ਰੇਲ ਮੰਤਰੀ ਪੀਯੂਸ਼ ਗੋਇਲ ਦੀ ਮਾਤਾ ਚੰਦਰਕਾਂਤਾ ਗੋਇਲ ਦਾ ਦੇਹਾਂਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਹ ਜਾਣਕਾਰੀ ਰੇਲ ਮੰਤਰੀ ਨੇ ਖੁਦ ਇੱਕ ਟਵੀਟ ਰਾਹੀਂ ਦਿੱਤੀ

Piyush Goyal mother Chandrakatna Goyal

ਨਵੀਂ ਦਿੱਲੀ -  ਰੇਲ ਮੰਤਰੀ ਪੀਯੂਸ਼ ਗੋਇਲ ਦੀ ਮਾਤਾ ਚੰਦਰਕਾਂਤਾ ਗੋਇਲ ਦਾ ਅੱਜ ਸ਼ਨੀਵਾਰ ਨੂੰ ਦੇਹਾਂਤ ਹੋ ਗਿਆ। ਇਹ ਜਾਣਕਾਰੀ ਰੇਲ ਮੰਤਰੀ ਨੇ ਖੁਦ ਇੱਕ ਟਵੀਟ ਰਾਹੀਂ ਦਿੱਤੀ। ਪੀਯੂਸ਼ ਗੋਇਲ ਨੇ ਲਿਖਿਆ- 'ਮੇਰੀ   ਮਾਂ, ਜਿਸ ਨੇ ਹਮੇਸ਼ਾ ਮੈਨੂੰ ਪਿਆਰ ਨਾਲ ਰਾਹ ਦਿਖਾਇਆ, ਅੱਜ ਸਵੇਰੇ ਉਹਨਾਂ ਦਾ ਦੇਹਾਂਤ ਹੋ ਗਿਆ। ਉਹਨਾਂ ਨੇ ਆਪਣਾ ਪੂਰਾ ਜੀਵਨ ਸੇਵਾ ਵਿਚ ਬਿਤਾਇਆ, ਅਤੇ ਸਾਨੂੰ ਸੇਵਾ ਕਰਨ ਲਈ ਪ੍ਰੇਰਿਆ।

ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਰੱਖਣ। ॐ ਸ਼ਾਂਤੀ: 'ਚੰਦਰਕਾਂਤਾ ਗੋਇਲ ਭਾਰਤੀ ਜਨਤਾ ਪਾਰਟੀ ਦੇ ਨੇਤਾ ਸਨ। ਉਹ ਮਾਟੁੰਗਾ ਹਲਕੇ ਤੋਂ ਮਹਾਰਾਸ਼ਟਰ ਵਿਧਾਨ ਸਭਾ ਦੀ ਮੈਂਬਰ ਵੀ ਸੀ।

ਪੂਨਮ ਮਹਾਜਨ ਨੇ ਚੰਦਰਕਾਂਤਾ ਗੋਇਲ ਦੇ ਦੇਹਾਂਤ ‘ਤੇ ਟਵੀਟ ਕੀਤਾ-‘ ਸ੍ਰੀਮਤੀ ਚੰਦਰਕਾਂਤ ਦੀ ਮੌਤ ਬਾਰੇ ਸੁਣਕੇ ਬੜਾ ਦੁੱਖ ਹੋਇਆ। ਉਹ ਵਿਧਾਨ ਸਭਾ ਵਿਚ ਭਾਜਪਾ ਦੀ ਸਖ਼ਤ ਆਵਾਜ਼ ਸੀ ਅਤੇ ਪਿਆਰ ਕਰਨ ਵਾਲੀ ਨੇਤਾ ਸੀ।

ਪੂਰਾ ਗੋਇਲ ਪਰਿਵਾਰ ਮਹਾਰਾਸ਼ਟਰ ਵਿਚ ਸਾਡੇ ਲਈ ਤਾਕਤ ਦਾ ਥੰਮ ਰਿਹਾ ਹੈ। ਭਾਜਪਾ ਦੇ ਸੰਸਦ ਮੈਂਬਰ ਮਨਸੁਖ ਮੰਡਾਵੀਆ ਨੇ ਟਵੀਟ ਕੀਤਾ ਕਿ ‘ਮੇਰੇ ਦੋਸਤ ਅਤੇ ਸਹਿਯੋਗੀ ਪੀਯੂਸ਼ ਗੋਇਲ ਨੂੰ ਆਪਣੀ ਮਾਤਾ ਦੇ ਦੇਹਾਂਤ ਦੀ ਖ਼ਬਰ ਤੋਂ ਬਹੁਤ ਦੁਖ ਹੋਇਆ ਹੈ। ਪ੍ਰਮਾਤਮਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਇਸ ਨਾ ਪੂਰੇ ਹੋਣ ਵਾਲੇ ਨੁਕਸਾਨ ਨੂੰ ਸਹਿਣ ਦੀ ਤਾਕਤ ਦੇਵੇ।