ਹਜ਼ਾਰ ਦੇ ਕਰੀਬ ਕਰੋਨਾ ਜ਼ਮਾਤੀ ਹੋਏ ਠੀਕ, ਦਿੱਲੀ ਸਰਕਾਰ ਨੇ ਘਰ ਜਾਣ ਦੇ ਦਿੱਤੇ ਆਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਨਜ਼ਾਮੂਦੀਨ ਸਥਿਤ ਤਬਲੀਗੀ ਜ਼ਮਾਤ ਨਾਲ ਜੁੜੇ ਲੋਕਾਂ ਨੂੰ ਲੈ ਕੇ ਦਿੱਲੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ।

Photo

ਨਵੀਂ ਦਿੱਲੀ : ਦਿੱਲੀ ਦੇ ਨਜ਼ਾਮੂਦੀਨ ਸਥਿਤ ਤਬਲੀਗੀ ਜ਼ਮਾਤ ਨਾਲ ਜੁੜੇ ਲੋਕਾਂ ਨੂੰ ਲੈ ਕੇ ਦਿੱਲੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਦਿੱਲ ਦੇ ਸਿਹਤ ਅਤੇ ਗ੍ਰਹਿ ਮੰਤਰੀ ਸਤਿੰਦਰ ਜੈਂਨ ਨੇ ਕਿਹਾ ਕਿ ਲਗਭਗ ਇਕ ਹਜ਼ਾਰ ਜਮਾਤੀ ਜਿਹੜੇ ਕਰੋਨਾ ਦੀ ਲਾਗ ਤੋਂ ਹੁਣ ਠੀਕ ਹੋ ਚੁੱਕੇ ਹਨ, ਉਨ੍ਹਾਂ ਹੁਣ ਘਰ ਜਾਣ ਦਿੱਤਾ ਜਾਵੇ। ਪਰ ਜਿਹੜੇ ਲੋਕਾਂ ਤੇ ਪੁਲਿਸ ਮੁਕੱਦਮਾਂ ਹੈ ਉਨ੍ਹਾਂ ਤੇ ਪੁਲਿਸ ਕਾਰਵਾਈ ਕਰੇ। ਦੱਸ ਦੱਈਏ ਕਿ ਕਰੀਬ 4 ਹਜ਼ਾਰ ਤੋਂ ਜ਼ਿਆਦਾ ਲੋਕ ਉਹ ਸਨ ਜਿਨ੍ਹਾਂ ਨੂੰ ਮਾਰਚ ਦੇ ਅੰਤਰ ਵਿਚ ਮਰਕਜ ਜਾਂ ਫਿਰ ਹੋਰ ਜਗ੍ਹਾ ਤੋਂ ਫੜਿਆ ਗਿਆ ਸੀ।

ਇਨ੍ਹਾਂ ਵਿਚੋਂ ਇਕ ਹਜ਼ਾਰ ਤੋਂ ਵੱਧ ਲੋਕ ਪੌਜਟਿਵ ਪਾਏ ਗਏ ਸਨ ਅਤੇ ਬਾਕੀ ਲੋਕਾਂ ਨੂੰ ਅਲੱਗ-ਅਲੱਗ ਕੁਆਰੰਟੀਨ ਸੈਂਟਰਾਂ ਵਿਚ ਰੱਖਿਆ ਗਿਆ ਸੀ। ਹੁਣ ਇਨ੍ਹਾਂ ਲੋਕਾਂ ਦੇ ਠੀਕ ਹੋਣ ਤੋਂ ਬਾਅਦ ਸਰਕਾਰ ਨੇ ਇਨ੍ਹਾਂ ਲੋਕਾਂ ਨੂੰ ਘਰ ਜਾਣ ਦਾ ਆਦੇਸ਼ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਤਬਲੀਗੀ ਜਮਾਤ ਪਿਛਲੇ ਦੋ ਮਹੀਨਿਆਂ ਤੋਂ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਸੰਕਰਮ ਦੇ ਫੈਲਣ ਨੂੰ ਲੈ ਕੇ ਚਰਚਾ ਵਿੱਚ ਹੈ।

ਉੱਥੇ ਹੀ ਰਾਜਾਂ ਦੀਆਂ ਸਰਕਾਰਾਂ ਕਰੋਨਾ ਦੇ ਤੇਜ਼ੀ ਨਾਲ ਫੈਲਣ ਲਈ ਜਮਾਤ ਨੂੰ ਜ਼ਿੰਮੇਵਾਰ ਠਹਿਰਾ ਰਹੀਆਂ ਹਨ। ਮਾਰਚ ਦੇ ਮਹੀਨੇ ਵਿਚ, ਕੋਰੋਨਾ ਵਾਇਰਸ ਦੇ ਖ਼ਤਰੇ ਦੇ ਵਿਚਕਾਰ, ਮਰਕਜ਼ ਵਿਚ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ ਸਨ। ਇਸ ਤੋਂ ਬਾਅਦ ਵੱਡੀ ਗਿਣਤੀ ਵਿਚ ਜ਼ਮਾਤੀ ਸੰਕਰਮਿਤ ਨਿਕਲੇ ਸਨ। ਜਿਸ ਤੋਂ ਬਆਦ ਮਰਕਜ਼ ਦੇ ਸੰਚਾਲਕ ਮੌਲਾਨਾ ਸਾਦ ਦੇ ਖਿਲਾਫ ਐੱਫ.ਆਈ.ਆਰ ਦਰਜ਼ ਕੀਤੀ ਗਈ, ਪਰ ਮੌਲਾਨਾ ਸਾਦ ਦੀ ਗ੍ਰਿਫਤਾਰੀ ਹਾਲੇ ਤੱਕ ਨਹੀਂ ਹੋ ਸਕੀ।

ਉਧਰ ਮੌਲਾਨਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕਰੋਨਾ ਦੀ ਜਾਂਚ ਕਰਵਾ ਲਈ ਹੈ ਅਤੇ ਰਿਪੋਰਟ ਵਿਚ ਉਹ ਨੈਗਟਿਵ ਆਏ ਹਨ। ਦਿੱਲੀ ਪੁਲਿਸ ਦੀ ਰਿਪੋਰਟ ਦੇ ਅਨੁਸਾਰ 13 ਤੋਂ 24 ਮਾਰਚ ਦਰਮਿਆਨ ਘੱਟੋ ਘੱਟ 16,500 ਲੋਕ ਮਰਕਜ ਪਹੁੰਚੇ ਸਨ। ਇਸ ਦੇ ਬਾਅਦ ਜਾਂਚ ਵਿੱਚ ਪਤਾ ਲੱਗਿਆ ਕਿ ਮਰਕਜ਼ ਆਉਣ ਵਾਲੇ ਜਮਾਤੀ ਇੱਥੋਂ ਰਵਾਨਾ ਹੋਣ ਤੋਂ ਬਾਅਦ ਕਰੀਬ 15,000 ਲੋਕਾਂ ਦੇ ਸੰਪਰਕ ਵਿੱਚ ਆਏ ਸਨ। ਜਦੋਂ ਕਿ ਕੁਝ ਮਾਰਕਜ ਵਿਚ ਰਹੇ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।