ਪਾਕਿ ਏਜੰਸੀਆਂ ਨਾਲ ਮਿਲ ਕੇ ਗਰਮ ਖਿਆਲੀ ਮੇਰੇ ’ਤੇ ਹਮਲਾ ਕਰਾਉਣ ਦੀ ਤਾਕ ’ਚ: Dhadrianwale

ਏਜੰਸੀ

ਖ਼ਬਰਾਂ, ਰਾਸ਼ਟਰੀ

ਉਹਨਾਂ ਨੇ ਇਹ ਪੇਸ਼ ਕਰਨਾ ਚਾਹਿਆ ਹੈ ਕਿ...

Bhai Ranjit Singh Ji Dhadrianwale

ਚੰਡੀਗੜ੍ਹ: ਭਾਈ ਰਣਜੀਤ ਸਿੰਘ ਜੀ ਢੰਡਰੀਆਂਵਾਲੇ ਤੇ ਹਮਲੇ ਦੇ ਖਦਸ਼ੇ ਤੋਂ ਬਾਅਦ ਉਹਨਾਂ ਨਾਲ ਸਪੋਕਸਮੈਨ ਟੀਮ ਵੱਲੋਂ ਇੰਟਰਵਿਊ ਕੀਤੀ ਗਈ। ਇਸ ਬਾਬਤ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ। ਉਹਨਾਂ ਦਸਿਆ ਕਿ ਜਿਹੜੇ ਟਕਸਾਲ ਨਾਲ ਜੁੜੇ ਬੰਦੇ ਹਨ ਜ਼ਿਆਦਾਤਰ ਉਹਨਾਂ ਨੇ ਹੀ ਪਿਛਲੇ 4-5 ਸਾਲਾਂ ਵਿਚ ਉਹਨਾਂ ਦਾ ਵਿਰੋਧ ਕੀਤਾ ਹੈ।

ਉਹਨਾਂ ਨੇ ਇਹ ਪੇਸ਼ ਕਰਨਾ ਚਾਹਿਆ ਹੈ ਕਿ ਉਹ ਗੁਰੂ ਦੋਖੀ ਹਨ, ਪੰਥਕ ਦੋਖੀ ਹਨ। ਫਿਰ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਖਾਲਸੇ ਦੀ ਰਿਵਾਇਤ ਹੈ, ਖਾਲਸਾਈ ਰਿਵਾਇਤਾਂ ਮੁਤਾਬਕ ਪੰਥ ਦੋਖੀਆਂ ਨੂੰ ਸਜ਼ਾ ਦਿੱਤੀ ਜਾਂਦੀ ਹੈ। ਇਸ ਮੁਤਾਬਕ ਕਤਲ ਕੀਤਾ ਜਾਂਦਾ ਹੈ, ਸੋਧਾ ਲਾਇਆ ਜਾਂਦਾ ਹੈ ਜਾਂ ਬਦਲਾ ਲਿਆ ਜਾਂਦਾ ਹੈ, ਇਹੋ ਜਿਹੇ ਸ਼ਬਦ ਵਰਤੇ ਜਾਂਦੇ ਹਨ। ਉਸੇ ਲੜੀ ਤਹਿਤ ਜੋ ਉਸ ਸਮੇਂ ਅਟੈਕ ਹੋਇਆ ਸੀ ਉਸ ਤੋਂ ਬਾਅਦ ਘਟ ਤੋਂ ਘਟ 6 ਵਾਰ ਅਟੈਕ ਹੋਏ ਹਨ।

ਹੁਣ ਖੂਫੀਆ ਵਿਭਾਗ ਵੱਲੋਂ ਨਵੀਂ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਵਿਚ ਰਲ ਕੇ ਉੱਥੋਂ ਦੀਆਂ ਏਜੰਸੀਆਂ ਨਾਲ ਗਰਮ ਖਿਆਲ਼ੀ ਰਲ ਕੇ ਵਿਚਾਰ ਕਰ ਰਹੇ ਹਨ ਕਿ ਢੰਡਰੀਆਂਵਾਲੇ ਤੇ ਦੁਬਾਰਾ ਹਮਲਾ ਕੀਤਾ ਜਾਵੇ। ਇਸ ਦਾ ਵੱਡਾ ਕਾਰਨ ਇਹੀ ਹੈ ਕਿ ਪੰਥ ਦੋਖੀ। ਲੋਕਾਂ ਨੂੰ ਦੱਸਿਆ ਕੁੱਝ ਹੋ ਜਾਂਦਾ ਹੈ ਤੇ ਅਸਲ ਸੱਚ ਹੋ ਹੀ ਹੁੰਦਾ ਹੈ।

