ਬੈਂਗਲੁਰੂ 'ਚ ਝਾਰਖੰਡ ਦੀਆਂ 11 ਨਾਬਾਲਗ ਲੜਕੀਆਂ ਨੂੰ ਤਸਕਰਾਂ ਦੇ ਚੁੰਗਲ 'ਚੋਂ ਬਚਾਇਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੂਬਾ ਸਰਕਾਰ ਵਲੋਂ ਗਠਿਤ ਐਂਟੀ ਹਿਊਮਨ ਤਸਕਰੀ ਯੂਨਿਟ ਵਲੋਂ ਬੱਚਿਆਂ ਨੂੰ ਛੁਡਾਉਣ ਲਈ ਤਸਕਰਾਂ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ

photo

 

ਰਾਂਚੀ : ਝਾਰਖੰਡ ਤੋਂ ਕਰਨਾਟਕ ਲਿਜਾਈਆਂ ਗਈਆਂ 11 ਨਾਬਾਲਗ ਲੜਕੀਆਂ ਨੂੰ ਬੈਂਗਲੁਰੂ ਵਿਚ ਤਸਕਰਾਂ ਦੇ ਚੁੰਗਲ ਤੋਂ ਛੁਡਵਾਇਆ ਗਿਆ ਹੈ। ਇਕ ਅਧਿਕਾਰੀ ਨੇ ਵੀਰਵਾਰ ਰਾਤ ਨੂੰ ਇਹ ਜਾਣਕਾਰੀ ਦਿੱਤੀ।

ਉਹਨਾਂ ਨੇ ਦੱਸਿਆ ਕਿ ਇਹ ਲੜਕੀਆਂ ਪਹਾੜੀਆ ਭਾਈਚਾਰੇ ਨਾਲ ਸਬੰਧਤ ਹਨ, ਜੋ ਕਿ ਇੱਕ ਖਾਸ ਤੌਰ 'ਤੇ ਕਮਜ਼ੋਰ ਕਬਾਇਲੀ ਸਮੂਹ ਹੈ।
ਅਧਿਕਾਰੀ ਨੇ ਕਿਹਾ, “ਪਹਾੜੀਆ ਭਾਈਚਾਰੇ ਦੀਆਂ 11 ਲੜਕੀਆਂ ਨੂੰ ਤਸਕਰਾਂ ਦੇ ਚੁੰਗਲ ਤੋਂ ਬਚਾਇਆ ਗਿਆ ਹੈ। ਉਹਨਾਂ ਨੂੰ ਬੈਂਗਲੁਰੂ ਤੋਂ ਰਾਂਚੀ ਵਾਪਸ ਲਿਆਂਦਾ ਜਾਵੇਗਾ।"

ਉਹਨਾਂ ਦੱਸਿਆ ਕਿ ਇਹ ਸਾਰੀਆਂ ਲੜਕੀਆਂ ਝਾਰਖੰਡ ਦੇ ਸਾਹਿਬਗੰਜ ਅਤੇ ਪਾਕੁਰ ਜ਼ਿਲ੍ਹਿਆਂ ਦੀਆਂ ਵਸਨੀਕ ਹਨ।

ਇਸ ਦੌਰਾਨ ਸੂਬਾ ਸਰਕਾਰ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, “ਮਨੁੱਖੀ ਤਸਕਰਾਂ ਵਲੋਂ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਵੱਡੇ ਸ਼ਹਿਰਾਂ ਵਿਚ ਨੌਕਰੀਆਂ ਦੇ ਬਹਾਨੇ ਵੇਚਣ ਦੇ ਕਈ ਮਾਮਲੇ ਸਾਹਮਣੇ ਆਏ ਹਨ। ਇਸ ਸਬੰਧੀ ਸੂਬਾ ਸਰਕਾਰ ਵਲੋਂ ਗਠਿਤ ਐਂਟੀ ਹਿਊਮਨ ਤਸਕਰੀ ਯੂਨਿਟ ਵਲੋਂ ਬੱਚਿਆਂ ਨੂੰ ਛੁਡਾਉਣ ਲਈ ਤਸਕਰਾਂ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।

ਬਿਆਨ ਵਿਚ ਕਿਹਾ ਗਿਆ ਹੈ ਕਿ ਤਸਕਰਾਂ ਦੇ ਚੁੰਗਲ ਵਿਚੋਂ ਛੁਡਾਏ ਗਏ ਬੱਚਿਆਂ ਦੇ ਮੁੜ ਵਸੇਬੇ ਲਈ ਵੀ ਪ੍ਰਬੰਧ ਕੀਤੇ ਗਏ ਹਨ।

ਹਾਲ ਹੀ ਵਿਚ ਝਾਰਖੰਡ ਤੋਂ ਤਸਕਰੀ ਦੀਆਂ 13 ਨਾਬਾਲਗ ਕੁੜੀਆਂ ਨੂੰ ਦਿੱਲੀ ਵਿਚ ਛੁਡਾਇਆ ਗਿਆ ਸੀ। ਇਨ੍ਹਾਂ ਵਿਚ ਇੱਕ 14 ਸਾਲ ਦੀ ਗਰਭਵਤੀ ਲੜਕੀ ਵੀ ਸ਼ਾਮਲ ਹੈ।