ਤੇਜ਼ੀ ਨਾਲ ਘੱਟ ਰਹੀਆਂ ਨੇ ਪੈਰਟੋਲ-ਡੀਜ਼ਲ ਦੀਆਂ ਕੀਮਤਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਵੀਰਵਾਰ 6 ਜੂਨ ਨੂੰ ਦੇਸ਼ ਵਿਚ ਪੈਟਰੋਲ - ਡੀਜ਼ਲ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ....

Petrol and diesel prices

ਨਵੀਂ ਦਿੱਲੀ :  ਵੀਰਵਾਰ 6 ਜੂਨ ਨੂੰ ਦੇਸ਼ ਵਿਚ ਪੈਟਰੋਲ - ਡੀਜ਼ਲ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ, ਲਗਾਤਾਰ ਘੱਟ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੇਸ਼ ਦੇ ਨਾਗਰਿਕਾਂ ਨੂੰ ਕਾਫ਼ੀ ਹੱਦ ਤੱਕ ਰਾਹਤ ਦੇ ਸਕਦੀਆਂ ਹਨ। ਅੱਜ ਪੈਟਰੋਲ ਦੀਆਂ ਕੀਮਤਾਂ 16-15 ਪੈਸੇ ਤੱਕ ਉਥੇ ਹੀ ਡੀਜ਼ਲ ਦੀਆਂ ਕੀਮਤਾਂ 37- ਪੈਸੇ ਤੱਕ ਘਟੀਆਂ ਹਨ।  ਦੱਸ ਦਈਏ ਕਿ ਸਰਕਾਰੀ ਤੇਲ ਕੰਪਨੀਆਂ ਕਈ ਦਿਨਾਂ ਤੋਂ ਲਗਾਤਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਬਦਲਾਅ ਕਰ ਰਹੀਆਂ ਹਨ।

ਇੰਡੀਅਨ ਆਇਲ ਦੀ ਵੈਬਸਾਈਟ ਦੇ ਅਨੁਸਾਰ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ 16 ਪੈਸੇ ਘਟਕੇ 71.07 ਰੁਪਏ ਪ੍ਰਤੀ ਲੀਟਰ ਉਥੇ ਹੀ ਡੀਜ਼ਲ 34 ਪੈਸੇ ਘਟਕੇ 65.22 ਰੁਪਏ ਪ੍ਰਤੀ ਵਿਕ ਰਿਹਾ ਹੈ।  ਬੁੱਧਵਾਰ ਦੀ ਤੁਲਣਾ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਬਦਲਾਅ ਹੋਇਆ ਹੈ।  ਕੋਲਕੱਤਾ ਵਿਚ ਪੈਟਰੋਲ 16 ਘਟਕੇ 73.31 ਰੁਪਏ ਪ੍ਰਤੀ ਲੀਟਰ ਉਥੇ ਹੀ ਡੀਜ਼ਲ 34 ਘਟਕੇ 67.14 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਬੁਧਵਾਰ ਦੇ ਮੁਕਾਬਲੇ ਪੈਟਰੋਲ - ਡੀਜ਼ਲ ਦੀ ਕੀਮਤ ਵਿਚ ਬਦਲਾਅ ਹੋਇਆ ਹੈ।

ਮੁੰਬਈ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਪੈਟਰੋਲ 15 ਪੈਸੇ ਸਸਤਾ ਹੋ ਕੇ 76.76 ਰੁਪਏ ਪ੍ਰਤੀ ਲੀਟਰ,  ਉਥੇ ਹੀ ਡੀਜ਼ਲ 37 ਪੈਸੇ ਸਸਤਾ ਹੋ ਕੇ 68.39 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ। ਬੀਤੇ ਦਿਨ ਦੇ ਮੁਕਾਬਲੇ ਪੈਟਰੋਲ-ਡੀਜ਼ਲ ਸਸਤਾ ਹੋਇਆ ਹੈ।  ਚੇਨਈ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਪੈਟਰੋਲ ਦੀ ਕੀਮਤ 15 ਪੈਸੇ ਘੱਟ ਹੋ ਕੇ 73.84 ਰੁਪਏ ਪ੍ਰਤੀ ਲੀਟਰ ਉਥੇ ਹੀ ਡੀਜ਼ਲ ਦੀ ਕੀਮਤ 36 ਪੈਸੇ ਘੱਟ ਹੋ ਕੇ 69.00 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

ਬੀਤੇ ਦਿਨ ਦੀ ਤੁਲਣਾ ਵਿਚ ਪੈਟਰੋਲ - ਡੀਜ਼ਲ ਕਾਫ਼ੀ ਸਸਤਾ ਹੋਇਆ ਹੈ।  ਗੁਰੂਗ੍ਰਾਮ ਅਤੇ ਨੋਇਡਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਪੈਟਰੋਲ-ਡੀਜ਼ਲ ਸਸਤਾ ਹੋਇਆ ਹੈ। ਗੁਰੂਗ੍ਰਾਮ ਵਿਚ ਪੈਟਰੋਲ 71.36 ਰੁਪਏ ਪ੍ਰਤੀ ਲੀਟਰ ਉਥੇ ਹੀ ਡੀਜ਼ਲ 64.60 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਇਸ ਪ੍ਰਕਾਰ ਨੋਇਡਾ ਵਿਚ ਪੈਟਰੋਲ 70.83 ਰੁਪਏ ਪ੍ਰਤੀ ਲੀਟਰ ਉਥੇ ਹੀ ਡੀਜ਼ਲ 64.51 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।