ਉਹਨਾਂ ਅੱਗੇ ਦਸਿਆ ਕਿ ਜਿਹੜੇ ਲੋਕ ਉਹਨਾਂ ਦੇ ਦੀਵਾਨ ਸੁਣਦੇ ਆ ਰਹੇ ਹਨ ਉਹਨਾਂ ਨੂੰ ਵੀ ਪਤਾ ਹੈ ਕਿ ਉਹ ਕਿਹੋ ਜਿਹੀ ਸਿੱਖਿਆ ਦੇ ਰਹੇ ਹਨ ਤੇ ਗੁਰੂ ਗ੍ਰੰਥ ਸਾਹਿਬ ਤੇ ਗੁਰੂਆਂ ਬਾਰੇ ਕਦੇ ਗਲਤ ਨਹੀਂ ਬੋਲੇ। ਜੇ ਉਹ ਕੋਈ ਗੱਲ ਲੋਕਾਂ ਸਾਹਮਣੇ ਰੱਖਦੇ ਹਨ ਤਾਂ ਉਹਨਾਂ ਤੇ ਹੀ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਉਹੀ ਇਹ ਸਭ ਬੋਲ ਰਹੇ ਹਨ ਜਦਕਿ ਕੁੱਝ ਗੱਲਾਂ ਗੁਰੂ ਗ੍ਰੰਥ ਸਾਹਿਬ ਵਿਚ ਵੀ ਲਿਖੀਆਂ ਹੋਈਆਂ ਹਨ ਜਿਹਨਾਂ ਨੂੰ ਲੋਕਾਂ ਤਕ ਪਹੁੰਚਾਉਣਾ ਬਹੁਤ ਜ਼ਰੂਰੀ ਹੈ। 

ਉਹਨਾਂ ਨੂੰ ਲੋਕਾਂ ਤਕ ਪਹੁੰਚਾਉਣਾ ਸਾਡਾ ਫਰਜ਼ ਹੈ ਕਿ ਅਸਲ ਵਿਚ ਗੁਰਬਾਣੀ ਕੀ ਕਹਿੰਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਤੇ ਵੀ ਕੋਈ ਨਾ ਕੋਈ ਉਹਨਾਂ ਦੀ ਫੋਟੋ ਲਭ ਕੇ ਉਸ ਨੂੰ ਗਲਤ ਤਰੀਕੇ ਨਾਲ ਲੋਕਾਂ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। ਹਰ ਮਸਲੇ ਨੂੰ ਉਹਨਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਵੀ ਜਤਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹ ਲੋਕਾਂ ਨੂੰ ਗਲਤ ਗਿਆਨ ਦੇ ਰਹੇ ਹਨ ਤੇ ਉਹ ਗੁਰੂਆਂ ਦੀ ਬੇਅਦਬੀ ਕਰਦੇ ਹਨ।

ਅੱਜ ਗੁਰੂ ਗ੍ਰੰਥ ਸਾਹਿਬ ਵਿਚ ਬਾਣੀ ਦੇ ਅਰਥ ਗਲਤ ਲਿਖੇ ਜਾ ਰਹੇ ਹਨ। ਗੁਰਬਾਣੀ ਦੇ ਅਰਥਾਂ ਨੂੰ ਪੜ੍ਹਿਆ ਜਾਵੇ ਤਾਂ ਉਹ ਗੁਰੂਆਂ ਦੇ ਸਿਧਾਤਾਂ ਤੋਂ ਬਿਲਕੁੱਲ਼ ਹੀ ਉਲਟ ਹਨ। ਜਿਵੇਂ ਅੱਜ ਲੋਕ ਕਹਿ ਰਹੇ ਹਨ ਕਿ ਜੂਨ 1984 ਵਿਚ ਵੱਡੀ ਧਿਰ ਨੇ ਛੋਟੀ ਧਿਰ ਨਾਲ ਧੱਕਾ ਕੀਤਾ ਸੀ ਉਸੇ ਤਰ੍ਹਾਂ ਉਹ ਵੀ ਕਹਿ ਰਹੇ ਹਨ ਕਿ ਵੱਡੀ ਧਿਰ ਅੱਜ ਛੋਟੀ ਧਿਰ ਨਾਲ ਧੱਕਾ ਕਰ ਰਹੀ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।