ਪੂਨੇ ਦੀ ਯਰਵਦਾ ਜੇਲ੍ਹ ਦੇ ਬਾਹਰ ਜੇਲ੍ਹਰ 'ਤੇ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਥਾਨਕ ਯਰਵਦਾ ਕੇਂਦਰੀ ਜੇਲ੍ਹ ਦੇ ਬਾਹਰ ਸ਼ੁਕਰਵਾਰ ਨੂੰ ਦੋ ਮੋਟਰਸਾਈਕਲ ਸਵਾਰਾਂ ਨੇ ਜੇਲ੍ਹ ਨੂੰ ਗੋਲੀ ਮਾਰ ਦਿਤੀ।  ਇਸ ਘਟਨਾ ਵਿਚ ਜੇਲ੍ਹਰ ਵਾਲ-ਵਾਲ ਬਚ....

Jailer shot at outside Yerawada prison, escapes unhurt

ਪੂਨੇ : ਸਥਾਨਕ ਯਰਵਦਾ ਕੇਂਦਰੀ ਜੇਲ੍ਹ ਦੇ ਬਾਹਰ ਸ਼ੁਕਰਵਾਰ ਨੂੰ ਦੋ ਮੋਟਰਸਾਈਕਲ ਸਵਾਰਾਂ ਨੇ ਜੇਲ੍ਹ ਨੂੰ ਗੋਲੀ ਮਾਰ ਦਿਤੀ।  ਇਸ ਘਟਨਾ ਵਿਚ ਜੇਲ੍ਹਰ ਵਾਲ-ਵਾਲ ਬਚ ਗਏ। ਅਣਪਛਾਤੇ ਹਮਲਾਵਰਾਂ ਦੇ ਵਿਰੁਧ ਪੁਲਿਸ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਮੁਤਾਬਕ ਜੇਲ੍ਹਰ ਮੋਹਨ ਪਾਟਿਲ (40) ਨੂੰ ਦੋ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ। ਨਿਸ਼ਾਨਾ ਚੂਕ ਜਾਣ ਦੀ ਵਜ੍ਹਾ ਨਾਲ ਉਨ੍ਹਾਂ ਦੀ ਜਾਨ ਬਚ ਗਈ। ਇਹ ਘਟਨਾ ਉਸ ਸਮੇਂ ਹੋਈ ਜਦੋਂ ਪਾਟਿਲ ਜੇਲ੍ਹ ਕੰਪਲੈਕਸ ਵਿਚ ਦਾਖ਼ਲ ਹੋ ਰਹੇ ਸਨ।

ਪੁਲਿਸ ਨੇ ਦਸਿਆ ਕਿ ਅਸੀਂ ਘਟਨਾ ਸਥਾਨ ਤੋਂ ਖਾਲੀ ਕਾਰਤੂਸ ਬਰਾਮਦ ਕਰ ਲਿਆ ਹੈ। ਉਨ੍ਹਾਂ ਦਸਿਆ ਕਿ ਦੋਹਾਂ ਦੇ ਵਿਰੁਧ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਹਮਲਾਵਰਾਂ ਦੀ ਪਹਿਚਾਣ ਕਰਨ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੇ ਹਾਂ। ਦਸ ਦਈਏ ਕਿ ਇਸ ਤੋਂ ਪਹਿਲਾਂ ਵੀ ਮਹਾਰਾਸ਼ਟਰ ਦੀ ਯਰਵਦਾ ਸੈਂਟਰਲ ਜੇਲ੍ਹ ਵਿਚ ਚਾਰ ਕੈਦੀਆਂ ਨੇ ਜੇਲ੍ਹਰ ਅਤੇ ਗਾਰਡ 'ਤੇ ਹਮਲਾ ਕਰ ਦਿਤਾ ਸੀ। ਇਹ ਘਟਨਾ ਉਸ ਸਮੇਂ ਹੋਈ ਸੀ ਜਦੋਂ ਜੇਲ੍ਹਰ ਵਲੋਂ ਬੈਰਕਾਂ ਦੀ ਅਚਨਚੇਤ ਜਾਂਚ ਕੀਤੀ ਜਾ ਰਹੀ ਸੀ।

ਉਸ ਸਮੇਂ ਜੇਲ੍ਹਰ ਇਕ ਗਾਰਡ ਦੇ ਨਾਲ ਹਰ ਰੋਜ਼ ਦੀ ਤਰ੍ਹਾਂ ਕੈਦੀਆਂ ਦੀ ਬੈਰਕ ਦੀ ਜਾਂਚ ਕਰ ਰਹੇ ਸਨ ਪਰ ਜਦੋਂ ਉਨ੍ਹਾਂ ਨੇ ਕੈਦੀਆਂ ਦੇ ਬਿਸਤਰੇ ਦੀ ਜਾਂਚ ਕਰਨੀ ਸ਼ੁਰੂ ਕੀਤੀ ਸੀ ਤਾਂ ਸੁੱਤੇ ਪਏ ਕੈਦੀ ਨੇ ਤੇਜ਼ੀ ਨਾਲ ਰਜਾਈ ਨੂੰ ਝਾੜਨਾ ਸ਼ੁਰੂ ਕਰ ਦਿਤਾ ਸੀ। ਜੇਲ੍ਹ ਅਧਿਕਾਰੀ ਨੇ ਕਿਹਾ ਕਿ ਉਹ ਹੌਲੀ ਹੌਲੀ ਕੰਮ ਕਰੇ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਧੂੜ ਉਡ ਰਹੀ ਹੈ, ਇੰਨਾ ਕਹਿਣ 'ਤੇ ਕੈਦੀ ਨਾਰਾਜ਼ ਹੋ ਗਿਆ।

ਇਸ ਤੋਂ ਬਾਅਦ ਉਸ ਨੇ ਅਪਣੇ ਹੋਰ ਸਾਥੀਆਂ ਨਾਲ ਮਿਲ ਕੇ ਗਾਰਡ 'ਤੇ ਹਮਲਾ ਕਰ ਦਿਤਾ ਸੀ। ਜਦੋਂ ਜੇਲ੍ਹਰ ਨੂੰ ਇਸ ਗੱਲ ਦਾ ਪਤਾ ਚਲਿਆ ਤਾਂ ਉਹ ਤੁਰਤ ਮੌਕੇ 'ਤੇ ਪਹੁੰਚੇ ਸਨ ਪਰ ਕੈਦੀਆਂ ਨੇ ਉਨ੍ਹਾਂ 'ਤੇ ਵੀ ਹਮਲਾ ਕਰ ਦਿਤਾ ਸੀ। ਉਸ ਸਮੇਂ ਪੁਲਿਸ ਨੇ ਦੋਸ਼ੀ ਕੈਦੀਆਂ ਵਿਰੁਧ ਮਾਮਲਾ ਦਰਜ ਕਰ ਲਿਆ ਸੀ। ਇਸ ਵਾਰ ਜੋ ਹਮਲਾ ਕੀਤਾ ਗਿਆ ਹੈ, ਉਹ ਜੇਲ੍ਹ ਤੋਂ ਬਾਹਰ ਕੀਤਾ ਗਿਆ ਹੈ। ਪੁਲਿਸ ਵਲੋਂ ਫਿਲਹਾਲ ਹਮਲਾਵਰਾਂ ਨੂੰ ਫੜਨ ਲਈ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।