Akhilesh Yadav News: ਅਖਿਲੇਸ਼ ਯਾਦਵ ਦਾ ਬਿਆਨ, ‘ਚੋਣਾਂ ਵੱਖਰੇ ਤਰੀਕੇ ਨਾਲ ਹੁੰਦੀਆਂ ਨੇ ਤੇ ਸਰਕਾਰਾਂ ਵੱਖਰੇ ਤਰੀਕੇ ਨਾਲ ਬਣਦੀਆਂ ਨੇ’

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਉੱਤਰ ਪ੍ਰਦੇਸ਼ ਵਿਚ ਕਈ ਥਾਵਾਂ 'ਤੇ ਪ੍ਰਸ਼ਾਸਨ ਨੇ ਜਾਣਬੁੱਝ ਕੇ ਉਮੀਦਵਾਰਾਂ ਨੂੰ ਹਾਰਨ ਲਈ ਮਜ਼ਬੂਰ ਕੀਤਾ

Akhilesh Yadav says Elections held in different manner and governments formed in different manner

Akhilesh Yadav News: ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਕਿ ਚੋਣਾਂ ਵੱਖਰੇ ਤਰੀਕੇ ਨਾਲ ਹੁੰਦੀਆਂ ਹਨ ਅਤੇ ਸਰਕਾਰਾਂ ਵੱਖਰੇ ਤਰੀਕੇ ਨਾਲ ਬਣਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਗਿਣਤੀ ਨਾਲ ਬਣਦੀਆਂ ਹਨ। ਅਸੀਂ ਉਹ ਸੀਟਾਂ ਨਹੀਂ ਜਿੱਤ ਸਕੇ ਜਿਨ੍ਹਾਂ ਨੂੰ ਅਸੀਂ ਜਿੱਤਣ ਦੀ ਉਮੀਦ ਕਰ ਰਹੇ ਸੀ, ਇਸ ਦੇ ਕਈ ਕਾਰਨ ਹੋ ਸਕਦੇ ਹਨ।

ਅਖਿਲੇਸ਼ ਯਾਦਵ ਨੇ ਕਿਹਾ, ‘ਉੱਤਰ ਪ੍ਰਦੇਸ਼ ਵਿਚ ਕਈ ਥਾਵਾਂ 'ਤੇ ਇਹ ਦੇਖਿਆ ਗਿਆ ਕਿ ਪ੍ਰਸ਼ਾਸਨ ਨੇ ਜਾਣਬੁੱਝ ਕੇ ਉਮੀਦਵਾਰਾਂ ਨੂੰ ਹਾਰਨ ਲਈ ਮਜ਼ਬੂਰ ਕੀਤਾ। ਫਰੂਖਾਬਾਦ ਅਜਿਹੀ ਹੀ ਇਕ ਉਦਾਹਰਣ ਹੈ; ਉੱਥੋਂ ਦਾ ਸਾਰਾ ਪ੍ਰਸ਼ਾਸਨ ਸਰਕਾਰ ਲਈ ਕੰਮ ਕਰ ਰਿਹਾ ਸੀ। ਇਸ ਲਈ ਗਿਣਤੀ ਨਾਲ ਸਰਕਾਰ ਬਣੇਗੀ’।

(For more Punjabi news apart from Akhilesh Yadav says Elections held in different manner and governments formed in different manner, stay tuned to Rozana Spokesman)