ਠੀਕ ਹੈ।