ਕਾਂਗਰਸੀ ਮੁੱਖ ਮੰਤਰੀਆਂ ਦੀ ਮੀਟਿੰਗ 'ਚ ਸੋਨੀਆ ਨੇ ਲਾਕਡਾਊਨ ਨੂੰ ਲੈ ਕੇ ਉਠਾਏ ਇਹ ਸਵਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੋਨੀਆ ਗਾਂਧੀ ਨੇ ਕਿਸਾਨਾਂ ਖਾਸ ਤੌਰ ਤੇ ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ...

Congress president sonia gandhi holds a meeting with congress chief ministers

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਸੰਕਟ ਦੇ ਚਲਦੇ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਾਂਗਰਸ ਮੁੱਖ ਮੰਤਰੀਆਂ ਦੇ ਨਾਲ ਬੈਠਕ ਕੀਤੀ। ਇਸ ਬੈਠਕ ਵਿਚ ਸੋਨੀਆ ਗਾਂਧੀ ਨੇ ਦੇਸ਼ ਵਿਚ ਜਾਰੀ ਲਾਕਡਾਊਨ ਤੇ ਸਵਾਲ ਖੜ੍ਹੇ ਕੀਤੇ ਹਨ ਅਤੇ ਕਿਹਾ ਹੈ ਕਿ ਲਾਕਡਾਊਨ ਕਿੰਨਾ ਲੰਬਾ ਚਲਣ ਵਾਲਾ ਹੈ ਇਸ ਦਾ ਫੈਸਲਾ ਕਰਨ ਲਈ ਭਾਰਤ ਸਰਕਾਰ ਕੀ ਮਾਪਦੰਡ ਇਸਤੇਮਾਲ ਕਰ ਰਹੀ ਹੈ?

ਸੋਨੀਆ ਨੇ ਕਿਹਾ ਕਿ 17 ਮਈ ਤੋਂ ਬਾਅਦ ਕੀ ਅਤੇ ਕਿਵੇਂ ਹੋਵੇਗਾ? ਇਸ ਨੂੰ ਲੈ ਕੇ ਵੀ ਸਰਕਾਰ ਕੋਲ ਕੋਈ ਯੋਜਨਾ ਨਹੀਂ ਹੈ। ਬੈਠਕ ਵਿਚ ਸੋਨੀਆ ਗਾਂਧੀ ਨੇ ਕਿਹਾ ਕਿ ਸਰਕਾਰ ਦੱਸੇ ਕਿ ਲਾਕਡਾਊਨ ਕਦੋਂ ਤਕ ਜਾਰੀ ਰਹੇਗਾ? 17 ਮਈ ਤੋਂ ਬਾਅਦ ਕੀ ਹੋਵੇਗਾ ਅਤੇ ਕਿਵੇਂ ਹੋਵੇਗਾ? ਸਰਕਾਰ ਕਿਸ ਆਧਾਰ ਤੇ ਤੈਅ ਕਰ ਰਹੀ ਹੈ ਕਿ ਲਾਕਡਾਊਨ ਕਦੋਂ ਤਕ ਜਾਰੀ ਰਹੇਗਾ?

ਸੋਨੀਆ ਗਾਂਧੀ ਨੇ ਕਿਸਾਨਾਂ ਖਾਸ ਤੌਰ ਤੇ ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਮੁਸ਼ਕਿਲ ਸਮੇਂ ਵਿਚ ਕਣਕ ਦੀ ਫ਼ਸਲ ਦੀ ਪੂਰੀ ਦੇਖਭਾਲ ਦੇ ਨਾਲ-ਨਾਲ ਵਾਢੀ ਵੀ ਕੀਤੀ ਅਤੇ ਉਹਨਾਂ ਨੂੰ ਮੰਡੀਆਂ ਤਕ ਪਹੁੰਚਾਇਆ। ਬੈਠਕ ਵਿਚ ਕਾਂਗਰਸ ਦੇ ਮੁੱਖ ਮੰਤਰੀਆਂ ਨੇ ਆਰੋਪ ਲਗਾਇਆ ਹੈ ਕਿ ਬਿਨਾਂ ਰਾਜ ਸਰਕਾਰ ਨਾਲ ਗੱਲ ਕੀਤੇ ਕੇਂਦਰ ਸਰਕਾਰ ਜ਼ੋਨ ਤੈਅ ਕਰ ਰਹੀ ਹੈ।

