ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਹੋਇਆ ਵਾਧਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਤੇਲ ਕੰਪਨੀ ਇੰਡੀਅਨ ਆੱਇਲ.....

Petrol and Diesel

 ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਤੇਲ ਕੰਪਨੀ ਇੰਡੀਅਨ ਆੱਇਲ ਕਾਰਪੋਰੇਸ਼ਨ ਲਿਮਿਟਡ ਦੀਆਂ 6 ਮਾਰਚ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਰਹੀਆਂ। ਅੱਜ ਰਾਜਧਾਨੀ ਦਿੱਲੀ ਵਿਚ ਪੈਟਰੋਲ 71.94 ਰੁਪਏ ਪ੍ਰ੍ਤੀ ਲੀਟਰ ਦੇ ਕਰੀਬ ਅਤੇ ਡੀਜ਼ਲ 67.64 ਰੁਪਏ ਪ੍ਰ੍ਤੀ ਲੀਟਰ ਵਿਕ ਰਿਹਾ ਹੈ। ਅੰਤਰਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਹੁਣ ਵੀ ਉੱਚੇ ਪੱਧਰ ਤੇ ਹਨ।

ਇਸ ਦਾ ਅਸਰ ਭਾਰਤੀ ਬਜ਼ਾਰਾਂ ਵਿਚ ਵਿਖਾਈ ਦੇ ਰਿਹਾ ਹੈ। ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਸਥਾਨਿਕ ਪੱਧਰ ਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵੀ ਵੱਧ ਰਹੀਆਂ ਹਨ।ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਪੈਟਰੋਲ ਦਾ ਰੇਟ 72.24 ਰੁਪਏ ਪ੍ਰ੍ਤੀ ਲੀਟਰ ਹੋ ਗਿਆ, ਉੱਥੇ ਹੀ ਕਲਕੱਤੇ ਵਿਚ ਪੈਟਰੋਲ 74.33 ਰੁਪਏ ਪ੍ਰ੍ਤੀ ਲੀਟਰ ਹੈ।

ਮੰਬਈ ਵਿਚ ਪੈਟਰੋਲ 77.87 ਪ੍ਰ੍ਤੀ ਲੀਟਰ ਅਤੇ ਚੇਨਈ ਵਿਚ ਪੈਟਰੋਲ 74.02 ਰੁਪਏ ਪ੍ਰ੍ਤੀ ਲੀਟਰ ਮਿਲ ਰਿਹਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਡੀਜ਼ਲ 67.64  ਰੁਪਏ ਪ੍ਰ੍ਤੀ ਲੀਟਰ ਹੋ ਗਿਆ ਹੈ ਉੱਥੇ ਕਲਕੱਤੇ ਵਿਚ ਡੀਜ਼ਲ 69.43 ਰੁਪਏ ਪ੍ਰ੍ਤੀ ਲੀਟਰ ਮਿਲ ਰਿਹਾ ਹੈ। ਦੇਸ਼ ਦੀ ਰਾਜਧਾਨੀ ਮੁੰਬਈ ਵਿਚ ਡੀਜ਼ਲ 70.86 ਰੁਪਏ ਪ੍ਰ੍ਤੀ ਲੀਟਰ ਮਿਲ ਰਿਹਾ ਹੈ......

......ਅਤੇ ਚੇਨਈ ਵਿਚ ਡੀਜ਼ਲ 11 ਪੈਸੇ ਦੇ ਵਾਧੇ ਤੋਂ ਬਾਅਦ 71.49 ਰੁਪਏ ਪ੍ਰ੍ਤੀ ਲੀਟਰ ਲੀਟਰ ਹੋ ਗਿਆ ਹੈ।ਅੱਜ ਪੰਜਾਬ ਦੇ ਜਲੰਧਰ ਦੀ ਗੱਲ ਕਰੀਏ ਤਾਂ ਇੱਥੇ ਪੈਟਰੋਲ ਕੀਮਤ 72.14 ਹੋ ਗਈ ਹੈ। ਲੁਧਿਆਣੇ ਵਿਚ ਪੈਟਰੋਲ 72.61 ਰੁਪਏ, ਅੰਮਿ੍ਰ੍ਤਸਰ 72.72 ਰੁਪਏ, ਪਟਿਆਲਾ ਵਿਚ 72.52 ਰੁਪਏ ਅਤੇ ਚੰਡੀਗੜ੍ਹ੍ ਵਿਚ 68.31 ਰੁਪਏ ਪ੍ਰ੍ਤੀ ਲੀਟਰ ਵਿਕ ਰਿਹਾ ਹੈ।