ਤੀਜੀ ਲਹਿਰ 'ਤੇ SC ਨੇ ਪ੍ਰਗਟਾਈ ਚਿੰਤਾ, 'ਜੇਕਰ ਬੱਚੇ ਚਪੇਟ ਵਿਚ ਆ ਗਏ ਤਾਂ ਮਾਂ-ਬਾਪ ਕੀ ਕਰਨਗੇ?'

ਏਜੰਸੀ

ਖ਼ਬਰਾਂ, ਰਾਸ਼ਟਰੀ

ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਪੁੱਛਿਆ ਕਿ ਜੇਕਰ ਕੋਵਿਡ ਦੀ ਤੀਜੀ ਲਹਿਰ ਦੀ ਚਪੇਟ ਵਿਚ ਬੱਚੇ ਆ ਗਏ ਤਾਂ ਮਾਂ-ਬਾਪ ਕੀ ਕਰਨਗੇ।

Supreme court

ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਪੁੱਛਿਆ ਕਿ ਜੇਕਰ ਕੋਵਿਡ ਦੀ ਤੀਜੀ ਲਹਿਰ ਦੀ ਚਪੇਟ ਵਿਚ ਬੱਚੇ ਆ ਗਏ ਤਾਂ ਮਾਂ-ਬਾਪ ਕੀ ਕਰਨਗੇ। ਕੋਰੋਨਾ ਸਬੰਧਤ ਮਾਮਲੇ ਦੀ ਸੁਣਵਾਈ ਦੌਰਾਨ ਜਸਟਿਸ ਚੰਦਰਚੂੜ ਨੇ ਕਿਹਾ ਕਿ ਕਈ ਵਿਗਿਆਨਕੀਆਂ ਦੀ ਰਿਪੋਰਟ ਮੁਤਾਬਕ ਤੀਜੀ ਲਹਿਰ ਸ਼ੁਰੂ ਹੋ ਸਕਦੀ ਹੈ ਜੋ ਬੱਚਿਆਂ ਨੂੰ ਪ੍ਰਭਾਵਿਤ ਕਰੇਗੀ। ਜੇਕਰ ਬੱਚੇ ਸੰਕਰਮਿਤ ਹੁੰਦੇ ਹਨ ਤਾਂ ਮਾਂ-ਬਾਪ ਕਿਵੇਂ ਕੀ ਕਰਨਗੇ, ਹਸਪਤਾਲਾਂ ਵਿਚ ਰਹਿਣਗੇ ਜਾਂ ਕੀ ਕਰਨਗੇ। ਕੋਈ ਪਲਾਨ ਹੈ? ਟੀਕਾਕਰਣ ਕੀਤਾ ਜਾਣਾ ਚਾਹੀਦਾ ਹੈ, ਸਾਨੂੰ ਇਸ ਦੇ ਨਾਲ ਨਜਿੱਠਣ ਦੀ ਲੋੜ ਹੈ।

ਜਸਟਿਸ ਚੰਦਰਚੂੜ ਨੇ ਕਿਹਾ ਕਿ ਅਸੀਂ ਇਹ ਨਹੀਂ ਕਹਿ ਰਹੇ ਕਿ ਕੇਂਦਰ ਦੀ ਗਲਤੀ ਹੈ, ਅਸੀਂ ਚਾਹੁੰਦੇ ਹਾਂ ਕਿ ਵਿਗਿਆਨਕ ਤੇ ਯੋਜਨਾਬੱਧ ਢੰਗ ਨਾਲ ਤੀਜੀ ਲਹਿਰ ਨਾਲ ਨਜਿੱਠਣ ਦੀ ਲੋੜ ਹੈ। ਅਦਾਲਤ ਨੇ ਕਿਹਾ ਕਿ, ‘ਤੁਸੀਂ ਮਹਾਂਮਾਰੀ ਦੇ ਦੂਜੇ ਪੜਾਅ ਵਿਚ ਹੋ, ਦੂਜੇ ਪੜਾਅ ਵਿਚ ਵੀ ਕਈ ਮਾਪਦੰਡ ਹੋ ਸਕਦੇ ਹਨ ਪਰ ਜੇਕਰ ਅਸੀਂ ਅੱਜ ਤਿਆਰੀ ਕਰਾਂਗੇ ਤਾਂ ਅਸੀਂ ਪੜਾਅ 3 ਨੂੰ ਸੰਭਾਲ ਸਕਾਂਗੇ’।

ਦਿੱਲੀ ਦੇ ਕਈ ਹਸਪਤਾਲਾਂ ਵਿਚ ਆਕਸੀਜਨ ਦੀ ਕਮੀ ਸਬੰਧੀ ਸੁਣਵਾਈ ਦੌਰਾਨ ਕੇਂਦਰ ਨੇ ਕਿਹਾ ਕਿ ਇਕ ਸਰਵੇ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਦਿੱਲੀ ਦੇ ਹਸਪਤਾਲਾਂ ਵਿਚ ਆਕਸੀਜਨ ਦਾ ਵਾਧੂ ਸਟਾਕ ਮੌਜੂਦ ਹੈ। ਕੇਂਦਰ ਨੇ ਕਿਹਾ, ‘ਆਕਸੀਜਨ ਐਕਸਪ੍ਰੈੱਸ ਟਰੇਨ ਜ਼ਰੀਏ ਅੱਜ 280 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਹੋਣੀ ਹੈ’। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਕਿਹਾ ਕਿ ਦਿੱਲੀ ਨੂੰ ਜੇਕਰ ਜ਼ਰੂਰਤ ਤੋਂ ਜ਼ਿਆਦਾ ਸਪਲਾਈ ਕੀਤੀ ਗਈ ਤਾਂ ਹੋਰ ਸੂਬਿਆਂ ਦੀ ਹਿੱਸਦਾਰੀ ਪ੍ਰਭਾਵਿਤ ਹੋਵੇਗੀ।

ਇਸ ’ਤੇ ਸੁਪਰੀਮ ਕੋਰਟ ਨੇ ਕਿਹਾ ਕਿ ਆਕਸੀਜਨ ਦੇਣ ਦਾ ਕੇਂਦਰ ਸਰਕਾਰ ਦਾ ਫਾਰਮੂਲਾ ਦਿੱਲੀ ਲ਼ਈ ਠੀਕ ਨਹੀਂ ਹੈ, ਇਸ ਵਿਚ ਬਦਲਾਅ ਕੀਤਾ ਜਾਣਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਕੇਂਦਰ ਨੂੰ ਕਿਹਾ ਕਿ ਦੇਸ਼ ਵਿਚ ਕੋਰੋਨਾ ਦੀ ਤੀਜੀ ਲਹਿਰ ਆਉਣ ਵਾਲੀ ਹੈ, ਇਸ ਲਈ ਦਿੱਲੀ ਵਿਚ ਆਕਸੀਜਨ ਦੀ ਕਮੀਂ ਨਾ ਹੋਵੇ।