Lockdown : ਗਰਭਵਤੀ ਭੈਣ ਨੂੰ ਠੇਲੇ ‘ਚ ਪਾ ਕੇ ਹਸਪਤਾਲ ਪੁੱਜਾ ਨੌਜਵਾਨ
ਕਰੋਨਾ ਵਾਇਰਸ ਦੇ ਕਾਰਨ ਦੇਸ਼ ਵਿਚ ਲੌਕਡਾਊਨ ਲਗਾਇਆ ਹੋਇਆ ਹੈ ਜਿਸ ਕਰਕੇ ਹਰ ਪਾਸੇ ਕੰਮਕਾਰ ਅਤੇ ਅਵਾਜਾਈ ਨੂੰ ਬੰਦ ਕੀਤਾ ਗਿਆ ਹੈ।
ਕਰੋਨਾ ਵਾਇਰਸ ਦੇ ਕਾਰਨ ਦੇਸ਼ ਵਿਚ ਲੌਕਡਾਊਨ ਲਗਾਇਆ ਹੋਇਆ ਹੈ ਜਿਸ ਕਰਕੇ ਹਰ ਪਾਸੇ ਕੰਮਕਾਰ ਅਤੇ ਅਵਾਜਾਈ ਨੂੰ ਬੰਦ ਕੀਤਾ ਗਿਆ ਹੈ। ਅਜਿਹੇ ਵਿਚ ਬਿਮਾਰ ਅਤੇ ਗਰੀਬ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਆ ਰਹੀ ਹਨ । ਹਾਲਾਂਕਿ ਐਮਰਜੈਂਸੀ ਦੇ ਦੌਰਾਨ ਸਰਕਾਰ ਦੇ ਵੱਲੋਂ ਕਈ ਸਿਹਤ ਸੇਵਾਵਾਂ ਸ਼ੁਰੂ ਕੀਤੀਆਂ ਹੋਈਆਂ ਹਨ ਪਰ ਕਈ ਅਜਿਹੇ ਵੀ ਇਲਾਕੇ ਹਨ ਜਿੱਥੇ ਤੱਕ ਸਰਕਾਰ ਦੀਆਂ ਇਹ ਸਿਹਤ ਸੇਵਾਵਾਂ ਨਹੀਂ ਪਹੁੰਚ ਰਹੀਆਂ ।
ਅਜਿਹਾ ਹੀ ਇਕ ਮਾਮਲਾ ਅਸਾਮ ਦੇ ਧੁਬਰੀ ਜ਼ਿਲ੍ਹੇ ਵਿਚ ਦੇਖਣ ਨੂੰ ਮਿਲਿਆ। ਜਿੱਥੇ ਇਕ ਭਰਾ ਨੂੰ ਆਪਣੀ ਗਰਭਵਤੀ ਭੈਣ ਨੂੰ ਹਸਪਤਾਲ ਲਿਜਾਣ ਲਈ ਲੌਕਡਾਊਨ ਦੇ ਕਾਰਨ ਕੋਈ ਸਾਧਨ ਨਹੀਂ ਮਿਲਿਆ। ਜਿਸ ਲਈ ਉਸ ਨੂੰ ਆਪਣੀ ਤੜਫਦੀ ਭੈਣ ਨੂੰ ਇਕ ਠੇਲੇ ਵਿਚ ਪਾ ਕੇ ਹੀ 3-4 ਕਿਲੋਮੀਟਰ ਦੂਰ ਹਸਪਤਾਲ ਵਿਚ ਲਿਜਾਣਾ ਪਿਆ। ਦੱਸਿਆ ਜਾ ਰਿਹਾ ਹੈ ਕਿ ਗਰਭਵਤੀ ਔਰਤ ਦੇ ਭਰਾ ਦਾ ਨਾਮ ਅਲੋਪ ਹੁਸੈਨ ਹੈ ਜਿਸ ਨੇ ਪ੍ਰਸ਼ਾਸਨ ਦੀ ਨਿੰਦਿਆ ਕਰਦਿਆ ਕਿਹਾ ਕਿ ਉਸ ਦੇ ਵੱਲੋਂ ਕਈ ਵਾਰ 108 ਨੰਬਰ ਤੇ ਕਾਲ ਕੀਤਾ ਗਿਆ
ਪਰ ਉਨ੍ਹਾਂ ਵੱਲੋਂ ਉਸ ਨੂੰ ਕੋਈ ਜਵਾਬ ਨਹੀਂ ਮਿਲਿਆ। ਜਿਸ ਤੋਂ ਬਾਅਦ ਆਖਰ ਉਸ ਨੇ ਖੁਦ ਹੀ ਠੇਲੇ ਵਿਚ ਪਾ ਕੇ ਆਪਣੀ ਭੈਣ ਨੂੰ ਹਸਪਤਾਲ ਪਹੁੰਚਾਉਣ ਦਾ ਫੈਸਲਾ ਲਿਆ। ਧੁਬਰੀ ਦੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਦੇਖਿਆ ਕਿ ਕੋਈ ਨੌਜਵਾਨ ਇਕ ਤੜਫਦੀ ਮਹਿਲਾਂ ਨੂੰ ਠੇਲੇ ਵਿਚ ਪਾ ਕੇ ਲਿਆ ਰਿਹਾ ਹੈ ਤਾਂ ਉਸ ਸਮੇਂ ਇਹ ਦ੍ਰਿਸ਼ ਦਿਲ ਦਹਿਲਾਉਣ ਵਾਲਾ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।