ਲੋਕ ਸਭਾ ਚੋਣਾਂ : ਡਾ. ਮਨਮੋਹਨ ਸਿੰਘ ਨੇ ਪਾਈ ਵੋਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੁਹਾਟੀ ਦੇ ਦਿਸਪੁਰ ਗਵਰਨਮੈਂਟ ਹਾਇਰ ਸੈਕੰਡਰੀ ਸਕੂਲ ਦੇ ਵੋਟਿੰਗ ਕੇਂਦਰ 'ਚ ਪਾਈ ਵੋਟ

Former PM Dr. Manmohan Singh casts his vote in Assam

ਗੁਹਾਟੀ : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਆਸਾਮ 'ਚ ਲੋਕ ਸਭਾ ਚੋਣਾਂ ਦੇ ਤੀਜੇ ਗੇੜ ਦੌਰਾਨ ਆਪਣੀ ਵੋਟ ਪਾਈ। ਉਹ ਆਪਣੀ ਪਤਨੀ ਗੁਰਸ਼ਰਨ ਕੌਰ ਨਾਲ ਗੁਹਾਟੀ ਦੇ ਦਿਸਪੁਰ ਗਵਰਨਮੈਂਟ ਹਾਇਰ ਸੈਕੰਡਰੀ ਸਕੂਲ ਦੇ ਵੋਟਿੰਗ ਕੇਂਦਰ 'ਚ ਪੁੱਜੇ ਅਤੇ ਵੋਟ ਪਾਈ।

ਡਾ. ਮਨਮੋਹਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੇ ਵੋਟਿੰਗ ਕਰਨ ਤੋਂ ਬਾਅਦ ਤਸਵੀਰਾਂ ਵੀ ਖਿੱਚਵਾਈਆਂ। । ਗੁਹਾਟੀ ਤੋਂ ਕਾਂਗਰਸ ਉਮੀਦਵਾਰ ਬੋਬੇਤਾ ਸ਼ਰਮਾ, ਪ੍ਰਦੇਸ਼ ਕਾਂਗਰਸ ਪ੍ਰਧਾਨ ਰਿਪੁਨ ਬੋਰਾ, ਸੂਬਾ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਦੇਵਵਰਤ ਸੈਕੀਆ ਅਤੇ ਹੋਰ ਲੋਕਾਂ ਨੇ ਵੋਟਿੰਗ ਕੇਂਦਰ ਦੇ ਬਾਹਰ ਡਾ. ਮਨਮੋਹਨ ਸਿੰਘ ਅਤੇ ਗੁਰਸ਼ਰਨ ਕੌਰ ਦਾ ਸਵਾਗਤ ਕੀਤਾ।

ਡਾ. ਮਨਮੋਹਨ ਸਿੰਘ ਇੱਥੇ ਪਹਿਲਾਂ ਵੀ ਕਈ ਵਾਰ ਵੋਟਿੰਗ ਕਰ ਚੁੱਕੇ ਹਨ। ਉਨ੍ਹਾਂ ਨੇ ਸਾਲ 2009 ਅਤੇ 2014 ਦੀਆਂ ਲੋਕ ਸਭਾ ਚੋਣਾਂ ਅਤੇ 2016 ਦੀਆਂ ਸੂਬੇ ਦੀ ਵਿਧਾਨ ਸਭਾ ਚੋਣਾਂ 'ਚ ਵੀ ਇੱਥੋਂ ਵੋਟਿੰਗ ਕੀਤੀ ਸੀ। ਡਾ. ਮਨਮੋਹਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਗੁਹਾਟੀ ਲੋਕ ਸਭਾ ਚੋਣ ਖੇਤਰ ਦੇ ਅਧੀਨ ਦਿਸਪੁਰ ਵਿਧਾਨ ਸਭਾ ਖੇਤਰ 'ਚ ਰਜਿਸਟਰਡ ਵੋਟਰ ਹਨ। ਡਾ. ਮਨਮੋਹਨ ਸਿੰਘ ਵੋਟਿੰਗ ਕਰਨ ਲਈ ਨਵੀਂ ਦਿੱਲੀ ਤੋਂ ਆਏ ਸਨ।