ਰਾਮ ਰਹੀਮ ਨੂੰ ਹੋਇਆ ਕੋਰੋਨਾ, ਮੇਦਾਂਤਾ ਹਸਪਤਾਲ 'ਚ ਚੱਲ ਰਿਹਾ ਇਲਾਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਮੀਤ ਰਾਮ ਰਹੀਮ (Ram Rahim)  ਸੁਨਾਰੀਆ ਜੇਲ੍ਹ ਵਿਚ ਆਪਣੀ ਸਜ਼ਾ ਕੱਟ ਰਿਹਾ ਹੈ।

Ram Rahim

ਰੋਹਤਕ:  ਸਾਧਵੀ ਬਲਾਤਕਾਰ ਅਤੇ ਪੱਤਰਕਾਰ ਕਤਲ ਕਾਂਡ ਲਈ ਦੋਸ਼ੀ ਠਹਿਰਾਏ ਗਏ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ (Ram Rahim) ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਰਾਮ ਰਹੀਮ (Ram Rahim)   ਨੂੰ ਮੇਦਾਂਤਾ ਦੇ ਕੋਰੋਨਾ ਵਾਰਡ ਵਿਚ ਰੱਖਿਆ ਗਿਆ ਹੈ।

ਐਤਵਾਰ ਦੁਪਹਿਰ ਸਿਹਤ ਵਿਗੜਨ ਕਾਰਨ ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ਤੋਂ ਮੇਦਾਂਤਾ ਹਸਪਤਾਲ ਲਿਆਂਦਾ ਗਿਆ ਸੀ। ਗੁਰਮੀਤ ਰਾਮ ਰਹੀਮ (Ram Rahim)  ਸੁਨਾਰੀਆ ਜੇਲ੍ਹ ਵਿਚ ਆਪਣੀ ਸਜ਼ਾ ਕੱਟ ਰਿਹਾ ਹੈ।

 

3-3 ਗੱਡੀਆਂ ਦੇ ਮਾਲਕ ਨੂੰ ਲਾਕਡਾਊਨ ਨੇ ਸਬਜ਼ੀ ਵੇਚਣ 'ਤੇ ਕੀਤਾ ਮਜ਼ਬੂਰ

 

ਰਾਮ ਰਹੀਮ (Ram Rahim)  ਨੇ ਪਿਛਲੇ ਦਿਨੀਂ ਸਿਹਤ ਖਰਾਬ ਹੋਣ ਦਾ ਹਵਾਲਾ ਦਿੱਤਾ ਸੀ। ਜਿਸ ਤੋਂ ਬਾਅਦ ਉਸਨੂੰ ਪੀਜੀਆਈ ਰੋਹਤਕ ਵਿੱਚ ਦਾਖਲ ਕਰਵਾਇਆ ਗਿਆ। ਰਾਮ ਰਹੀਮ (Ram Rahim)  ਨੂੰ ਅੱਜ ਪੀਜੀਆਈ ਦੇ ਡਾਕਟਰਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਹੀ ਮੇਦਾਂਤਾ ਲਿਆਂਦਾ ਗਿਆ, ਜਿੱਥੇ ਜਾਂਚ ਤੋਂ ਬਾਅਦ ਰਾਮ ਰਹੀਮ ਦੀ ਕੋਰੋਨਾ ਸਕਾਰਾਤਮਕ ਹੋਣ ਦੀ ਪੁਸ਼ਟੀ ਹੋਈ ਹੈ।

ਅਨੁਸੂਚਿਤ ਜਾਤੀਆਂ ਦੇ ਵਿਦਿਅਰਥੀਆਂ ਦੇ ਭੱਵਿਖ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ -- ਕੈਂਥ