ਮਾਂ ਨੇ ਨਹੀਂ ਦਿਤੇ ਪੈਸੇ ਤਾਂ ਪੁੱਤਰ ਨੇ ਪੈਟਰੋਲ ਛਿੜਕ ਕੇ ਲਗਾ ਦਿਤੀ ਅੱਗ
ਬੈਂਗਲੁਰੂ ਵਿਚ ਇਕ ਪੁੱਤਰ ਦੁਆਰਾ ਮਾਂ ਨੂੰ ਜਲਾਉਣ ਦਾ ਮਾਮਲਾ ਸਾਹਮਣੇ......
ਬੈਂਗਲੁਰੂ (ਭਾਸ਼ਾ): ਬੈਂਗਲੁਰੂ ਵਿਚ ਇਕ ਪੁੱਤਰ ਦੁਆਰਾ ਮਾਂ ਨੂੰ ਜਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਉਤਮ ਨਾਂਅ ਦੇ ਇਸ 20 ਸਾਲ ਦੇ ਜਵਾਨ ਨੇ 6 ਦਸੰਬਰ ਨੂੰ ਕਥਿਤ ਰੂਪ ਤੋਂ ਅਪਣੀ ਮਾਂ ਦੇ ਉਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਉਤਮ ਦੀ ਮਾਂ ਭਾਰਤੀ ਨੇ ਉਸ ਨੂੰ ਪੈਸੇ ਦੇਣ ਤੋਂ ਇੰਨਕਾਰ ਕਰ ਦਿਤਾ ਸੀ, ਜਿਸ ਤੋਂ ਬਾਅਦ ਉਸ ਨੇ ਅਜਿਹੀ ਹਰਕਤ ਕੀਤੀ। ਭਾਰਤੀ ਨੂੰ ਲੱਗਿਆ ਕਿ ਉਸ ਦਾ ਪੁੱਤਰ ਇਹ ਪੈਸੇ ਸ਼ਰਾਬ ਉਤੇ ਖਰਚ ਕਰ ਦੇਵੇਗਾ,
ਇਸ ਲਈ ਉਸ ਨੇ ਪੈਸੇ ਦੇਣ ਤੋਂ ਇੰਨਕਾਰ ਕਰ ਦਿਤਾ ਜਿਸ ਤੋਂ ਬਾਅਦ ਦੋਨਾਂ ਵਿਚ ਬਹਿਸ ਸ਼ੁਰੂ ਹੋ ਗਈ ਅਤੇ ਉਤਮ ਨੇ ਭਾਰਤੀ ਉਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿਤੀ। ਇਸ ਨੂੰ ਦੇਖਦੇ ਹੀ ਭਾਰਤੀ ਦੇ ਪਤੀ ਨੇ ਅੱਗ ਬੁਝਾਈ ਅਤੇ ਉਸ ਨੂੰ ਹਸਪਤਾਲ ਲੈ ਕੇ ਗਿਆ। ਭਾਰਤੀ ਦਾ ਚਿਹਰਾ, ਅਤੇ ਹੱਥ ਪੂਰੀ ਤਰ੍ਹਾਂ ਜਲ ਗਿਆ ਹੈ ਅਤੇ ਹੁਣ ਹਸਪਤਾਲ ਵਿਚ ਉਸ ਦਾ ਇਲਾਜ ਚੱਲ ਰਿਹਾ ਹੈ।
ਇਸ ਮਾਮਲੇ ਤੋਂ ਬਾਅਦ ਭਾਰਤੀ ਦੇ ਪਤੀ ਨੇ ਅਪਣੇ ਬੇਟੇ ਦੇ ਵਿਰੁਧ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਤੋਂ ਬਾਅਦ ਤੋਂ ਉਤਮ ਫਰਾਰ ਹੈ ਅਤੇ ਪੁਲਿਸ ਉਸ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ।