ਸੀਪੀਆਈ ਵਲੋਂ ਸੱਟੇਬਾਜ਼ੀ ਨੂੰ ਜਾਇਜ਼ ਕਰਨ ਦਾ ਵਿਰੋਧ, ਧੋਖੇਬਾਜ਼ੀ ਵਧਣ ਦਾ ਖ਼ਦਸ਼ਾ ਪ੍ਰਗਟਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲਾਅ ਕਮਿਸ਼ਨ ਦੀ ਸੱਟੇਬਾਜ਼ੀ ਨੂੰ ਜਾਇਜ਼ ਕਰਨ ਦੀਆਂ ਸਿਫ਼ਾਰਸ਼ਾਂ 'ਤੇ ਆਵਾਜ਼ ਉਠਣੀ ਸ਼ੁਰੂ ਹੋ ਗਈ ਹੈ। ਭਾਰਤੀ ਕਮਿਊਨਿਸਟ ਪਾਰਟੀ ਦੇ ਵੱਡੇ ਨੇਤਾ ਅਤੇ ਜਨਰਲ....

Suravaram Sudhakar Reddy

ਨਵੀਂ ਦਿੱਲੀ : ਲਾਅ ਕਮਿਸ਼ਨ ਦੀ ਸੱਟੇਬਾਜ਼ੀ ਨੂੰ ਜਾਇਜ਼ ਕਰਨ ਦੀਆਂ ਸਿਫ਼ਾਰਸ਼ਾਂ 'ਤੇ ਆਵਾਜ਼ ਉਠਣੀ ਸ਼ੁਰੂ ਹੋ ਗਈ ਹੈ। ਭਾਰਤੀ ਕਮਿਊਨਿਸਟ ਪਾਰਟੀ ਦੇ ਵੱਡੇ ਨੇਤਾ ਅਤੇ ਜਨਰਲ ਸਕੱਤਰ ਸੁਰਾਵਰਮ ਸੁਧਾਕਰ ਰੈਡੀ ਨੇ ਇਸ ਫ਼ੈਸਲੇ ਨੂੰ ਗ਼ਲਤ ਦੱਸਦੇ ਹੋਏ ਇਸ ਨੂੰ ਕਰਨ 'ਤੇ ਵਿਰੋਧ ਜਤਾਇਆ ਹੈ। ਸੀਪੀਆਈ ਨੇਤਾ ਨੇ ਕਿਹਾ ਕਿ ਸੱਟੇਬਾਜ਼ੀ ਨੂੰ ਜਾਇਜ਼ ਕਰਨ ਨਾਲ ਕਾਫ਼ੀ ਪਰੇਸ਼ਾਨੀਆਂ ਉਠਾਉਣੀਆਂ ਪੈਣਗੀਆਂ। ਇਸ ਨੂੰ ਜਾਇਜ਼ ਕਰ ਕੇ ਖੇਡ ਵਿਚ ਧੋਖਾਧੜੀ ਅਤੇ ਬੇਇਮਾਨੀ ਨੂੰ ਅੱਗੇ ਕੀਤਾ ਜਾ ਰਿਹਾ ਹੈ।

ਲਾਅ ਕਮਿਸ਼ਨ ਨੇ 5 ਜੁਲਾਈ ਨੂੰ ਅਪਣੀ ਰਿਪੋਰਟ ਵਿਚ ਕ੍ਰਿਕਟ ਸਮੇਤ ਕਈ ਖੇਡਾਂ ਵਿਚ ਸੱਟੇਬਾਜ਼ੀ ਨੂੰ ਜਾਇਜ਼ ਕਰਨ ਸਿਫਾਰਸ਼ ਕੀਤੀ ਸੀ। 
ਨੀਤੀ ਕਮਿਸ਼ਨ ਦੀ ਸਿਫ਼ਾਰਸ਼ ਤੋਂ ਬਾਅਦ ਹੁਣ ਸੀਪੀਆਈ ਨੇ ਅਪਣੀ ਰਾÎਏ ਦੱਸਦੇ ਹੋਏ ਉਸ ਨੂੰ ਪੂਰੀ ਤਰ੍ਹਾਂ ਗ਼ਲਤ ਦਸਿਆ। ਸੁਰਾਵਰਮ ਨੇ ਕਿਹਾ ਕਿ ਪਾਰਟੀ ਵਿਚ ਹੁਣ ਤਕ ਇਸ ਨੂੰ ਲੈ ਕੇ ਚਰਚਾ ਨਹੀਂ ਹੋਈ ਹੈ ਪਰ ਸਾਡਾ ਪਹਿਲਾ ਪੱਖ ਇਹੀ ਹੈ ਕਿ ਅਜਿਹਾ ਨਹੀਂ ਹੋਣਾ ਚਾਹੀਦਾ। ਜੇਕਰ ਸੱਟੇਬਾਜ਼ੀ ਨੂੰ ਜਾਇਜ਼ ਕੀਤਾ ਗਿਆ ਤਾਂ ਇਸ ਨਾਲ ਕਾਫ਼ੀ ਪਰੇਸ਼ਾਨ ਹੋ ਸਕਦੀ ਹੈ।

ਸੀਬੀਆਈ ਨੇਤਾ ਨੇ ਕਿਹਾ ਕਿ ਸੱਟੇਬਾਜ਼ੀ ਕੋਈ ਖੇਡ ਨਹੀਂ ਹੈ। ਸੱਟੇਬਾਜ਼ੀ ਵੀ ਜੂਆ ਹੀ ਹੁੰਦਾ ਹੈ। ਇਸ ਵਿਚ ਕੁੱਝ ਲੋਕ ਪੈਸਾ ਜਿੱਤਣਗੇ ਤਾਂ ਕੁੱਝ ਲੋਕ ਹਾਰਨਗੇ ਵੀ। ਇਸ ਵਿਚ ਹਮੇਸ਼ਾਂ ਧੋਖੇਬਾਜ਼ੀ ਦਾ ਸ਼ੱਕ ਬਣਿਆ ਰਹੇਗਾ। ਇਸ ਤੋਂ ਪਹਿਲਾਂ ਲਾਅ ਕਮਿਸ਼ਨ ਯਾਨੀ ਨੀਤੀ ਕਮਿਸ਼ਨ ਨੇ ਕਾਨੂੰਨ ਮੰਤਰਾਲਾ ਨੂੰ ਅਪਣੀ ਰਿਪੋਰਟ ਵਿਚ ਕਿਹਾ ਸੀ ਕਿ ਸਰਕਾਰ ਦੀਆਂ ਪਾਬੰਦੀਆਂ ਦਦੇ ਬਾਵਜੂਦ ਦੇਸ਼ ਵਿਚ ਸੱਟੇਬਾਜ਼ੀ ਖੁੱਲ੍ਹੇਆਮ ਹੋ ਰਹੀ ਹੈ। ਸਿਰਫ਼ ਕ੍ਰਿਕਟ ਹੀ ਨਹੀਂ ਬਲਕਿ ਹੋਰ ਖੇਡਾਂ ਵਿਚ ਵੀ ਸੱਟੇਬਾਜ਼ੀ ਹੁੰਦੀ ਹੈ, ਇਸ ਲਈ ਸਰਕਾਰ ਨੂੰ ਇਸ ਨੂੰ ਜਾਇਜ਼ ਕਰ ਦੇਣਾ ਚਾਹੀਦਾ ਹੈ। 

ਕਮਿਸ਼ਨ ਨੇ ਸੱਟੇ 'ਤੇ ਟੈਕਸ ਲਗਾਉਣ ਦਾ ਸੁਝਾਅ ਦਿਤਾ ਹੈ। ਇਸ ਤੋਂ ਇਲਾਵਾ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੰਸਦ ਇਸ ਦੇ ਲਈ ਆਸਾਨੀ ਨਾਲ ਚੰਗਾ ਕਾਨੂੰਨ ਬਣਾ ਸਕਦੀ ਹੈ। ਸੰਸਦ ਅਨੁਛੇਦ 249 ਅਤੇ 252 ਦੇ ਤਹਿਤ ਅਪਣੇ ਅਧਿਕਾਰਾਂ ਦੀ ਵਰਤੋਂ ਕਰ ਕੇ ਕਾਨੂੰਨ ਬਣਾ ਸਕਦੀ ਹੈ। ਕਮਿਸ਼ਨ ਨੇ ਅਪਣੀ ਰਿਪੋਰਟ ਵਿਚ ਕਿਹਾ ਕਿ ਸੱਟੇਬਾਜ਼ੀ ਨੂੰ ਆਧਾਰ ਕਾਰਡ ਅਤੇ ਪੈਨ ਕਾਰਡ ਨਾਲ ਵੀ ਜੋੜਿਆ ਜਾ ਸਕਦਾ ਹੈ, ਜਿਸ ਨਾਲ ਸਭ ਕੁੱਝ ਸਰਕਾਰ ਦੀ ਨਿਗਰਾਨੀ ਵਿਚ ਹੋਵੇਗਾ। ਇਸ 'ਤੇ ਲੱਗਣ ਵਾਲੇ ਟੈਕਸ ਨਾਲ ਸਰਕਾਰ ਨੂੰ ਕਾਫ਼ੀ ਫ਼ਾਇਦਾ ਹੋ ਸਕਦਾ ਹੈ। ਇਸ ਲਈ ਇਸ ਨੂੰ ਜਾਇਜ਼ ਕਰਨ ਵਿਚ ਜਨਤਾ ਅਤੇ ਸਰਕਾਰ ਦੋਹਾਂ ਦੀ ਭਲਾਈ ਹੈ।