ਹੁਣ ATM ਜਾਣ ਦੀ ਲੋੜ ਨਹੀਂ, ਘਰ ‘ਚ ਹੀ ਕੀਤੀ ਜਾਵੇਗੀ 'ਕੈਸ਼' ਦੀ ਡਿਲੀਵਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦਿਆਂ ਪੂਰੇ ਦੇਸ਼ ਵਿਚ ਲੌਕਡਾਊਨ ਕੀਤਾ ਗਿਆ ਹੈ। ਜਿਸ ਕਾਰਨ ਹੁਣ ਹਰ ਪਾਸੇ ਕੰਮਕਾਰ ਅਤੇ ਅਵਾਜਾਈ ਨੂੰ ਬੰਦ ਕੀਤਾ ਗਿਆ ਹੈ

lockdown

ਕਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦਿਆਂ ਪੂਰੇ ਦੇਸ਼ ਵਿਚ ਲੌਕਡਾਊਨ ਕੀਤਾ ਗਿਆ ਹੈ। ਜਿਸ ਕਾਰਨ ਹੁਣ ਹਰ ਪਾਸੇ ਕੰਮਕਾਰ ਅਤੇ ਅਵਾਜਾਈ ਨੂੰ ਬੰਦ ਕੀਤਾ ਗਿਆ ਹੈ ਅਜਿਹੇ ਵਿਚ ਲੋਕਾਂ ਨੂੰ ਜਰੂਰੀ ਦਾ ਸਮਾਨ ਖ੍ਰਦੀਣ ਦੇ ਲਈ ਨਗਦੀ ਦੀ ਮੁਸ਼ਕਿਲ ਆ ਰਹੀ ਹੈ। ਜਿਸ ਕਰਕੇ ਨਗਦੀ ਦੀ ਇਸ ਸਮੱਸਿਆ ਨੂੰ ਦੇਖਦਿਆਂ ਕੇਰਲ ਸਰਕਾਰ ਨੇ ਇਕ ਫੈਸਲਾ ਲਿਆ ਹੈ ਜਿਸ ਵਿਚ ਇਸ ਰਾਜ ਦੇ ਏਟੀਐੱਮਜ਼ ਦੇ ਵੱਲੋਂ ਡਾਕ ਵਿਭਾਗ ਦੇ ਨਾਲ ਇਕ ਸਮਝੋਤਾ ਕੀਤਾ ਗਿਆ ਹੈ

ਜਿਸ ਅਧੀਨ ਲੋਕਾਂ ਨੂੰ ਉਨ੍ਹਾਂ ਦੇ ਘਰ ਵਿਚ ਨਗਦੀ ਪਹੁੰਚਾਈ ਜਾਵੇਗੀ। ਕੇਰਲ ਦੇ ਰਾਜ ਦੇ ਵਿੱਤ ਮੰਤਰੀ ਡਾ. ਟੀ.ਐੱਮ. ਥੌਮਸ ਨੇ ਸੋਮਵਾਰ ਨੂੰ ਕਿਹਾ ਕਿ ਇਸ ਯੋਜਨਾ ਤਹਿਤ ਕਿਸੇ ਖ਼ਾਸ ਖੇਤਰ ਦਾ ਡਾਕਘਰ ਘਰ-ਘਰ ਨਗਦੀ ਲੈ ਕੇ ਜਾਵੇਗਾ। ਥੌਮਸ ਨੇ ਕਿਹਾ, '8 ਅਪ੍ਰੈਲ ਤੋਂ ਬਾਅਦ, ਤੁਸੀਂ ਆਪਣੇ ਖੇਤਰ ਵਿਚ ਆਪਣੇ ਡਾਕਘਰ ਨੂੰ ਕਾਲ ਕਰ ਸਕਦੇ ਹੋ ਅਤੇ ਆਪਣੇ ਬੈਂਕ ਦਾ ਨਾਮ, ਰਾਸ਼ੀ ਅਤੇ ਪਤਾ ਦੱਸ ਸਕਦੇ ਹੋ।

ਜਿਸ ਤੋਂ ਬਾਅਦ ਇਹ ਪੋਸਟਮੈਨ ਤੁਹਾਡੇ ਪੈਸੇ ਤੁਹਾਡੇ ਘਰ ਭੇਜ ਦੇਵੇਗਾ। ਪਿਛਲੇ ਸਾਲ ਸਤੰਬਰ ਵਿਚ ਆਧਾਰ ਇਨੇਬਲਸ ਪੇਮੈਂਟ ਸਿਸਟਮ ਸਰਵਿਸ ਸ਼ੁਰੂ ਕੀਤੀ ਗਈ ਸੀ। ਇਹ ਸਹੂਲਤ ਇੰਡੀਆ ਪੋਸਟ ਪੇਮੈਂਟ ਬੈਂਕ ਰਾਹੀਂ ਦਿੱਤੀ ਜਾਏਗੀ। ਡੋਰਸਟੈਪ ਪੋਸਟਮੈਨ ਤੋਂ ਬਾਅਦ ਨਗਦ ਸਪੁਰਦਗੀ ਲਈ ਇਕ ਡਵਾਇਸ ਹੋਵੇਗਾ, ਜਿਸ ਵਿਚ ਆਧਾਰ ਨੰਬਰ ਭਰਿਆ ਜਾਵੇਗਾ।

ਇਸਦੇ ਬਾਅਦ, ਗਾਹਕ ਇਸ ਨੂੰ ਆਪਣੀ ਫਿੰਗਰਪ੍ਰਿੰਟ ਦੁਆਰਾ ਪ੍ਰਮਾਣਿਤ ਕਰੇਗਾ। ਇਸਦੇ ਅਧਾਰ ਉਤੇ ਗਾਹਕਾਂ ਨੂੰ ਪੈਸੇ ਦੀ ਅਦਾਇਗੀ ਕੀਤੀ ਜਾਏਗੀ। ਦੱਸ ਦੱਈਏ ਕਿ ਗਾਹਕ ਇਸ ਸਹੂਲਤ ਦੀ ਮਦਦ ਨਾਲ 10,000 ਰੁਪਏ ਦੀ ਵੱਧ ਤੋਂ ਵੱਧ ਨਗਦ ਦੀ ਹੋਮ ਡਿਲੀਵਰੀ ਪ੍ਰਾਪਤ ਕਰ ਸਕਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।