ਕਰੋਨਾ ਪੌਜਟਿਵ ਡਾਕਟਰ ਤੋਂ ਇਕ ਦਿਨ ਦੇ ਇਲਾਜ਼ ਲਈ ਵਸੂਲੇ 1.19 ਲੱਖ ਰੁਪਏ, ਬਣਾਇਆ ਬੰਧਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਕਰੋਨਾ ਵਾਇਰਸ ਦੇ ਮਾਮਲੇ ਦਿਨੋਂ-ਦਿਨ ਵੱਧੇ ਜਾ ਰਹੇ ਹਨ। ਇਸ ਤਰ੍ਹਾਂ ਇਨ੍ਹਾਂ ਕਰੋਨਾ ਪ੍ਰਭਾਵਿਤ ਹੋਏ ਲੋਕਾਂ ਨੂੰ ਹਸਪਤਾਲ ਵਿਚ ਇਲਾਜ ਲਈ ਰੱਖਿਆ ਜਾਂਦਾ ਹੈ।

Photo

ਦੇਸ਼ ਵਿਚ ਕਰੋਨਾ ਵਾਇਰਸ ਦੇ ਮਾਮਲੇ ਦਿਨੋਂ-ਦਿਨ ਵੱਧੇ ਜਾ ਰਹੇ ਹਨ। ਇਸ ਤਰ੍ਹਾਂ ਇਨ੍ਹਾਂ ਕਰੋਨਾ ਪ੍ਰਭਾਵਿਤ ਹੋਏ ਲੋਕਾਂ ਨੂੰ ਹਸਪਤਾਲ ਵਿਚ ਇਲਾਜ ਲਈ ਰੱਖਿਆ ਜਾਂਦਾ ਹੈ। ਇਸ ਵਿਚ ਕਈ ਵਾਰ ਹਸਪਤਾਲ ਵੱਲੋਂ ਕਈ ਮਰੀਜ਼ਾਂ ਤੋਂ ਜ਼ਿਆਦਾ ਬਿੱਲ ਲੈਣ ਦੇ ਵੀ ਮਾਮਲੇ ਸਾਹਮਣੇ ਆਉਂਦੇ ਹਨ। ਅਜਿਹਾ ਹੀ ਇਕ ਮਾਮਲਾ ਹੈਦਰਾਬਾਦ ਤੋਂ ਸਾਹਮਣੇ ਆਇਆ ਜਿੱਥੇ ਇਕ ਸਰਕਾਰੀ ਡਾਕਟਰ ਕਰੋਨਾ ਪੌਜਿਟਵ ਪਾਈ ਗਈ ਸੀ। ਇਲਾਜ ਦੇ ਲਈ ਉਹ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਹੋਈ ਉਸ ਦਾ ਆਰੋਪ ਹੈ ਕਿ  ਹਸਪਤਾਲ ਦੇ ਵੱਲੋਂ ਉਸ ਤੋਂ ਇਕ ਦਿਨ ਦੇ ਇਲਾਜ਼ ਦਾ 1.19 ਲੱਖ ਰੁਪਏ ਵਸੂਲ ਕੀਤੇ ਗਏ ਹਨ ਅਤੇ ਨਾਲ ਹੀ ਉਸ ਨੂੰ ਬੰਦੀ ਵੀ ਬਣਾਇਆ ਗਿਆ। ਜਿਸ ਤੋਂ ਬਾਅਦ ਉਸ ਨੇ ਇਸ ਸਬੰਧ ਵਿਚ ਕੇਸ ਦਰਜ਼ ਕਰਵਾਇਆ।

ਹੈਦਰਾਬਾਦ ਦੇ ਸਰਕਾਰੀ ਹਸਪਤਾਲ ਦੀ ਐਸਿਸਟੈਂਟ ਸਿਵਲ ਸਰਜਨ ਅਨੁਸਾਰ 1 ਜੁਲਾਈ ਨੂੰ ਉਸ ਨੂੰ ਸਾਹ ਲੈਣ ਵਿਚ ਮੁਸ਼ਕਿਲ ਹੋਣ ਤੋਂ ਬਾਅਦ ਉਹ ਅਗਲੇ ਦਿਨ ਥਮਬੇ  ਹਸਪਤਾਲ ਵਿਚ ਇਲਾਜ ਦੇ ਲਈ ਗਈ । ਉਸ ਨੇ ਦੋ ਹਫਤੇ ਪਹਿਲਾ ਕਰੋਨਾ ਦੀ ਜਾਂਚ ਕਰਵਾਈ ਸੀ। ਜਿਸ ਵਿਚ ਉਹ ਪੌਜਟਿਵ ਆਈ ਸੀ ਅਤੇ ਹੁਣ ਘਰ ਵਿਚ ਹੀ ਕੁਆਰੰਟੀਨ ਰਹਿ ਰਹੀ ਸੀ। ਉਸ ਦੇ ਅਨੁਸਾਰ ਜਦੋਂ ਉਹ ਹਸਪਤਾਲ ਪਹੁੰਚੀ ਤਾਂ ਉਸ ਕੋਲੋ 40 ਹਜ਼ਾਰ ਬਤੌਰ ਐਡਮੀਸ਼ਨ ਦੇ ਲਈ ਜਮ੍ਹਾ ਕਰਵਾਉਂਣ ਲਈ ਕਿਹਾ ਗਿਆ। ਉਸ ਤੋਂ ਬਾਅਦ ਜਦੋਂ ਉਹ ਅਗਲੇ ਦਿਨ ਹਸਪਤਾਲ ਵਿਚੋਂ ਛੁੱਟੀ ਲੈ ਕੇ ਘਰ ਵਾਪਿਸ ਜਾਣਾ ਚਹਾਉਂਦੀ ਸੀ ਤਾਂ ਉਸ ਕੋਲੋ 79 ਹਜ਼ਾਰ ਰੁਪਏ ਦੀ ਹੋਰ ਮੰਗ ਕੀਤੀ ਗਈ।

ਇਹ ਰਕਮ ਦੇਣ ਬਿਨਾ ਉਸ ਨੂੰ ਹਸਪਤਾਲ ਵਿਚੋਂ ਬਾਹਰ ਜਾਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਸੀ। ਡਾਕਟਰ ਅਸਰਾ ਨੇ ਕਿਹਾ ਕਿ ਹਸਪਤਾਲ ਵਿਚ ਵੀ ਉਸ ਨੂੰ ਵਧੀਆ ਇਲਾਜ਼ ਵੀ ਨਹੀਂ ਮਿਲਿਆ । ਉੱਥੇ ਦੀਆਂ ਨਰਸਾਂ ਵੀ ਗੈਰ-ਜਿੰਮੇਵਾਰ ਸਨ, ਜੋ ਕਿ ਸਮੇਂ ਤੇ ਦਵਾਈ ਵੀ ਨਹੀਂ ਦਿੰਦਿਆਂ ਸਨ। 2 ਜੁਲਾਈ ਨੂੰ ਸਿਰਫ ਇਕ ਦਿਨ ਵਿਚ ਹੀ ਮੈਨੂੰ 1.19 ਲੱਖ ਦਾ ਬਿੱਲ ਦੇ ਦਿੱਤਾ। ਮੈ 40 ਹਜ਼ਾਰ  ਰੁਪਏ ਦੇ ਦਿੱਤੇ ਸਨ, ਉਸ ਤੋਂ ਬਾਅਦ ਮੇਰੇ ਕੋਲ ਪੈਸੇ ਨਹੀਂ ਸਨ। ਉਸ ਤੋਂ ਬਾਅਦ ਹਸਪਤਾਲ ਦੇ ਕਰਮਚਾਰੀਆਂ ਦੇ ਵੱਲੋਂ ਮੈਂਨੂੰ ਕਾਫੀ ਸਮੇਂ ਤੱਕ ਬੰਧਕ ਬਣਾ ਕੇ ਰੱਖਿਆ।

ਡਾਕਟਰ ਨੇ ਕਿਹਾ ਕਿ ਮੈਨੂੰ ਉਦੋ ਹੀ ਹਸਪਤਾਲ ਵਿਚੋਂ ਜਾਣ ਦਿੱਤਾ ਗਿਆ ਜਦੋਂ ਮੇਰੇ ਭਰਾ ਨੇ ਆ ਕੇ ਬਾਕੀ ਦੀ ਰਕਮ ਚੁਕਾਈ । ਉਹ ਖੁਦ ਵੀ ਕਰੋਨਾ ਪੌਜਟਿਵ ਹੈ ਜਿਸ ਨੇ ਇਕ ਦਿਨ ਦੇ 1.19 ਲੱਖ ਰੁਪਏ ਚੁਕਾਏ। ਉਧਰ ਹਸਪਤਾਲ ਦਾ ਕਹਿਣਾ ਹੈ ਕਿ ਸੁਲਤਾਨਾਂ ਨੂੰ ਬਿਨਾ ਕਿਸੇ ਵਿਵਾਦ ਦੇ ਹਸਪਤਾਲ ਵਿਚ ਭਰਤੀ ਕੀਤਾ ਗਿਆ ਸੀ। ਉਨ੍ਹਾਂ ਨੂੰ ਦਿਤਾ ਬਿਲ ਉਨ੍ਹਾਂ ਨੂੰ ਦਿੱਤੀਆਂ ਦਵਾਈਆਂ ਅਤੇ ਸੇਵਾਵਾਂ ਦੇ ਅਧਾਰ ਤੇ ਦਿੱਤਾ ਗਿਆ ਸੀ। ਦੱਸ ਦੱਈਏ ਕਿ ਇਸ ਤੋਂ ਬਾਅਦ ਸੁਲਾਤਾਨਾ ਦੇ ਵੱਲੋਂ ਆਪਣਾ ਇਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।