PM ਮੋਦੀ ਨੂੰ ਕੋਰੋਨਾ ਨਾਲ ਨਜਿੱਠਣ ਦੀ ਜ਼ਿੰਮੇਵਾਰੀ ਗਡਕਰੀ ਨੂੰ ਦੇਣੀ ਚਾਹੀਦੀ- ਸੁਬਰਾਮਨੀਅਮ ਸਵਾਮੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਜਪਾ ਸੰਸਦ ਮੈਂਬਰ ਦਾ ਬਿਆਨ- ਸਿਰਫ ਪੀਐਮਓ ਦੇ ਭਰੋਸੇ ਰਹਿਣ ਨਾਲ ਨਹੀਂ ਚੱਲੇਗਾ ਕੰਮ

Nitin Gadkari - Subramanian Swamy

ਨਵੀਂ ਦਿੱਲੀ: ਭਾਜਪਾ ਦੇ ਰਾਜ ਸਭਾ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਦੀ ਜ਼ਿੰਮੇਵਾਰੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਸੌਂਪਣ ਦੀ ਅਪੀਲ ਕੀਤੀ ਹੈ। ਦੇਸ਼ ਵਿਚ ਕੋਰੋਨਾ ਮਹਾਂਮਾਰੀ ਦੀ ਤੀਜੀ ਲਹਿਰ ਆਉਣ ਦੀ ਚਿਤਾਵਨੀ ਦਿੰਦਿਆਂ ਉਹਨਾਂ ਕਿਹਾ ਕਿ ਹੁਣ ਸਿਰਫ ਪ੍ਰਧਾਨ ਮੰਤਰੀ ਦਫ਼ਤਰ ਦੇ ਸਹਾਰੇ ਰਹਿਣ ਨਾਲ ਕੰਮ ਨਹੀਂ ਚੱਲਣ ਵਾਲਾ।

ਉਹਨਾਂ ਨੇ ਟਵੀਟ ਕੀਤਾ, ‘ਜਿਸ ਤਰ੍ਹਾਂ ਭਾਰਤ ਨੇ ਇਸਲਾਮਿਕ ਅਤੇ ਬ੍ਰਿਟਿਸ਼ ਘੁਸਪੈਠੀਆਂ ਦਾ ਮੁਕਾਬਲਾ ਕੀਤਾ। ਉਸੇ ਤਰ੍ਹਾਂ ਕੋਰੋਨਾ ਦਾ ਮੁਕਾਬਲਾ ਵੀ ਕਰ ਲਵੇਗਾ। ਜੇ ਅਜੇ ਵੀ ਸਖ਼ਤ ਅਹਿਤਿਆਤ ਨਾ ਵਰਤੇ ਤਾਂ ਹੋ ਸਕਦਾ ਹੈ ਕਿ ਅਸੀਂ ਕੋਰੋਨਾ ਦੀ ਇਕ ਹੋਰ ਲਹਿਰ ਦਾ ਸਾਹਮਣਾ ਕਰੀਏ, ਜੋ ਬੱਚਿਆਂ ਨੂੰ ਅਪਣਾ ਨਿਸ਼ਾਨਾ ਬਣਾ ਲਵੇਗੀ। ਪੀਐਮ ਮੋਦੀ ਨੂੰ ਅਜਿਹੇ ਵਿਚ ਇਸ ਲੜਾਈ ਦੀ ਜ਼ਿੰਮੇਵਾਰੀ ਨਿਤਿਨ ਗਡਕਰੀ ਨੂੰ ਦੇਣੀ ਚਾਹੀਦੀ। ਪੀਐਮ ’ਤੇ ਨਿਰਭਰ ਰਹਿਣਾ ਬੇਕਾਰ ਹੈ’।

ਇਸ ਦੇ ਨਾਲ ਹੀ ਸੁਬਰਾਮਨੀਅਮ ਸਵਾਮੀ ਨੇ ਕਿਹਾ ਕਿ ਕੋਰੋਨਾ ਸੰਕਟ ਨਾਲ ਨਜਿੱਠਣ ਲਈ ਇੰਫ੍ਰਾਸਕਚਰ ਫਰੇਮਵਰਕ ਦੀ ਸਖ਼ਤ ਜ਼ਰੂਰਤ ਹੈ, ਜਿਸ ਵਿਚ ਨਿਤਿਨ ਗਡਕਰੀ ਨੇ ਖੁਦ ਨੂੰ ਸਾਬਿਤ ਕੀਤਾ ਹੈ। ਦੱਸ ਦਈਏ ਕਿ ਭਾਜਪਾ ਆਗੂ ਸੁਬਰਾਮਨੀਅਮ ਸਵਾਮੀ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਲਗਾਤਾਰ ਕੇਂਦਰ ਸਰਕਾਰ ’ਤੇ ਹਮਲਾ ਬੋਲ ਰਹੇ ਹਨ।

ਜ਼ਿਕਰਯੋਗ ਹੈ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਰੁਕਣ ਦਾ ਨਾਂ ਨਹੀਂ ਲੈ ਰਹੀ। ਇਸੇ ਦੌਰਾਨ ਕੇਂਦਰ ਸਰਕਾਰ ਨੇ ਕੋਰੋਨਾ ਤੀਜੀ ਲਹਿਰ ਬਾਰੇ ਚਿਤਾਵਨੀ ਜਾਰੀ ਕਰ ਦਿਤੀ ਹੈ।