ਮਹਿੰਗੀਆਂ ਸਬਜ਼ੀਆਂ ਨੇ ਮਚਾਈ ਹਾਹਾਕਾਰ, 200 ਫ਼ੀਸਦੀ ਤੱਕ ਵਧੇ ਰੇਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰੋਨਾ ਸੰਕਟ ਦੇ ਸਮੇਂ ਵਿਚ ਖਾਣ-ਪੀਣ ਦੀਆਂ ਚੀਜਾਂ ਵੀ ਕਾਫੀ ਮਹਿੰਗੀਆਂ ਹੋ ਰਹੀਆਂ ਹਨ। ਇਸ ਤਰ੍ਹਾਂ ਫਲ ਸਬਜੀਆਂ ਦੇ ਰੇਟਾਂ ਵਿਚ ਵੀ ਜੋਰਦਾਰ ਇਜਾਫਾ ਹੋ ਇਜਾਫਾ ਹੋਇਆ ਹੈ।

Photo

ਨਵੀਂ ਦਿੱਲੀ : ਕਰੋਨਾ ਸੰਕਟ ਦੇ ਸਮੇਂ ਵਿਚ ਖਾਣ-ਪੀਣ ਦੀਆਂ ਚੀਜਾਂ ਵੀ ਕਾਫੀ ਮਹਿੰਗੀਆਂ ਹੋ ਰਹੀਆਂ ਹਨ। ਇਸ ਤਰ੍ਹਾਂ ਫਲ ਸਬਜੀਆਂ ਦੇ ਰੇਟਾਂ ਵਿਚ ਵੀ ਜੋਰਦਾਰ ਇਜਾਫਾ ਹੋ ਇਜਾਫਾ ਹੋਇਆ  ਹੈ। ਸਾਰੀਆਂ ਸਬਜੀਆਂ ਵਿਚ 25 ਫੀਸਦੀ ਤੋਂ 200 ਫੀਸਦੀ ਤੱਕ ਦੀ ਇਜਾਫਾ ਹੋਇਆ ਹੈ।

ਉਧਰ ਸਬਜੀਆਂ ਦੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਬਰਸਾਤ ਦੇ ਕਾਰਨ ਸਬਜੀਆਂ ਦੇ ਰੇਟਾਂ ਵਿਚ ਇਜਾਫਾ ਹੋਇਆ ਹੈ। ਇਸ ਦਾ ਇਕ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਦੇਸ਼ ਵਿਚ ਹੋਏ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਦੇ ਇਜਾਫੇ ਦੇ ਨਤੀਜੇ ਵੱਜੋ ਵੀ ਸਬਜੀਆਂ ਦੇ ਰੇਟਾਂ ਵਿਚ ਇਜਾਫਾ ਹੋਇਆ ਹੈ। ਆਉ ਜਾਣਦੇ ਹਾਂ ਕ੍ਰਮਵਾਰ ਵਧੇ ਸਬਜੀਆਂ ਦੇ ਰੇਟਾਂ ਬਾਰੇ।

ਜੂਨ ਦੇ ਪਹਿਲੇ ਹਫ਼ਤੇ ਦੀਆਂ ਥੋਕ ਕੀਮਤਾਂ

ਆਲੂ -20,25 ਰੁਪਏ, ਗੋਭੀ 30,40 ਰੁਪਏ, ਟਮਟਰ 20,30 ਰੁਪਏ, ਲੌਕੀ 20 ਰੁਪਏ, ਭਿੰਡੀ 20 ਰੁਪਏ, ਖੀਰਾ 20 ਰੁਪਏ, ਕੱਦੂ 10,15 ਰੁਪਏ, ਬੈਂਗਣ 20 ਰੁਪਏ, ਸ਼ਿਮਲਾ ਮਿਰਚ 60 ਰੁਪਏ

ਜੁਲਾਈ ਦੇ ਪਹਿਲੇ ਹਫਤੇ ਦੇ ਰੇਟ

ਆਲੂ 30,35 ਰੁਪਏ, ਗੋਭੀ 60 ਤੋਂ 80 ਰੁਪਏ, ਟਮਾਟਰ 60,80 ਰੁਪਏ, ਪਿਆਜ 25,30 ਰੁਪਏ, ਲੌਕੀ 30 ਰੁਪਏ, ਭਿੰਡੀ 30,40 ਰੁਪਏ, ਖੀਰਾ 50 ਰੁਪਏ, ਕੱਦੂ 20,30 ਰੁਪਏ, ਬੈਗਣ 40 ਰੁਪਏ,

4 ਜੁਲਾਈ ਦੇ ਰੇਟ

ਆਲੂ 16.15 ਰੁਪਏ, ਗੋਭੀ 36 ਰੁਪਏ, ਟਮਾਟਰ 29 ਰੁਪਏ, ਪਿਆਜ 9.50 ਰੁਪਏ, ਲੌਕੀ 12 ਰੁਪਏ, ਭਿੰਡੀ 16.50 ਪੈਸੇ, ਖੀਰਾ 12.75, ਕੱਦੂ 12 ਰੁਪਏ, ਬੈਂਗਣ 15 ਰੁਪਏ।    

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।