ਕਪਿਲ ਸਿਬਲ ਦਾ ਵੱਡਾ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਨੂੰ ਬਹੁਮਤ ਹਾਸਲ ਨਹੀਂ ਹੋਵੇਗਾ: ਕਪਿਲ ਸਿਬਲ

Kapil Sibal says no chance of congress getting majority in Lok Sabha polls

ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੀਆਂ ਸਰਗਰਮੀਆਂ ਵਿਚ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਕਪਿਲ ਸਿਬਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਕਪਿਲ ਸਿਬਲ ਨੇ ਕਿਹਾ ਕਿ ਮੌਜੂਦਾ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ ਅਪਣੇ ਦਮ ’ਤੇ ਬਹੁਮਤ ਹਾਸਲ ਕਰਨ ਦੀ ਉਮੀਦ ਨਹੀਂ ਹੈ। ਹਾਲਾਂਕਿ ਉਹਨਾਂ ਨੇ ਦ੍ਰਿੜਤਾ ਨਾਲ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲਾ ਸੰਯੁਕਤ ਪ੍ਰਗਤੀਸ਼ੀਲ ਗਠਜੋੜ ਇਕਜੁੱਟ ਹੈ ਅਤੇ ਗਠਜੋੜ ਅਗਲੀ ਸਰਕਾਰ ਬਣਨ ਦੀ ਸਥਿਤੀ ਵਿਚ ਹੋ ਸਕਦਾ ਹੈ।

ਕਪਿਲ ਸਿਬਲ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਜੇਕਰ ਕਾਂਗਰਸ ਨੂੰ ਲੋਕ ਸਭਾ ਚੋਣ ਵਿਚ 272 ਅੰਕੜਿਆਂ ਨਾਲ ਰਾਹਤ ਮਹਿਸੂਸ ਹੁੰਦੀ ਤਾਂ ਉਹ ਪੱਕੇ ਤੌਰ ’ਤੇ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਅਹੁੱਦੇ ਦਾ ਉਮੀਦਵਾਰ ਐਲਾਨ ਕਰਦੇ ਕਿਉਂਕਿ ਉਹ ਵਿਵਾਦ ਰਹਿਤ ਆਗੂ ਹਨ। ਹਾਲਾਂਕਿ ਇਹ ਪੁੱਛੇ ਜਾਣ ’ਤੇ ਕਿ ਜੇਕਰ ਯੂਪੀਏ ਨੂੰ ਬਹੁਮਤ ਮਿਲਦਾ ਹੈ ਤਾਂ ਕੌਣ ਪ੍ਰਧਾਨ ਮੰਤਰੀ ਹੋਵੇਗਾ। ਉਹਨਾਂ ਗੱਲ ਟਾਲਦਿਆਂ ਕਿਹਾ ਕਿ ਇਸ ’ਤੇ ਗਠਜੋੜ ਦੁਆਰਾ ਨਤੀਜੇ ਆਉਣ ਤੋਂ ਬਾਅਦ ਹੀ ਐਲਾਨ ਕੀਤਾ ਜਾਵੇਗਾ।

ਸਿਬਲ ਤੋਂ ਪੁਛਿਆ ਗਿਆ ਕਿ ਕਾਂਗਰਸ ਰਾਹੁਲ ਗਾਂਧੀ ਨੂੰ ਅਪਣਾ ਪ੍ਰਧਾਨ ਮੰਤਰੀ ਉਮੀਦਵਾਰ ਐਲਾਨ ਕਰਨ ਤੋਂ ਝਿੱਜਕ ਕਿਉਂ ਰਹੀ ਹੈ ਤਾਂ ਉਹਨਾਂ ਕਿਹਾ ਕਿ ਜੇਕਰ ਕਾਂਗਰਸ ਨੂੰ 272 ਸੀਟਾਂ ਮਿਲਦੀਆਂ ਹਨ ਤਾਂ ਕੋਈ ਮੁਸ਼ਕਿਲ ਨਹੀਂ ਹੈ। ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਸਾਨੂੰ ਪਤਾ ਹੈ ਕਿ ਸਾਨੂੰ ਬਹੁਮਤ ਨਹੀਂ ਮਿਲਣਾ। ਅਸੀਂ ਜਾਣਦੇ ਹਾਂ ਕਿ ਸਾਨੂੰ 272 ਸੀਟਾਂ ਹਾਸਲ ਨਹੀਂ ਹੋਣਗੀਆਂ ਅਤੇ ਅਸੀਂ ਇਹ ਵੀ ਜਾਣਦੇ ਹਾਂ ਕਿ ਭਾਜਪਾ ਨੂੰ ਵੀ 160 ਸੀਟਾਂ ਤੋਂ ਜ਼ਿਆਦਾ ਸੀਟਾਂ ਨਹੀਂ ਮਿਲਣਗੀਆਂ।

ਸਿੱਬਲ ਨੇ ਕਿਹਾ ਕਿ ਸਾਡੀ ਪਾਰਟੀ ਨਾਲ ਗਠਜੋੜ ਹੈ। ਸਾਡੇ ਸਾਰੇ ਗਠਜੋੜ 2014 ਤੋਂ ਪਹਿਲਾਂ ਦੇ ਹਨ ਅਤੇ ਹਮੇਸ਼ਾਂ ਰਹਿਣਗੇ। ਚਾਹੇ ਉਹ ਐਨਸੀ ਹੋਵੇ ਜਾਂ ਡੀਐਮਕੇ। ਅਸੀਂ ਦੋ ਹੋਰ ਨੂੰ ਜੋੜਿਆ ਹੈ। ਇਸ ਵਿਚ ਕਰਨਾਟਕ ਵਿਚ ਜੇਡੀਐਸ ਅਤੇ ਪਛਮ ਬੰਗਾਲ ਵਿਚ ਮਾਕਪਾ ਹੈ।ਸਾਡੀ ਗਠਜੋੜ ਸਾਂਝੇਦਾਰੀ ਇਕਜੁੱਟ ਹੈ। ਸਾਡੇ ਵਿਚੋਂ ਕਿਸੇ ਨੇ ਵੀ ਇਸ ਨੂੰ ਨਹੀਂ ਛੱਡਿਆ ਬਲਕਿ ਅਸੀਂ ਅਪਣੇ ਗਠਜੋੜ ਸਾਂਝੇਦਾਰਾਂ ਨੂੰ ਜੋੜਿਆ ਹੈ।