ਬੰਗਾਲ ਦੀ ਇਸ ਸੀਟ ’ਤੇ ਟਕਰਾਉਣਗੇ TMC ਤੇ BJP ਦੇ ਸਾਬਕਾ IPS ਅਧਿਕਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੱਛਮੀ ਬੰਗਾਲ ਦੀਆਂ ਚੋਣਾਂ ਵਿਚ ਕਈਂ ਸੀਟਾਂ ਉਤੇ ਦਿਲਚਸਪ ਮੁਕਾਬਲਾ ਦੇਖਣ...

Ips

ਕਲਕੱਤਾ: ਪੱਛਮੀ ਬੰਗਾਲ ਦੀਆਂ ਚੋਣਾਂ ਵਿਚ ਕਈਂ ਸੀਟਾਂ ਉਤੇ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲੇਗਾ। ਇਸ ਵਿਚ ਪੱਛਮੀ ਮਿਦਨਾਪੁਰ ਦੀ ਡੇਬਰਾ ਸੀਟ ਵੀ ਸ਼ਾਮਲ ਹੈ। ਜਿੱਥੇ ਤ੍ਰਿਣਮੂਲ ਕਾਂਗਰਸ ਨੇ ਸਾਬਕਾ ਆਈਪੀਐਸ ਹਮਾਂਯੂ ਕਬੀਰ ਨੂੰ ਟਿਕਟ ਦਿੱਤਾ ਹੈ। ਉਥੇ ਹੀ ਬੀਜੇਪੀ ਨੇ ਸਾਬਕਾ ਆਈਪੀਐਸ ਭਾਰਤੀ ਘੋਸ਼ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਹਮਾਂਯੂ ਕਬੀਰ ਨੇ ਬੀਜੇਪੀ ਦੀ ਰੈਲੀ ਵਿਚ ਗੋਲੀ ਮਾਰੋ ਦਾ ਨਾਅਰਾ ਲਗਾਉਣ ਵਾਲੇ ਵਰਕਰਾਂ ਨੂੰ ਗ੍ਰਿਫ਼ਤਾਰ ਕਰ ਕਾਫ਼ੀ ਖਬਰਾਂ ਬਟੋਰੀਆਂ ਸਨ।

ਹਮਾਂਯੂ ਕਬੀਰ ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਚੰਦਨਨਗਰ ਦੇ ਪੁਲਿਸ ਕਮਿਸ਼ਨਰ ਸਨ। ਦੱਸ ਦਈਏ ਕਿ ਬੰਗਾਲ ‘ਚ ਰਾਜਨੀਤਿਕ ਪ੍ਰਦਰਸ਼ਨ ਦੌਰਾਨ “ਗੋਲੀ ਮਾਰੋ” ਦਾ ਨਾਅਰਾ ਲਗਾਉਣ ਵਾਲੇ ਬੀਜੇਪੀ ਵਰਕਰਾਂ ਨੂੰ ਗ੍ਰਿਫ਼ਤਾਰ ਕਰਨ ਵਾਲੇ ਪੁਲਿਸ ਅਫ਼ਸਰ ਹਮਾਂਯੂ ਕਬੀਰ (Police Commissioner Humayaun Kabir) ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਹਮਾਂਯੂ ਕਬੀਰ ਨੂੰ ਦਸੰਬਰ 2020 ‘ਚ ਇੰਸਪੈਕਟਰ ਜਨਰਲ ਦੇ ਰੈਂਕ ਦੀ ਪ੍ਰਮੋਸ਼ਨ ਮਿਲੀ ਸੀ।

ਬੰਗਾਲ ‘ਚ ਬੀਜੇਪੀ ਅਤੇ ਤ੍ਰਿਣਮੂਲ ਕਾਂਗਰਸ ‘ਚ ਤਲਖੀ ਦੇ ਵਿਚਾਲੇ ਇਹ ਮਾਮਲਾ ਸਾਹਮਣੇ ਆਇਆ ਸੀ ਜਦੋਂ 21 ਜਨਵਰੀ ਨੂੰ ਬੰਗਾਲ ‘ਚ ਬੀਜੇਪੀ ਦੀ ਰੈਲੀ ਦੇ ਦੌਰਾਨ ਜਦੋਂ ਕੁਝ ਪਾਰਟੀ ਵਰਕਰਾਂ ਨੇ “ਗੋਲੀ ਮਾਰੋ” ਦਾ ਨਾਅਰਾ ਲਗਾਇਆ ਸੀ। ਉਦੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਨੇ ਹਿੰਸਾ ਭੜਕਾਉਣ ਦੇ ਯਤਨ ਦੇ ਆਰੋਪ ‘ਚ ਬੀਜੇਪੀ ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ।

ਪੁਲਿਸ ਨੇ ਸਥਾਨਕ ਬੀਜੇਪੀ ਨੇਤਾ ਸੁਰੇਸ਼ ਸ਼ਾਹ ਅਤੇ ਦੋ ਹੋਰ ਨੂੰ ਇਸ ਨਾਅਰੇਬਾਜ਼ੀ ਦੀ ਵੀਡੀਓ ਸਾਹਮਣੇ ਆਉਣ ਤੋਂ ਕੁਝ ਘੰਟੇ ਬਾਅਦ ਹੀ ਗ੍ਰਿਫ਼ਤਾਰ ਕਰ ਲਿਆ ਸੀ। ਇਸ ਰੈਲੀ ਦੀ ਅਗਵਾਈ ਬੀਜੇਪੀ ਨੇਤਾ ਸੁਵੇਂਦਰੂ ਅਧਿਕਾਰੀ ਅਤੇ ਹੁਗਲੀ ਤੋਂ ਬੀਜੇਪੀ ਸੰਸਦ ਲਾਕੇਟ ਚੈਟਰਜੀ ਕਰ ਰਹੇ ਸਨ।