Coronavirus : ਲੌਕਡਾਊਨ ਨਾਲ ਫਰਾਂਸ ‘ਚ 85 ਫੀਸਦੀ ਕੇਸਾਂ 'ਚ ਕਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹੁਣ ਤੱਕ ਦੇ ਅੰਕੜਿਆਂ ਵਿਚ ਇਹ ਹੀ ਦੇਖਣ ਨੂੰ ਮਿਲਿਆ ਹੈ ਕਿ ਮਹਿਲਾਂ ਨਾਲੋਂ ਜਿਆਦਾ ਫਰਾਂਸ ਵਿਚ ਪੁਰਸ਼ਾਂ ਨੂੰ ਇਸ ਵਾਇਰਸ ਨੇ ਲਪੇਟ ਵਿਚ ਲਿਆ ਹੈ ।

coronavirus

ਨਵੀਂ ਦਿੱਲੀ : ਕਰੋਨਾ ਵਾਇਰਸ ਨੂੰ ਮਾਤ ਦੇਣ ਦੇ ਲਈ ਵੱਖ-ਵੱਖ ਦੇਸ਼ਾਂ ਦੇ ਵੱਲੋਂ ਲੌਕਡਾਊਨ ਲਗਾਇਆ ਗਿਆ ਹੈ। ਇਸ ਤਰ੍ਹਾਂ ਹੁਣ ਇਕ ਇਟਰਨੈਸ਼ਨਲ ਸਟਡੀ ਵਿਚ ਇਹ  ਸਾਹਮਣੇ ਆ ਰਿਹਾ ਹੈ ਕਿ ਫਰਾਂਸ ਵਿਚ ਲੱਗੇ ਲੌਕਡਾਊਨ ਦੇ ਕਾਰਨ ਉਥੇ 85 ਫੀਸਦੀ ਕਰੋਨਾ ਕੇਸਾਂ ਵਿਚ ਕਮੀਂ ਆਈ ਹੈ। ਦੱਸ ਦੱਈਏ ਕਿ ਫਰਾਂਸ ਵਿਚ 17 ਮਾਰਚ ਨੂੰ ਲੌਕਡਾਊਨ ਲਾਗੂ ਕੀਤਾ ਗਿਆ ਸੀ ਅਤੇ ਹੁਣ 11 ਮਈ ਤੋਂ ਇਸ ਵਿਚ ਢਿੱਲ ਦੇਣ ਬਾਰੇ ਕਿਹਾ ਜਾ ਰਿਹਾ ਹੈ।

ਇਸ ਰਿਪੋਰਟ ਅਨੁਸਾਰ ਪ੍ਰਜਨਨ ਨੰਬਰ 3.3 ਨੂੰ ਘਟਾ ਕੇ 0.5 ਫੀਸਦੀ ਕਰ ਦਿੱਤਾ ਹੈ ਜਿਸ ਨਾਲ ਕਰੋਨਾ ਦੇ ਪ੍ਰਭਾਵ ਵਿਚ ਕਮੀਂ ਆਈ ਹੈ। ਇਸ ਦੇ ਨਾਲ ਹੀ ਇਸ ਰਿਪੋਰਟ ਦੇ ਵਿਚ ਇਹ ਵੀ ਕਿਹਾ ਗਿਆ ਹੈ ਕਿ ਲੌਕਡਾਊਨ ਵਿਚ ਪੂਰੀ ਤਰ੍ਹਾਂ ਢਿੱਲ ਦਿੱਤੇ ਜਾਣ ਤੇ ਇਸ ਦਾ ਪ੍ਰਭਾਵ ਫਿਰ ਵੱਧ ਸਕਦਾ ਹੈ। ਇਸ ਰਿਪੋਰਟ ਵਿਚ ਸੁਝਾਅ ਵੀ ਦਿੱਤਾ ਗਿਆ ਹੈ ਕਿ 11 ਮਈ ਨੂੰ ਲੌਕਡਾਊਨ ਹਟਾਉਂਣ ਤੋਂ ਬਾਅਦ ਕੁਝ ਜਰੂਰੀ ਨਿਯਮਾਂ ਨੂੰ ਜਰੂਰ ਲਾਗੂ ਰੱਖਿਆ ਜਾਵੇ। ਉਧਰ ਫਰਾਂਸ ਵਿਚ, ਕੋਵਿਡ -19 ਦੇ ਕੁਲ ਮਰੀਜ਼ਾਂ ਵਿਚੋਂ ਸਿਰਫ 2.6 ਪ੍ਰਤੀਸ਼ਤ ਹਸਪਤਾਲਾਂ ਵਿਚ ਦਾਖਲ ਹੋਏ ਅਤੇ 0.53 ਪ੍ਰਤੀਸ਼ਤ ਦੀ ਮੌਤ ਹੋ ਗਈ।

