90 ਸਾਲ ਦੇ ਮਾਂ-ਬਾਪ ਨੂੰ ਬੱਚਿਆਂ ਨੇ ਛੱਡਿਆ, ਤਾਂ ਥਾਣੇਦਾਰ ਬਣਿਆ ‘ਸਰਵਣ ਪੁੱਤਰ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰੋਨਾ ਵਾਇਰਸ ਦੇ ਕਾਰਨ ਜਿੱਥੇ ਦੇਸ਼ ਵਿਚ ਲੌਕਡਾਊਨ ਲਗਾਇਆ ਗਿਆ ਹੈ ਉੱਥੇ ਹੀ ਸਾਰੇ ਪਾਸੇ ਅਵਜਾਈ ਨੂੰ ਬੰਦ ਕੀਤਾ ਗਿਆ ਹੈ

lockdown

ਪਟਨਾ : ਕਰੋਨਾ ਵਾਇਰਸ ਦੇ ਕਾਰਨ ਜਿਥੇ ਦੇਸ਼ ਵਿਚ ਲੌਕਡਾਊਨ ਲਗਾਇਆ ਗਿਆ ਹੈ ਉੱਥੇ ਹੀ ਸਾਰੇ ਪਾਸੇ ਅਵਜਾਈ ਨੂੰ ਬੰਦ ਕੀਤਾ ਗਿਆ ਹੈ ਅਤੇ ਅਜਿਹੇ ਵਿਚ ਹਰ ਰੋਜ ਦੀ ਰੋਟੀ ਕਮਾ ਕੇ ਖਾਣ ਵਾਲੇ ਲੋਕਾਂ ਦਾ ਗੁਜਾਰਾ ਕਰਨਾ ਕਾਫੀ ਮੁਸ਼ਕਿਲ ਹੋਇਆ ਪਿਆ ਹੈ। ਜਿੱਥੇ ਅਜਿਹੇ ਸਮੇਂ ਵਿਚ ਕਈ ਲੋਕ ਇਨ੍ਹਾਂ ਲੋਕਾਂ ਦੀ ਮਦਦ ਕਰਨ ਲਈ ਅੱਗੇ ਆ ਰਹੇ ਹਨ। ਉਥੇ ਹੀ ਅੱਜ ਇਕ ਪੁਲਿਸ ਵਾਲਾ ਬਜੁਰਗ ਜੋੜੇ ਦੇ ਲਈ ਮਸੀਹਾ ਬਣ ਗਿਆ। ਪਟਨਾ ਦੇ ਥਾਣੇਦਾਰ ਨੇ ਕੁਝ ਅਜਿਹਾ ਕਰ ਦਿਖਾਇਆ ਕਿ ਜੋ ਤੁਸੀਂ ਅਕਸਰ ਫਿਲਮਾਂ ਵਿਚ ਦੇਖਦੇ ਹੋ ਅਤੇ ਜਿਸ ਤੋਂ ਬਾਅਦ ਮਨੋਰੰਜਨ ਭਾਰਤੀ ਨਾਂ ਦਾ ਇਹ ਥਾਣੇਦਾਰ ਲੋਕਾਂ ਲਈ ਇਕ ਮਿਸ਼ਾਲ ਬਣ ਗਿਆ।

ਜ਼ਿਕਰਯੋਗ ਹੈ ਕਿ ਪਟਨਾ ਦੇ ਕੰਕੜਬਾਗ ਇਲਾਕੇ ਵਿਚ ਇਕ ਬਜੁਰਗ ਪਤੀ-ਪਤਨੀ ਰਹਿੰਦੇ ਹਨ। ਲੌਕਡਾਊਨ ਦੇ ਇਸ ਮੁਸ਼ਕਿਲ ਸਮੇਂ ਵਿਚ ਜਿੱਥੇ ਲੋਕ ਆਪਣਿਆਂ ਕੋਲ ਜਾ ਰਹੇ ਹਨ ਉਥੇ ਹੀ ਇਨ੍ਹਾਂ ਬਜੁਰਗ ਮਾਤਾ-ਪਿਤਾ ਨੂੰ ਉਨ੍ਹਾਂ ਦੇ ਬੱਚਿਆਂ ਨੇ ਇਕੱਲੇ ਛੱਡ ਦਿੱਤਾ। ਇਨ੍ਹਾਂ ਦੇ ਦੋ ਪੁਤਰ ਅਤੇ ਇਕ ਬੇਟੀ ਹੈ। ਪਰ ਇਸ ਮੁਸ਼ਕਿਲ ਸਮੇਂ ਵਿਚ ਜਦੋਂ ਇਸ ਬਜੁਹਗ ਜੋੜੇ ਦਾ ਆਪਣਿਆਂ ਨੇ ਸਾਥ ਛੱਡ ਦਿੱਤਾ ਤਾਂ ਕਕੜਬਾਗ ਦੇ ਥਾਣੇਦਾਰ ਮਨੋਰੰਜਨ ਭਾਰਤੀ ਇਨ੍ਹਾਂ ਲਈ ਮਸੀਹਾ ਬਣ ਗਿਆ ਅਤੇ ਜਿਹੜਾ ਕਿ ਖਾਣ-ਪੀਣ ਦਾ ਸਮਾਨ ਅਤੇ ਦਵਾਈਆਂ ਇਨ੍ਹਾਂ ਦੇ ਘਰ ਪਹੁੰਚਾਉਦਾ ਹੈ।

