Lockdown : ਬੀਮਾਰ ਮਾਂ ਦਾ ਦਰਦ ਨਾ ਦੇਖ ਹੋਇਆ, ਤਾਂ ਪੁੱਤਰ 210 ਕਿਲੋਮੀਟਰ ਸਾਈਕਲ 'ਤੇ ਲਿਆਇਆ ਦਵਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰੋਨਾ ਵਾਇਰਸ ਦੇ ਕਾਰਨ ਭਾਰਤ ਵਿਚ 21 ਦਿਨ ਦਾ ਲੌਕਡਾਊਨ ਲਗਾਇਆ ਹੋਇਆ ਹੈ ਜਿਸ ਕਾਰਨ ਪੂਰੇ ਦੇਸ਼ ਵਿਚ ਅਵਾਜਾਈ ਨੂੰ ਬੰਦ ਕੀਤਾ ਹੋਇਆ ਹੈ।

lockdown

ਕਰੋਨਾ ਵਾਇਰਸ ਦੇ ਕਾਰਨ ਭਾਰਤ ਵਿਚ 21 ਦਿਨ ਦਾ ਲੌਕਡਾਊਨ ਲਗਾਇਆ ਹੋਇਆ ਹੈ ਜਿਸ ਕਾਰਨ ਪੂਰੇ ਦੇਸ਼ ਵਿਚ ਅਵਾਜਾਈ ਨੂੰ ਬੰਦ ਕੀਤਾ ਹੋਇਆ ਹੈ। ਇਸ ਵਿਚ ਹਜ਼ਾਰੀਬਾਗ ਦੇ ਬਾਲੇਸ਼ਵਰ ਰਾਮ ਨੇ ਲੌਕਡਾਊਨ ਵਿਚ ਆਪਣੇ ਮਾਤਾ ਪਿਤਾ ਲਈ ਸਰਵਣ ਪੁਤਰ ਬਣ ਕੇ ਦਿਖਾਇਆ ਹੈ। ਜਿਸ ਨੇ ਆਪਣੀ ਬਿਮਾਰ ਮਾਂ ਨੂੰ ਬੀਮਾਰੀ ਨਾਲ ਤੜਫ ਦੇ ਦੇਖ ਇਕ ਦਿਨ ਵਿਚ 210 ਕਿਲੋਮੀਟਰ ਸਾਈਕਲ ਚਲਾ ਕੇ ਉਨ੍ਹਾਂ ਲਈ ਦਵਾਈ ਲੈ ਕੇ ਆਇਆ ਹੈ।

ਜ਼ਿਕਰਯੋਗ ਹੈ ਕਿ ਲੌਕਡਾਊਨ ਦੇ ਕਾਰਨ ਦੇਸ਼ ਵਿਚ ਹਰ ਪਾਸੇ ਅਵਾਜਾਈ ਬੰਦ ਹੈ ਜਿਸ ਤੋਂ ਬਾਅਦ ਬਾਲੇਸ਼ਵਰ ਨੇ ਆਪਣੇ ਘਰ ਤੋਂ 105 ਕਿਲੋਮੀਟਰ ਦੂਰ ਰਾਂਚੀ ਸਾਇਕਲ ਤੇ ਦਵਾਈ ਲਿਆਉਣ ਦਾ ਫੈਸਲਾ ਕਰ ਕੀਤਾ। ਜਿਸ ਲਈ ਸ਼ਨੀਵਾਰ ਸਵੇਰੇ ਘਰ ਤੋਂ ਨਿਕਲ ਕੇ ਉਹ ਰਾਂਚੀ ਗਿਆ ਅਤੇ ਰਾਤ ਨੂੰ ਦਵਾਈ ਲੈ ਕੇ ਘਰ ਵਾਪਿਸ ਮੁੜਿਆ। ਮਤਲਬ ਕਿ ਪੂਰੇ ਦਿਨ ਵਿਚ ਉਸ ਨੇ 210 ਕਿਲੋਮੀਟਰ ਦਾ ਸਫਰ ਕੇਵਲ ਸਾਇਕਲ ਤੇ ਹੀ ਤੈਅ ਕੀਤਾ।

ਉਧਰ ਬਾਲੇਸ਼ਵਰ ਨੇ ਦੱਸਿਆ ਕਿ ਲੌਕਡਾਊਨ ਦੇ ਕਾਰਨ ਉਸ ਤੋਂ ਰਾਂਚੀ ਨਹੀਂ ਜਾ ਹੋਇਆ ਅਤੇ ਇਸੇ ਵਿਚ ਹੋਲੀ-ਹੋਲੀ ਮਾਂ ਦੀਆਂ ਦਵਾਈਆਂ ਵੀ ਖਤਮ ਹੋ ਗਈਆਂ ਜਿਸ ਤੋਂ ਬਾਅਦ ਉਹ ਹੋਰ ਬਿਮਾਰ ਹੋ ਗਈ। ਅਜਿਹੇ ਵਿਚ ਉਸ ਤੋਂ ਆਪਣੀ ਮਾਂ ਦਾ ਦਰਦ ਨਹੀਂ ਦੇਖਿਆ ਗਿਆ ਜਿਸ ਕਾਰਨ ਉਸ ਨੇ ਸਾਈਕਲ ਤੇ ਹੀ ਜਾਣ ਦਾ ਫੈਸਲਾ ਕਰ ਲਿਆ।

ਦੱਸ ਦੱਈਏ ਕਿ ਬਾਲੇਸ਼ਵਰ ਦੀ ਮਾਂ ਸੁਗਤੀ ਦੇਵੀ 80 ਸਾਲ ਦੀ  ਹੈ ਜਿਹੜੀ ਕਿ ਪਿਛਲੇ 15 ਸਾਲ ਤੋਂ ਛਾਤੀ ਅਤੇ ਪਿੱਠ ਦੇ ਦਰਦ ਤੋਂ ਪ੍ਰੇਸ਼ਾਨ ਹੈ। ਰਾਂਚੀ ਦੇ ਇਕ ਡਾਕਟਰ ਤੋਂ ਉਸ ਦਾ ਇਲਾਜ਼ ਚੱਲਦਾ ਹੈ। ਭਾਵੇਂ ਕਿ ਲੌਕਡਾਊਨ ਦੇ ਵਿਚ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਸਿਹਤ ਸੇਵਾਵਾਂ ਨੂੰ ਮਹੱਈਆ ਕਰਵਾਉਣ ਲਈ ਕਿਹਾ ਜਾਂਦਾ ਹੈ ਪਰ ਫਿਰ ਵੀ ਕਈ ਅਜਿਹੇ ਲੋਕ ਵੀ ਹਨ ਜਿਨ੍ਹਾਂ ਤੱਕ ਇਹ ਸੇਵਾਵਾਂ ਨਹੀਂ ਪਹੁੰਚ ਰਹੀਆਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।