ਰਿਸਰਚ ਵਿਚ ਇਹ ਵੀ ਪਤਾ ਲੱਗਾ ਕਿ ਹਸਪਤਾਲਾਂ ਵਿਚ ਭਰਤੀ ਹੋਏ ਮਰੀਜ਼ਾਂ ਦੀ ਔਸਤ ਉਮਰ 68 ਸਾਲ ਅਤੇ ਮਰਨ ਵਾਲਿਆਂ ਦੀ ਔਸਤ ਉਮਰ 79 ਸਾਲ ਹੈ। ਫਰਾਂਸ ਵਿਚ ਜੋ ਹਸਪਤਾਲਾਂ ਵਿਚ ਭਰਤੀ ਹੋਏ ਉਨ੍ਹਾਂ ਨੂੰ ਦੋ ਗਰੁੱਪਾਂ ਵਿਚ ਵੰਡਿਆ ਗਿਆ ਹੈ। ਪਹਿਲੇ ਗਰੁੱਪ ਵਿਚ ਉਹ ਜਿਨ੍ਹਾਂ ਦੀ ਹਸਪਤਾਲ ਵਿਚ ਭਰਤੀ ਹੋਣ ਤੋਂ ਥੋੜੀ ਦੇਰ ਬਾਅਦ ਹੀ ਮੌਤ ਹੋ ਗਈ। ਇਨ੍ਹਾਂ ਹਸਪਤਾਲਾਂ ਵਿਚ ਫਰਾਂਸ ਵਿਚ ਮਰਨ ਵਾਲਿਆ ਦਾ 15 ਫੀਸਦੀ ਹਿੱਸਾ ਹੈ।

ਦੁਸਰੇ ਗਰੁੱਪ ਵਿਚ ਬਾਕੀ 85 ਫੀਸਦੀ ਲੋਕ ਆਉਂਦੇ ਹਨ। ਜਿਨ੍ਹਾਂ ਦੀ ਹਸਪਤਾਲ ਵਿਚ ਅਧਿਕ ਦਿਨ ਬਿਤਾਉਂਣ ਤੋਂ ਬਾਅਦ ਮੌਤ ਹੋਈ । ਹੁਣ ਤੱਕ ਦੇ ਅੰਕੜਿਆਂ ਵਿਚ ਇਹ ਹੀ ਦੇਖਣ ਨੂੰ ਮਿਲਿਆ ਹੈ ਕਿ ਮਹਿਲਾਂ ਨਾਲੋਂ ਜਿਆਦਾ ਫਰਾਂਸ ਵਿਚ ਪੁਰਸ਼ਾਂ ਨੂੰ ਇਸ ਵਾਇਰਸ ਨੇ ਲਪੇਟ ਵਿਚ ਲਿਆ ਹੈ । ਇਸ ਲਈ ਫਰਾਂਸ ਵਿਚ ਕੁੱਲ ਮੌਤਾਂ ਵਿਚੋਂ 60.3 ਫੀਸਦੀ ਪੁਰਸ਼ ਹਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।