ਪੱਤਰਕਾਰਾਂ ਨਾਲ ਗੱਲ ਕਰਦਿਆਂ ਉਸ ਬਜੁਰਗ ਜੋੜੇ ਨੇ ਦੱਸਿਆ ਕਿ ਇਹ ਪੁਲਿਸ ਵਾਲਾ ਸਾਡਾ ਪੁੱਤਰ ਨਹੀਂ ਪਰ ਇਹ ਸਾਡੇ ਲਈ ਭਗਵਾਨ ਬਣ ਕੇ ਆਇਆ ਹੈ ਅਤੇ ਨਾਲ ਹੀ ਬਜੁਰਗ ਔਰਤ ਨੇ ਵੀ ਪੁਲਿਸ ਵਾਲੇ ਦੀ ਤਾਰੀਫ਼ ਵਿਚ ਕਿਹਾ ਕਿ ਅਸੀਂ ਇਸ ਨੂੰ ਆਪਣੀ ਕੁੱਖ ਵਿਚੋਂ ਜਨਮ ਤਾਂ ਨਹੀਂ ਦਿੱਤਾ ਪਰ ਇਹ ਸਾਡੇ ਲਈ ਸਰਵਣ ਪੁੱਤਰ ਬਣ ਕੇ ਆਇਆ ਹੈ। ਦੱਸ ਦੱਈਏ ਕਿ ਲੌਕਡਾਊਨ ਹੋਣ ਦੇ ਕਾਰਨ ਦੋਵੇ ਬਜੁਰਗ ਆਪਣੇ ਘਰ ਵਿਚੋਂ ਬਾਹਰ ਨਹੀਂ ਨਿਕਲ ਪਾ ਰਹੇ ਸੀ ਅਤੇ ਨਾਲ ਹੀ ਉਨ੍ਹਾਂ ਦੇ ਘਰ ਦਾ ਰਾਸ਼ਨ ਵੀ ਖਤਮ ਹੋਇਆ ਪਿਆ ਸੀ।

ਜਿਸ ਤੋਂ ਬਾਅਦ ਕਾਨਨ ਬਿਹਾਰ ਨਾਂ ਦੇ ਉਸ ਬਜੁਰਗ ਨੇ ਥਾਣੇ ਵਿਚ ਫੋਨ ਕਰਕੇ ਦੱਸਿਆ ਕਿ ਅਸੀਂ ਤਿੰਨ ਦਿਨ ਤੋਂ ਭੁੱਖੇ ਹਾਂ। ਜਿਸ ਤੋਂ ਬਾਅਦ ਥਾਣੇਦਾਰ ਮਨੋਰੰਜਨ ਭਾਰਤੀ ਆਪਣੀ ਟੀਮ ਨਾਲ ਤੁਰੰਤ ਹੀ ਉਸ ਬਜੁਰਜ ਜੋੜੇ ਦੇ ਘਰ ਪਹੁੰਚੇ ਅਤੇ ਉਨ੍ਹਾਂ ਨੂੰ ਜਰੂਰਤ ਦਾ ਸਾਰਾ ਸਮਾਨ ਦਿੱਤਾ। ਜਿਸ ਤੋਂ ਬਾਅਦ ਉਸ ਬਜੁਰਗ ਅਤੇ ਲਾਚਾਰ ਜੋੜੇ ਨੇ ਪੁਲਿਸ ਮੁਲਾਜ਼ਮ ਨੂੰ ਅਸੀਸਾਂ ਦਿੱਤੀਆਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।