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਜਦੋਂ ਤਕ ਕੇਂਦਰ ਆਰਥਿਕ ਪੈਕੇਜ ਨਹੀਂ ਦਿੰਦਾ ਰਾਜ ਸਰਕਾਰ ਕਿਵੇਂ ਕਰੇਗੀ? ਉਹਨਾਂ ਨੂੰ 10 ਕਰੋੜ ਦਾ ਘਾਟਾ ਹੋਇਆ ਹੈ। ਦੱਸ ਦੇਈਏ ਕਿ ਦੇਸ਼ ਵਿੱਚ ਅੱਧੀ ਦਰਜਨ ਦੇ ਕਰੀਬ ਅਜਿਹੇ ਰਾਜ ਹਨ ਜਿਥੇ ਕਾਂਗਰਸ ਜਾਂ ਤਾਂ ਸੱਤਾ ਵਿੱਚ ਹੈ ਜਾਂ ਸਰਕਾਰ ਦੀ ਭਾਈਵਾਲੀ ਹੈ। ਇਨ੍ਹਾਂ ਵਿੱਚ ਪੰਜਾਬ, ਰਾਜਸਥਾਨ, ਛੱਤੀਸਗੜ੍ਹ, ਪੁਡੂਚੇਰੀ, ਮਹਾਰਾਸ਼ਟਰ, ਝਾਰਖੰਡ ਵਰਗੇ ਰਾਜ ਸ਼ਾਮਲ ਹਨ। ਕੋਰੋਨਾ ਵਾਇਰਸ ਦਾ ਪ੍ਰਭਾਵ ਇਨ੍ਹਾਂ ਸਾਰੇ ਰਾਜਾਂ ਵਿੱਚ ਦੇਖਣ ਨੂੰ ਮਿਲਿਆ ਹੈ।

ਪਿਛਲੇ ਦਿਨਾਂ ਵਿੱਚ ਸੋਨੀਆ ਗਾਂਧੀ ਕੋਰੋਨਾ ਵਾਇਰਸ ਨਾਲ ਜੁੜੇ ਮਾਮਲਿਆਂ ਵਿੱਚ ਸਰਗਰਮ ਦਿਖਾਈ ਦਿੱਤੇ ਹਨ। ਸੋਮਵਾਰ ਨੂੰ ਹੀ ਸੋਨੀਆ ਗਾਂਧੀ ਨੇ ਘਰ ਵਾਪਸ ਆਉਣ ਵਾਲੇ ਕਾਮਿਆਂ ਲਈ ਰੇਲਵੇ ਟਿਕਟ ਦਾ ਖਰਚਾ ਅਦਾ ਕਰਨ ਦਾ ਐਲਾਨ ਕੀਤਾ।

ਸੋਨੀਆ ਗਾਂਧੀ ਦੇ ਐਲਾਨ ਤੋਂ ਬਾਅਦ ਕਾਂਗਰਸ ਪਾਰਟੀ ਦੇ ਹਰ ਵੱਡੇ ਨੇਤਾ ‘ਤੇ ਸਰਕਾਰ ‘ਤੇ ਹਮਲਾਵਰ ਹੋਇਆ। ਇਸ ਤੋਂ ਪਹਿਲਾਂ ਸੋਨੀਆ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਸੀ ਜਿਸ ਵਿੱਚ ਮੌਜੂਦਾ ਸਥਿਤੀ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।