ਸੋਨੀਆ ਨਾਲ ਮੀਟਿੰਗ ਤੋਂ ਬਾਅਦ ਕਾਂਗਰਸੀ CMs ਨੇ ਖੋਲ੍ਹਿਆ ਮੋਰਚਾ, ਕੇਂਦਰ ਤੋਂ ਮੰਗਿਆ ਆਰਥਿਕ ਪੈਕੇਜ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਪੰਜਾਬ, ਛੱਤੀਸਗੜ੍ਹ, ਰਾਜਸਥਾਨ ਅਤੇ ਪੁਡੁਚੇਰੀ ਦੇ ਮੁੱਖ ਮੰਤਰੀਆਂ ਨੇ ਕੇਂਦਰ...

Sonia gandhi meeting of chief ministers of congress

ਨਵੀਂ ਦਿੱਲੀ: ਕੋਰੋਨਾ ਵਾਇਰਸ ਸੰਕਟ ਅਤੇ ਲਾਕਡਾਊਨ ਤੋਂ ਬਾਅਦ ਦੀ ਸਥਿਤੀ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪਾਰਟੀ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀਆਂ ਦੇ ਨਾਲ ਬੁੱਧਵਾਰ ਨੂੰ ਬੈਠਕ ਕੀਤੀ। ਇਸ ਦੌਰਾਨ ਕਾਂਗਰਸ ਸ਼ਾਸਿਤ ਪ੍ਰਦੇਸ਼ ਦੇ ਮੁੱਖ ਮੰਤਰੀਆਂ ਨੇ ਕੇਂਦਰ ਸਰਕਾਰ ਦੁਆਰਾ ਜ਼ੋਨ ਦੇ ਵਰਗੀਕਰਣ ਦਾ ਆਰੋਪ ਲਗਾਇਆ ਹੈ। ਨਾਲ ਹੀ ਕੋਰੋਨਾ ਸੰਕਟ ਦੇ ਮੱਦੇਨਜ਼ਰ ਪਲਾਨਿੰਗ ਅਤੇ ਪੈਕੇਜ ਸਮੇਤ ਕਈ ਮੁੱਦਿਆਂ ਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਨਿਸ਼ਾਨੇ ਤੇ ਲਿਆ।

ਪੰਜਾਬ, ਛੱਤੀਸਗੜ੍ਹ, ਰਾਜਸਥਾਨ ਅਤੇ ਪੁਡੁਚੇਰੀ ਦੇ ਮੁੱਖ ਮੰਤਰੀਆਂ ਨੇ ਕੇਂਦਰ ਤੋਂ ਰਾਹਤ ਪੈਕੇਜ਼ ਦੀ ਮੰਗ ਚੁੱਕੀ ਹੈ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਜਦੋਂ ਤਕ ਲੋਕਾਂ ਅਤੇ ਰਾਜਾਂ ਨੂੰ ਆਰਥਿਕ ਪੈਕੇਜ ਨਹੀਂ ਮਿਲੇਗਾ ਦੇਸ਼ ਕਿਵੇਂ ਅੱਗੇ ਵਧੇਗਾ। ਉਹਨਾਂ ਕਿਹਾ ਕਿ ਉਹਨਾਂ ਨੂੰ 10 ਕਰੋੜ ਦਾ ਨੁਕਸਾਨ ਹੋਇਆ ਹੈ। ਰਾਜਾਂ ਨੇ ਪੈਕੇਜ ਲਈ ਵਾਰ-ਵਾਰ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਪਰ ਉਹਨਾਂ ਦੀ ਗੱਲ ਨੂੰ ਅਣਸੁਣਾ ਕਰ ਦਿੱਤਾ ਗਿਆ ਹੈ।

ਉਹ ਲਗਾਤਾਰ ਪੀਐਮ ਤੋਂ ਪੈਕੇਜ ਦੀ ਮੰਗ ਕਰ ਰਹੇ ਹਨ ਪਰ ਉਹਨਾਂ ਨੂੰ ਅਜੇ ਤਕ ਕੋਈ ਜਵਾਬ ਨਹੀਂ ਮਿਲਿਆ। ਪੰਜਾਬ ਦੇ ਸੀਐਮ ਅਮਰਿੰਦਰ ਸਿੰਘ ਨੇ ਲਾਕਡਾਊਨ ਤੇ ਕੇਂਦਰ ਦੇ ਦ੍ਰਿਸ਼ਟੀਕੋਣ ਦੀ ਆਲੋਚਨਾ ਕੀਤੀ ਹੈ। ਸੀਐਮ ਨੇ ਕਿਹਾ ਕਿ ਉਹਨਾਂ ਨੇ ਦੋ ਕਮੇਟੀਆਂ ਬਣਾਈਆਂ ਹਨ ਜੋ ਕਿ ਲਾਕਡਾਊਨ ਦੇ ਝਟਕੇ ਅਤੇ ਆਰਥਿਕ ਪੁਨਰ ਸੁਰਜੀਤ ਦੇ ਪਲਾਨ ਤੇ ਰਣਨੀਤੀ ਬਣਾਵੇਗੀ।

