Lok Sabha Elections 2024: 280 ਸੰਸਦ ਮੈਂਬਰ ਪਹਿਲੀ ਵਾਰ ਚੜ੍ਹਨਗੇ ਲੋਕ ਸਭਾ ਦੀਆਂ ਪੌੜੀਆਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਚੋਣਾਂ ਦਾ ਵਿਸ਼ਲੇਸ਼ਣ ਕਰਨ ਵਾਲੇ ਥਿੰਕ ਟੈਂਕ ਪੀਆਰਐਸ ਲੈਜਿਸਲੇਟਿਵ ਰਿਸਰਚ ਮੁਤਾਬਕ ਪਿਛਲੀ ਵਾਰ ਵੀ 263 ਨਵੇਂ ਚੁਣੇ ਗਏ ਸੰਸਦ ਮੈਂਬਰ ਲੋਕ ਸਭਾ ਦੇ ਮੈਂਬਰ ਸਨ।

280 MPs elected for first time in Lok Sabha elections

Lok Sabha Elections 2024: ਹਾਲ ਹੀ ਵਿਚ ਖਤਮ ਹੋਈਆਂ ਲੋਕ ਸਭਾ ਚੋਣਾਂ ਵਿਚ ਨਵੇਂ ਚੁਣੇ ਗਏ ਮੈਂਬਰਾਂ ਵਿਚ 280 ਮੈਂਬਰ ਅਜਿਹੇ ਹਨ ਜੋ ਪਹਿਲੀ ਵਾਰ ਸਦਨ ਵਿਚ ਦਾਖਲ ਹੋਣਗੇ, ਜਦਕਿ 2019 ਦੀਆਂ ਸੰਸਦੀ ਚੋਣਾਂ ਵਿਚ ਪਹਿਲੀ ਵਾਰ 267 ਮੈਂਬਰ ਸੰਸਦ ਮੈਂਬਰ ਬਣੇ ਸਨ।

ਚੋਣਾਂ ਦਾ ਵਿਸ਼ਲੇਸ਼ਣ ਕਰਨ ਵਾਲੇ ਥਿੰਕ ਟੈਂਕ ਪੀਆਰਐਸ ਲੈਜਿਸਲੇਟਿਵ ਰਿਸਰਚ ਮੁਤਾਬਕ ਪਿਛਲੀ ਵਾਰ ਵੀ 263 ਨਵੇਂ ਚੁਣੇ ਗਏ ਸੰਸਦ ਮੈਂਬਰ ਲੋਕ ਸਭਾ ਦੇ ਮੈਂਬਰ ਸਨ। ਇਸ ਤੋਂ ਇਲਾਵਾ 16 ਸੰਸਦ ਮੈਂਬਰ ਰਾਜ ਸਭਾ ਦੇ ਮੈਂਬਰ ਰਹਿ ਚੁੱਕੇ ਹਨ ਅਤੇ ਇਨ੍ਹਾਂ ਵਿਚੋਂ ਇਕ ਸੱਤ ਵਾਰ ਲੋਕ ਸਭਾ ਦਾ ਮੈਂਬਰ ਰਹਿ ਚੁੱਕਾ ਹੈ।

ਮੁੜ ਚੁਣੇ ਗਏ ਸੰਸਦ ਮੈਂਬਰਾਂ ਵਿਚੋਂ ਅੱਠ ਨੇ ਅਪਣੇ ਹਲਕੇ ਬਦਲੇ ਅਤੇ ਇਕ ਮੈਂਬਰ ਦੋ ਹਲਕਿਆਂ ਤੋਂ ਮੁੜ ਚੁਣਿਆ ਗਿਆ। ਦੇਸ਼ ਦੀ 17ਵੀਂ ਲੋਕ ਸਭਾ ਲਈ ਮੁੜ ਚੁਣੇ ਗਏ ਨੌਂ ਸੰਸਦ ਮੈਂਬਰਾਂ ਨੇ ਇਕ ਵਖਰੀ ਪਾਰਟੀ ਦੀ ਨੁਮਾਇੰਦਗੀ ਕੀਤੀ, ਜਦਕਿ ਅੱਠ ਹੋਰ ਸੰਸਦ ਮੈਂਬਰਾਂ ਨੇ ਇਕ ਅਜਿਹੀ ਪਾਰਟੀ ਦੀ ਨੁਮਾਇੰਦਗੀ ਕੀਤੀ ਜੋ ਅਪਣੀ ਪਿਛਲੀ ਪਾਰਟੀ ਤੋਂ ਵੱਖ ਹੋ ਗਈ ਸੀ। ਚੋਣ ਲੜਨ ਵਾਲੇ 53 ਮੰਤਰੀਆਂ ਵਿਚੋਂ 35 ਨੇ ਜਿੱਤ ਹਾਸਲ ਕੀਤੀ।

ਨਵੀਂ ਅਤੇ 18ਵੀਂ ਲੋਕ ਸਭਾ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) 240 ਸੀਟਾਂ ਜਿੱਤ ਕੇ ਸੱਭ ਤੋਂ ਵੱਡੀ ਪਾਰਟੀ ਬਣ ਗਈ ਹੈ। ਇਸ ਦੇ ਨਾਲ ਹੀ ਕਾਂਗਰਸ 99 ਸੀਟਾਂ ਜਿੱਤ ਕੇ ਦੂਜੀ ਸੱਭ ਤੋਂ ਵੱਡੀ ਪਾਰਟੀ ਬਣ ਗਈ ਹੈ। ਇਸ ਤੋਂ ਬਾਅਦ ਸਮਾਜਵਾਦੀ ਪਾਰਟੀ 37 ਸੀਟਾਂ ਨਾਲ ਤੀਜੇ ਸਥਾਨ 'ਤੇ ਹੈ।