ਅਜ਼ਾਨ ਲਈ ਮਸਜਿਦ 'ਚ ਲਾਊਡ ਸਪੀਕਰ ਲਗਾਉਣਾ ਮੌਲਿਕ ਅਧਿਕਾਰ ਨਹੀਂ: ਇਲਾਹਾਬਾਦ ਹਾਈ ਕੋਰਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਲਾਹਾਬਾਦ ਹਾਈ ਕੋਰਟ ਨੇ ਕਿਹਾ ਕਿ ਮਸਜਿਦ 'ਚ ਲਾਊਡ ਸਪੀਕਰ ਲਗਾਉਣਾ ਕਿਸੇ ਦਾ ਵੀ ਮੌਲਿਕ ਅਧਿਕਾਰ ਨਹੀਂ ਹੈ।

Using Loudspeakers In Mosque Not A Fundamental Right: Allahabad HC



ਨਵੀਂ ਦਿੱਲੀ: ਮਸਜਿਦ 'ਚ  ਲਾਊਡ ਸਪੀਕਰ ਲਗਾਉਣ ਦੀ ਇਜਾਜ਼ਤ ਮੰਗਣ ਵਾਲੀ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਇਲਾਹਾਬਾਦ ਹਾਈ ਕੋਰਟ ਨੇ ਕਿਹਾ ਕਿ ਮਸਜਿਦ 'ਚ  ਲਾਊਡ ਸਪੀਕਰ ਲਗਾਉਣਾ ਕਿਸੇ ਦਾ ਵੀ ਮੌਲਿਕ ਅਧਿਕਾਰ ਨਹੀਂ ਹੈ। ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਬਦਾਯੂੰ ਦੀ ਨੂਰੀ ਮਸਜਿਦ 'ਚ  ਲਾਊਡ ਸਪੀਕਰ ਲਗਾਉਣ ਦੀ ਇਜਾਜ਼ਤ ਮੰਗਣ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ।

Allahabad High Court

ਇਲਾਹਾਬਾਦ ਹਾਈ ਕੋਰਟ ਨੇ ਕਿਹਾ ਹੈ ਕਿ ਮਸਜਿਦ 'ਤੇ  ਲਾਊਡ ਸਪੀਕਰ ਲਗਾ ਕੇ ਅਜ਼ਾਨ ਦੇਣਾ ਕਿਸੇ ਦਾ ਵੀ ਮੌਲਿਕ ਅਧਿਕਾਰ ਨਹੀਂ ਹੈ। ਇਸ ਸਬੰਧੀ ਬਦਾਯੂੰ ਦੇ ਐਸਡੀਐਮ ਨੇ ਵੀ ਮਸਜਿਦ 'ਤੇ  ਲਾਊਡ ਸਪੀਕਰ ਲਗਾਉਣ ਦੀ ਇਜਾਜ਼ਤ ਨਾ ਦੇਣ ਦਾ ਢੁੱਕਵਾਂ ਕਾਰਨ ਦੱਸਿਆ| ਇਹ ਹੁਕਮ ਜਸਟਿਸ ਵੀਕੇ ਬਿਰਲਾ ਅਤੇ ਜਸਟਿਸ ਵਿਕਾਸ ਦੀ ਡਿਵੀਜ਼ਨ ਬੈਂਚ ਨੇ ਇਰਫਾਨ ਦੀ ਪਟੀਸ਼ਨ 'ਤੇ ਦਿੱਤਾ ਹੈ।

court

ਅਦਾਲਤ ਨੇ ਪਟੀਸ਼ਨ ਖਾਰਜ ਕਰ ਦਿੱਤੀ ਹੈ। ਪਟੀਸ਼ਨਰ ਨੇ ਕਿਹਾ ਕਿ ਐਸਡੀਐਮ ਬਿਸੋਲੀ ਦਾ ਹੁਕਮ ਗ਼ੈਰਕਾਨੂੰਨੀ ਹੈ। ਇਸ ਕਾਰਨ ਪਟੀਸ਼ਨਕਰਤਾ ਦੇ ਮਸਜਿਦ ਵਿਚ  ਲਾਊਡ ਸਪੀਕਰ ਲਗਾ ਕੇ ਅਜ਼ਾਨ ਪੜ੍ਹਨ ਦੇ ਮੌਲਿਕ ਅਧਿਕਾਰਾਂ ਅਤੇ ਕਾਨੂੰਨੀ ਅਧਿਕਾਰਾਂ ਦੀ ਉਲੰਘਣਾ ਹੋਈ ਹੈ। ਇਸ ਕਾਰਨ ਐਸਡੀਐਮ ਵੱਲੋਂ ਮਿਤੀ 3 ਦਸੰਬਰ 21 ਨੂੰ  ਲਾਊਡ ਸਪੀਕਰ ਨਾ ਲਗਾਉਣ ਦੇ ਹੁਕਮਾਂ ਨੂੰ ਰੱਦ ਕੀਤਾ ਜਾਵੇ। ਅਦਾਲਤ ਨੇ ਪਟੀਸ਼ਨਰ ਦੀ ਮੰਗ ਨੂੰ ਗਲਤ ਦੱਸਦਿਆਂ ਅਰਜ਼ੀ ਖਾਰਜ ਕਰ ਦਿੱਤੀ ਹੈ।