ਮੋਦੀ ਦੇ 'ਨਾਈਟ ਵਾਚਮੈਨ' ਵਾਲੇ ਬਿਆਨ ਤੇ ਮਨਮੋਹਨ ਸਿੰਘ ਨੇ ਦਿੱਤਾ ਇਹ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੱਤਾ ਤੋਂ ਬਾਹਰ ਚਾਹੀਦੀ ਹੈ ਮੋਦੀ ਸਰਕਾਰ

Manmohan Singh

ਨਵੀਂ ਦਿੱਲੀ- ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਪੀਐਮ ਮੋਦੀ ਦੇ 'ਨਾਈਟ ਵਾਚਮੈਨ' ਵਾਲੇ ਬਿਆਨ ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਮੋਦੀ ਨੂੰ ਸੱਤਾ ਤੋਂ ਬਾਹਰ ਦਾ ਰਾਸਤਾ ਦਿਖਾਉਣਾ ਚਾਹੀਦਾ ਹੈ। ਮੋਦੀ ਦੇ ਪਿਛਲੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਭਾਰਤ ਦੇ ਨੌਜਵਾਨਾਂ, ਕਿਸਾਨਾਂ ਅਤੇ ਹੋਰ ਲੋਕਤੰਤਰਿਕ ਸੰਸਥਾਵਾਂ ਨੂੰ ਦੁੱਖ ਹੀ ਝੱਲਣੇ ਪਏ ਹਨ। ਦੱਸ ਦਈਏ ਕਿ ਮੋਦੀ ਨੇ ਮਨਮੋਹਨ ਸਿੰਘ ਦੀ ਤੁਲਨਾ ਇਕ 'ਨਾਈਟ ਵਾਚਮੈਨ' ਦੇ ਨਾਲ ਕੀਤੀ ਸੀ ਜਿਸ ਤੋਂ ਬਾਅਦ ਮਨਮੋਹਨ ਸਿੰਘ ਨੇ ਉਹਨਾਂ ਨੂੰ ਅਜਿਹਾ ਜਵਾਬ ਦਿੱਤਾ।

ਮਨਮੋਹਨ ਸਿੰਘ ਨੇ ਕਿਹਾ ਕਿ ਪੀਐਮ ਮੋਦੀ ਨੂੰ ਆਰਥਿਕ ਸਮਝ ਨਹੀਂ ਹੈ ਅਤੇ ਉਹਨਾਂ ਨੇ ਅਰਥਵਿਵਸਥਾ ਨੂੰ ਬੇਹਾਲ ਕਰ ਦਿੱਤਾ ਹੈ। ਮਨਮੋਹਨ ਸਿੰਘ ਨੇ ਕਿਹਾ ਕਿ ਭਾਰਤ ਆਰਥਿਕ ਨਰਮੀ ਦੇ ਵੱਲ ਵਧ ਰਿਹਾ ਹੈ। ਆਰਥਿਕ ਵਿਕਾਸ ਦੇ ਅੰਕੜੇ ਦੱਸਦੇ ਹੋਏ ਮਨਮੋਹਨ ਸਿੰਘ ਨੇ ਕਿਹਾ ਕਿ ਦੇਸ਼ ਵਿਚ ਆਰਥਿਕ ਨਰਮੀ ਦਾ ਦੌਰ ਸਾਹਮਣੇ ਆਉਣ ਵਾਲਾ ਹੈ। ਸਾਬਕਾ ਪੀਐਮ ਮਨਮੋਹਨ ਸਿੰਘ ਨੇ ਕਿਹਾ ਕਿ ਲੋਕ ਮੋਦੀ ਸਰਕਾਰ ਅਤੇ ਭਾਜਪਾ ਨੂੰ ਖ਼ਾਰਜ ਕਰਨ ਦਾ ਮਨ ਬਣਾ ਚੁੱਕੇ ਹਨ ਤਾਂਕਿ ਦੇਸ਼ ਦਾ ਭਵਿੱਖ ਸੁਰੱਖਿਅਤ ਰਹੇ।

ਭਾਜਪਾ ਸਰਕਾਰ ਪਾਰਦਰਸ਼ਤਾ ਅਤੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਲੜਾਈ ਦੇ ਵਾਅਦੇ ਕਰਕੇ ਸੱਤਾ ਵਿਚ ਆਈ ਸੀ ਪਰ ਪਿਛਲੇ ਪੰਜ ਸਾਲਾਂ ਵਿਚ ਇਹ ਹੀ ਦੇਖਿਆ ਜਾ ਰਿਹਾ ਕਿ ਭ੍ਰਿਸ਼ਟਾਚਾਰ ਵਧ ਰਿਹਾ ਹੈ। ਨੋਟਬੰਦੀ ਆਜ਼ਾਦ ਭਾਰਤ ਦਾ ਸਭ ਤੋਂ ਵੱਡਾ ਘਪਲਾ ਸੀ। ਰਾਫ਼ੇਲ ਡੀਲ ਤੇ ਮਨਮੋਹਨ ਸਿੰਘ ਨੇ ਕਿਹਾ ਕਿ ਜੇ ਰਾਫ਼ੇਲ ਸੌਦੇ ਵਿਚ ਕੁੱਝ ਵੀ ਗਲ਼ਤ ਨਹੀਂ ਹੋਇਆ ਹੈ ਤਾਂ ਮੋਦੀ ਜੇਪੀਸੀ ਤੋਂ ਜਾਂਚ ਕਰਾਉਣ ਲਈ ਸਹਿਮਤ ਕਿਉਂ ਨਹੀਂ ਹੋ ਰਹੇ ਹਨ?

ਮਨਮੋਹਨ ਸਿੰਘ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਮੋਦੀ ਪੁਲਵਾਮਾ ਹਮਲੇ ਤੋਂ ਬਾਅਦ ਦੇ ਮਾਮਲਿਆਂ ਦੀ ਮੰਤਰੀ ਮੰਡਲ ਸੀਮਿਤ ਦੀ ਬੈਠਕ ਕਰਨ ਦੀ ਬਜਾਏ ਜਿਮ ਕਾਰਬੇਟ ਪਾਰਕ ਵਿਚ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸਨ। ਰਾਸ਼ਟਰੀ ਸੁਰੱਖਿਆ ਤੇ ਮੋਦੀ ਸਰਕਾਰ ਦਾ ਰਿਕਾਰਡ ਨਿਰਾਸ਼ਾ ਜਨਕ ਹੈ ਕਿਉਂਕਿ ਅਤਿਵਾਦੀਆਂ ਦੇ ਹਮਲੇ ਘਟਣ ਦੀ ਬਜਾਏ ਵਧ ਰਹੇ ਹਨ। ਪਿਛਲੇ ਪੰਜ ਸਾਲਾਂ ਵਿਚ ਜੰਮੂ ਅਤੇ ਕਸ਼ਮੀਰ ਵਿਚ ਅਤਿਵਾਦੀ ਹਮਲਿਆਂ ਦੀਆਂ ਘਟਨਾਵਾਂ ਵਿਚ 176% ਵਾਧਾ ਹੋਇਆ ਹੈ ਅਤੇ 500 ਦੇ ਕਰੀਬ ਜਵਾਨ ਸ਼ਹੀਦ ਹੋਏ ਹਨ। ਸਾਡੇ ਸੁਰੱਖਿਆ ਪ੍ਰਬੰਧਾਂ 'ਤੇ 17 ਪ੍ਰਮੁੱਖ ਅਤਿਵਾਦੀ ਹਮਲੇ ਹੋਏ ਹਨ।