ਅਦਾਲਤਾਂ ਵਿੱਚ ਪਏ ਪੈਂਡਿੰਗ ਮਾਮਲਿਆਂ ਦੇ ਜਲਦੀ ਹੱਲ ਲਈ ਜੱਜਾਂ ਦੀ ਸਿਖਲਾਈ ਵਧਾਉਣ ਦੀ ਲੋੜ-ਰਾਸ਼ਟਰਪਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਨ੍ਹਾਂ ਕਿਹਾ ਇਸ ਤੋਂ ਇਲਾਵਾ ਨਿਆਇਕ ਅਤੇ ਅਰਧ-ਨਿਆਂਇਕ ਅਧਿਕਾਰੀਆਂ ਦੀ ਸਿਖਲਾਈ ਵੀ ਜ਼ਰੂਰੀ ਹੈ।

Ram nath kovind

ਭੂਪਾਲ: ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਇਕ ਸਾਲਾਨਾ ਸਮਾਗਮ ਵਿੱਚ ਬੋਲਦਿਆਂ ਕਿਹਾ ਕਿ ਅਦਾਲਤਾਂ ਖ਼ਾਸ ਕਰਕੇ ਜ਼ਿਲ੍ਹਾ ਕਚਹਿਰੀਆਂ ਵਿੱਚ ਲੰਮੇ ਸਮੇਂ ਤੋਂ ਲਟਕੇ ਪਏ ਕੇਸਾਂ ਦੇ ਨਿਪਟਾਰਾ ਕਰਨ ਲਈ ਨਿਆਂਇਕ ਅਤੇ ਅਰਧ ਨਿਆਂਇਕ ਅਧਿਕਾਰੀਆਂ ਦੇ ਨਾਲ ਨਾਲ ਜੱਜਾਂ ਦੀ ਸਿਖਲਾਈ ਦਾ ਦਾਇਰਾ ਵਧਾਉਣ ਦੀ ਵੀ ਲੋੜ ਹੈ ।

ਪ੍ਰੋਗਰਾਮ ਵਿਚ ਸੰਬੋਧਨ ਦੌਰਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਅਦਾਲਤ ਵਿੱਚ ਵਿਚਾਰ ਅਧੀਨ ਪੈਂਡਿੰਗ ਮਾਮਲਿਆਂ ਦੀ ਸੁਣਵਾਈ ਜਲਦੀ ਕਰਨ ਲਈ ਜੱਜਾਂ ਦੀ ਸਿਖਲਾਈ ਨੂੰ ਵਧਾਉਣ ਦੀ ਲੋੜ ਹੈ। ਇਸ ਤੋਂ ਇਲਾਵਾ ਨਿਆਇਕ ਅਤੇ ਅਰਧ-ਨਿਆਂਇਕ ਅਧਿਕਾਰੀਆਂ ਦੀ ਸਿਖਲਾਈ ਵੀ ਜ਼ਰੂਰੀ ਹੈ। ਇਹ ਇਸ ਲਈ ਹੈ ਕਿ ਲੰਬਿਤ ਪਏ ਕੇਸਾਂ ਦੇ ਨਤੀਜੇ ਜਲਦੀ ਆਉਂਦੇ ਹਨ ਤਾਂ ਲੋਕਾਂ ਨੂੰ ਜਲਦੀ ਇਨਸਾਫ ਮਿਲੇਗਾ। ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਜ਼ਿਲ੍ਹਾ ਅਦਾਲਤ ਵਿਚ ਇਸ ਦੀ ਵਿਸ਼ੇਸ਼ ਤੌਰ ’ਤੇ ਲੋੜ ਹੈ।