ਪੰਜਾਬ ਦਾ ਇਕ ਹੋਰ ਜਵਾਨ ਹੋਇਆ ਸ਼ਹੀਦ , ਪੰਜ ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜ਼ਖਮੀ ਹੋਏ ਜਵਾਨ ਦਾ ਇਲਾਜ ਸੂਰਤਗੜ੍ਹ ਫੌਜੀ ਹਸਪਤਾਲ 'ਚ ਇਲ਼ਾਜ ਚੱਲ ਰਿਹਾ

Another young martyr of Punjab

Prabhjot Singh

Prabhjot Singh

Prabhjot Singh

ਦੱਸ ਦੇਈਏ ਕਿ ਸ਼ਹੀਦ ਹੋਏ ਜਵਾਨ ਦਾ ਨਾਂ ਪ੍ਰਭਜੋਤ ਸਿੰਘ (27) (Prabhjot Singh) ਹੈ ਅਤੇ ਉਹ ਮੁਕਤਸਰ ਸਾਹਿਬ (Muktsar Sahib) ਦਾ ਰਹਿਣ ਵਾਲਾ ਹੈ ਅਤੇ ਪੰਜ ਮਹੀਨੇ ਪਹਿਲਾਂ ਹੀ ਉਸ ਦਾ ਵਿਆਹ (Marriage) ਹੋਇਆ ਸੀ। ਉਥੇ ਦੀ ਦੂਜਾ ਫੌਜੀ ਜਗਰਾਜ ਸਿੰਘ (26) (Jagraj Singh)  ਨਿਵਾਸੀ ਸ਼ੇਖਪੁਰਾ ਤਲਵੰਡੀ ਭਟਿੰਡਾ ਦਾ ਰਹਿਣ ਵਾਲਾ ਹੈ ਅਤੇ ਜਿਸ ਦਾ ਇਲਾਜ ਚੱਲ ਰਿਹਾ ਹੈ।

ਰਾਜਸਥਾਨ (Rajasthan) ਦੇ ਫੌਜ ਬੁਲਾਰੇ ਲੇ. ਕੇ ਅਮਿਤਾਭ ਸ਼ਰਮਾ (Amitabh Sharma) ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਮਹਾਜਨ ਥਾਣਾ ਦੇ ਸਬ ਇੰਸਪੈਕਟਰ ਰਾਜੇਂਦਰ ਕੁਮਾਰ (Sub Inspector Rajendra Kumar) ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਮਹਾਜਨ ਫੀਲਡ ਫਾਈਰਿੰਗ ਰੇਂਜ ਦੇ ਸਾਊਥ ਕੈਂਪ 'ਚ 23 ਸਿੱਖ ਬਟਾਲੀਅਨ (Sikh Battalion)  ਯੁੱਧ ਅਭਿਆਸ ਦੀ ਤਿਆਰੀ ਕਰ ਰਹੀ ਸੀ। ਉਸ ਦੌਰਾਨ ਬਾਰੂਦ 'ਚ ਧਮਾਕਾ ਹੋ ਗਿਆ।


ਇਹ ਵੀ ਪੜ੍ਹੋ-ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਕੀਤੀ ਜਾਵੇਗੀ ਇਸ ਸਕੀਮ ਦੀ ਸ਼ੁਰੂਆਤ

ਸ਼ਨੀਵਾਰ ਸਵੇਰੇ ਹੋਈ ਘਟਨਾ ਦੀ ਜਾਣਕਾਰੀ ਮਿਲਦੇ ਹੀ ਸੀਨੀਅਰ ਫੌਜੀ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ। ਮਹਾਜਨ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਲੰਬੇ-ਚੌੜੇ ਖੇਤਰ 'ਚ ਜਵਾਨ ਰੋਜ਼ਾਨਾ ਯੁੱਧ ਅਭਿਆਸ ਕਰਦੇ ਹਨ ਅਤੇ ਇਸ ਦੌਰਾਨ ਤੋਪ ਚਲਾਉਣ ਦਾ ਵੀ ਅਭਿਆਸ ਹੁੰਦਾ ਹੈ। ਫੀਲਡ ਫਾਈਰਿੰਗ ਰੇਂਜ (Field firing range) 'ਚ ਇਹ ਅਭਿਆਸ ਸਵੇਰੇ ਅਤੇ ਸ਼ਾਮ ਦੋ ਵਾਰੀ ਹੁੰਦਾ ਹੈ ਅਤੇ ਇਸ ਦੌਰਾਨ ਟਾਰਗੇਟ (Target)  ਸੈੱਟ ਕੀਤਾ ਜਾਂਦਾ ਹੈ। ਕਈ ਵਾਰ ਜਵਾਨ ਤੋਪ ਦੀ ਲਪੇਟ 'ਚ ਵੀ ਆ ਜਾਂਦੇ ਹਨ।