ਸੀਐਮ ਨੇ ਕੇਂਦਰ ਤੇ ਹਮਲਾ ਬੋਲਦੇ ਹੋਏ ਕਿਹਾ ਕਿ ਦਿੱਲੀ ਵਿਚ ਬੈਠੇ ਲੋਕ ਜ਼ਮੀਨੀ ਹਕੀਕਤ ਜਾਣੇ ਬਿਨਾਂ ਹੀ ਜ਼ੋਨ ਦਾ ਵਰਗੀਕਰਣ ਕਰ ਰਹੇ ਹਨ। ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਕਿ ਰਾਜ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੂੰ ਤੁਰੰਤ ਮਦਦ ਦੀ ਲੋੜ ਹੈ। ਛੱਤੀਸਗੜ੍ਹ ਇਕ ਅਜਿਹਾ ਰਾਜ ਹੈ ਜਿਥੇ 80 ਪ੍ਰਤੀਸ਼ਤ ਛੋਟੇ ਉਦਯੋਗ ਦੁਬਾਰਾ ਸ਼ੁਰੂ ਹੋਏ ਹਨ ਅਤੇ ਲਗਭਗ 85,000 ਕਾਮੇ ਕੰਮ ਤੇ ਵਾਪਸ ਪਰਤ ਆਏ ਹਨ।

ਤੁਹਾਨੂੰ ਦੱਸ ਦਈਏ ਕਿ ਸੀਐਮ ਬਘੇਲ ਨੇ ਕੇਂਦਰ ਤੋਂ ਆਰਥਿਕ ਪੈਕੇਜ ਲਈ ਕਈ ਵਾਰ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖੇ ਹਨ। ਪੰਜਾਬ ਦੀ ਤਰ੍ਹਾਂ ਪੁਡੁਚੇਰੀ ਨੇ ਵੀ ਕੇਂਦਰ ਦੁਆਰਾ ਜ਼ੋਨਾਂ ਦੇ ਵਰਗੀਕਰਨ 'ਤੇ ਇਤਰਾਜ਼ ਜਤਾਇਆ ਹੈ। ਮੁੱਖ ਮੰਤਰੀ ਨਰਾਇਣਸਾਮੀ ਨੇ ਕਿਹਾ ਭਾਰਤ ਸਰਕਾਰ ਰਾਜ ਸਰਕਾਰਾਂ ਦੀ ਸਲਾਹ ਤੋਂ ਬਿਨਾਂ ਜ਼ੋਨਾਂ ਨੂੰ ਸ਼੍ਰੇਣੀਬੱਧ ਕਰ ਰਹੀ ਹੈ। ਦਿੱਲੀ ਬੈਠੇ ਲੋਕ ਰਾਜਾਂ ਦੀ ਸਥਿਤੀ ਨਹੀਂ ਦੱਸ ਸਕਦੇ।

ਜ਼ੋਨ ਸ਼ੇਅਰਿੰਗ ਵਿਚ ਕਿਸੇ ਵੀ ਰਾਜ ਜਾਂ ਮੁੱਖ ਮੰਤਰੀ ਨਾਲ ਸਲਾਹ ਨਹੀਂ ਕੀਤੀ ਜਾਂਦੀ। ਕਿਉਂ? ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ 17 ਮਈ ਤੋਂ ਬਾਅਦ ਦੇਸ਼ ਵਿਚ ਕੀ ਹੋਵੇਗਾ? ਤਾਲਾਬੰਦੀ ਨੂੰ ਜਾਰੀ ਰੱਖਣ ਲਈ ਸਰਕਾਰ ਨੇ ਕਿਹੜੇ ਪੈਮਾਨੇ ਤੇ ਲਾਗੂ ਕੀਤਾ। ਲਾਕਡਾਉਨ 3.0 ਦੇ ਬਾਅਦ ਉਸ ਕੋਲ ਕਿਹੜੀ ਰਣਨੀਤੀ ਹੈ।

 ਮੀਟਿੰਗ ਵਿੱਚ ਸੋਨੀਆ ਨੇ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਅਤੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਫਸੇ ਪ੍ਰਵਾਸੀ ਮਜ਼ਦੂਰਾਂ ਅਤੇ ਹੋਰਨਾਂ ਕਰਮਚਾਰੀਆਂ ਨੂੰ ਵਾਪਸ ਲਿਆਉਣ ਦੇ ਉਪਰਾਲਿਆਂ ਬਾਰੇ ਵੀ ਵਿਚਾਰ ਚਰਚਾ ਕੀਤੀ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਹਰ ਕਿਸੇ ਨੂੰ ਇਹੀ ਚਿੰਤਾ ਹੈ ਕਿ ਲਾਕਡਾਊਨ 3.0 ਦੇ ਬਾਅਦ ਕੀ ਹੋਵੇਗਾ।

ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਲਾਕਡਾਊਨ ਤੋਂ ਬਾਅਦ ਉਹਨਾਂ ਦੀ ਕੀ ਯੋਜਨਾ ਹੈ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਕੋਵਿਡ ਨਾਲ ਲੜਾਈ ਵਿਚ ਬਜ਼ੁਰਗ, ਸ਼ੂਗਰ ਅਤੇ ਦਿਲ ਦੇ ਮਰੀਜ਼ਾਂ ਨੂੰ ਬਚਾਉਣਾ ਮਹੱਤਵਪੂਰਨ ਹੈ। ਇਸ ਦੇ ਨਾਲ ਹੀ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਕਿਹਾ ਕਿ ਰਾਜਾਂ ਦੇ ਸਾਹਮਣੇ ਵਿੱਤੀ ਸੰਕਟ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ ਕੇਂਦਰ ਸਰਕਾਰ ਵੱਲੋਂ ਕੋਈ ਫੰਡ ਅਲਾਟ ਨਹੀਂ ਕੀਤੇ ਜਾ ਰਹੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।