ਅਲੀਗੜ੍ਹ ਜ਼ਹਿਰੀਲੀ ਸ਼ਰਾਬ ਅਤੇ 1 ਲੱਖ ਦਾ ਇਨਾਮੀ BJP ਨੇਤਾ ਰਿਸ਼ੀ ਸ਼ਰਮਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਟੀਮਾਂ ਪਿਛਲੇ 9 ਦਿਨਾਂ ਤੋਂ 6 ਰਾਜਾਂ ਵਿੱਚ ਵਹਿਸ਼ੀ ਮਾਫੀਆ ਅਪਰਾਧੀ ਦੀ ਭਾਲ ਕਰ ਰਹੀਆਂ ਸਨ

Rishi Sharma

ਅਲੀਗੜ੍ਹ: ਅਲੀਗੜ੍ਹ ਨਜਾਇਜ਼ ਸ਼ਰਾਬ( Illegal alcohol)  ਮਾਮਲੇ ਵਿੱਚ ਫਰਾਰ ਚੱਲ ਰਹੇ 01 ਲੱਖ ਰੁਪਏ ਦੇ ਇਨਾਮੀ  ਬੀਜੇਪੀ (BJP) ਨੇਤਾ ਰਿਸ਼ੀ ਸ਼ਰਮਾ ਨੂੰ ਗ੍ਰਿਫ਼ਤਾਰ( Arrested ) ਕਰ ਲਿਆ ਹੈ। ਪੁਲਿਸ ਟੀਮਾਂ ਪਿਛਲੇ 9 ਦਿਨਾਂ ਤੋਂ 6 ਰਾਜਾਂ ਵਿੱਚ ਵਹਿਸ਼ੀ ਮਾਫੀਆ ਅਪਰਾਧੀ ਦੀ ਭਾਲ ਕਰ ਰਹੀਆਂ ਸਨ।

ਪੁਲਿਸ ਦੇ ਅਨੁਸਾਰ, ਇਸ ਕੇਸ ਦੇ ਮੁੱਖ ਦੋਸ਼ੀ ਬੀਜੇਪੀ ਲੀਡਰ ਰਿਸ਼ੀ ਸ਼ਰਮਾ ਨੂੰ ਬੁਲੰਦਸ਼ਹਿਰ ਦੀ ਸਰਹੱਦ ਨੇੜੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਅਲੀਗੜ੍ਹ ਦੇ ਐਸਐਸਪੀ ਕਲਾਨਿਧੀ ਨੈਥਾਨੀ ਨੇ ਰਿਸ਼ੀ ਸ਼ਰਮਾ( Rishi Sharma)  ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।

 

ਅਗਲੇ ਸਾਲ ਸਾਰੇ ਮੁਸਲਮਾਨ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਬੁਲਾਉਣ ਦੀ ਤਿਆਰੀ ਕਰ ਰਿਹਾ ਪਾਕਿ

 

 

ਅਲੀਗੜ੍ਹ ਵਿੱਚ ਜ਼ਹਿਰੀਲੀ ਸ਼ਰਾਬ ਦੀ ਘਟਨਾ ਤੋਂ ਬਾਅਦ, ਮੁੱਖ ਦੋਸ਼ੀ ( ਰਿਸ਼ੀ ਸ਼ਰਮਾ( Rishi Sharma) ਤੇ ਘਟਨਾ ਵਾਲੇ ਦਿਨ 50000 ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਦੀਆਂ 6 ਟੀਮਾਂ 6 ਰਾਜਾਂ ਵਿੱਚ ਉਸਦੀ ਭਾਲ ਕਰ ਰਹੀਆਂ ਸਨ। ਸ਼ਨੀਵਾਰ ਨੂੰ ਏਡੀਜੀ ਆਗਰਾ ਨੇ 01 ਲੱਖ ਦਾ ਇਨਾਮ ਦੇਣ ਦਾ ਐਲਾਨ ਕੀਤਾ।

ਇਸ ਦੇ ਨਾਲ ਹੀ ਅਲੀਗੜ ਦੇ ਐਸਐਸਪੀ ਨੇ ਟੀਮਾਂ ਨੂੰ ਇਸ ਘਿਨਾਉਣੇ ਅਪਰਾਧੀ ਨੂੰ 24 ਘੰਟਿਆਂ ਵਿੱਚ ਫੜਨ ਲਈ ਅਲਟੀਮੇਟਮ ਦਿੱਤਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਇਸ ਅਪਰਾਧੀ ਨੂੰ ਗ੍ਰਿਫਤਾਰ ਕਰ ਲਿਆ ਹੈ। ਹੁਣ ਤੱਕ ਉਸ ਦੇ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਜੇਲ ਭੇਜਿਆ ਗਿਆ ਹੈ।

 

ਦਿੱਗਜ ਅਦਾਕਾਰ ਦਿਲੀਪ ਕੁਮਾਰ ਦੀ ਵਿਗੜੀ ਸਿਹਤ, ਹਸਪਤਾਲ ਭਰਤੀ

 

ਪੁਲਿਸ ਨੇ ਦੱਸਿਆ ਕਿ ਰਿਸ਼ੀ ਸ਼ਰਮਾ( Rishi Sharma) ਨਜਾਇਜ਼ ਸ਼ਰਾਬ( Illegal alcohol) ਦੇ ਸਿੰਡੀਕੇਟ ਚਲਾਉਣ ਵਾਲੇ ਅਨਿਲ ਚੌਧਰੀ ਨਾਲ ਕੰਮ ਕਰਦਾ ਸੀ। ਇਸ ਮਾਮਲੇ ਵਿਚ ਅਨਿਲ ਚੌਧਰੀ ਅਤੇ ਉਸ ਦੇ ਸਾਲੇ ਨੀਰਜ ਚੌਧਰੀ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।