ਰਾਹਤ! ਦਿੱਲੀ ਵਿਚ ਕੁਤਬ ਮੀਨਾਰ, ਹੁਮਾਯੂੰ ਦੇ ਮਕਬਰੇ ਸਣੇ ਹੋਰ ਯਾਦਗਾਰਾਂ ਮੁੜ ਖੋਲ੍ਹੀਆਂ!

ਏਜੰਸੀ

ਖ਼ਬਰਾਂ, ਰਾਸ਼ਟਰੀ

ਕਰੋਨਾ ਮਹਾਮਾਰੀ ਕਾਰਨ ਤਿੰਨ ਮਹੀਨਿਆਂ ਤੋਂ ਸੀ ਬੰਦ

Humayun's Tomb

 ਨਵੀਂ ਦਿੱਲੀ : ਕੁਤੁਬ ਮੀਨਾਰ, ਹੁਮਾਯੂੰ ਦਾ ਮਕਬਰਾ ਅਤੇ ਦਿੱਲੀ ਵਿਚ ਕੇਂਦਰ ਦੁਆਰਾ ਸੰਭਾਲੀਆਂ ਗਈਆਂ ਯਾਦਗਾਰਾਂ ਨੂੰ ਸੋਮਵਾਰ ਨੂੰ ਲੋਕਾਂ ਲਈ ਮੁੜ ਖੋਲ੍ਹ ਦਿਤਾ ਗਿਆ। ਇਹ ਯਾਦਗਾਰਾਂ ਕੋਵਿਡ-19 ਮਹਾਂਮਾਰੀ ਕਾਰਨ ਲਗਭਗ ਤਿੰਨ ਮਹੀਨਿਆਂ ਤੋਂ ਬੰਦ ਸਨ।

ਅਧਿਕਾਰੀਆਂ ਨੇ ਦਸਿਆ ਕਿ ਇਨ੍ਹਾਂ ਇਤਿਹਾਸਕ ਥਾਵਾਂ 'ਤੇ ਸਮਾਜਕ ਦੂਰੀ ਕਾਇਮ ਰੱਖਣ ਅਤੇ ਸੈਨੇਟਾਈਜੇਸ਼ਨ ਉਪਾਵਾਂ ਸਣੇ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ।

ਉਨ੍ਹਾਂ ਦਸਿਆ ਕਿ ਮਾਸਕ ਪਾਉਣਾ ਲਾਜ਼ਮੀ ਹੋਵੇਗਾ ਅਤੇ ਕਿਸੇ ਨੂੰ ਵੀ ਇਸ ਨੂੰ ਪਾਏ ਬਿਨਾਂ ਦਾਖ਼ਲੇ ਦੀ ਆਗਿਆ ਨਹੀਂ ਹੋਵੇਗੀ। ਦਿੱਲੀ ਵਿਚ 173 ਯਾਦਗਾਰਾਂ ਭਾਰਤੀ ਪੁਰਾਤਤਵ ਵਿਭਾਗ ਦੁਆਰਾ ਸੰਭਾਲੀਆਂ ਜਾਂਦੀਆਂ ਹਨ ਜਿਨ੍ਹਾ ਵਿਚ ਲਾਲ ਕਿਲ੍ਹਾ, ਹੁਮਾਯੂੰ ਦਾ ਮਕਬਰਾ, ਕੁਤੁਬ ਮੀਨਾਰ, ਸਫ਼ਦਰਗੰਜ ਦਾ ਮਕਬਰਾ, ਪੁਰਾਣਾ ਕਿਲ੍ਹਾ, ਤੁਗਲਕਾਤਬਾਦ ਕਿਲ੍ਹਾ ਅਤੇ ਫ਼ਿਰੋਜ਼ ਸ਼ਾਹ ਕੋਟਲਾ ਆਦਿ ਸ਼ਾਮਲ ਹਨ।

ਅਧਿਕਾਰੀ ਨੇ ਦਸਿਆ ਕਿ ਦਿੱਲੀ ਏਐਸਆਈ ਦੁਆਰਾ ਸੰਭਾਲੀਆਂ ਜਾਂਦੀਆਂ ਯਾਦਗਾਰਾਂ ਨੂੰ ਸਭਿਆਚਾਰ ਮੰਤਰਾਲੇ ਦੇ ਨਿਰਦੇਸ਼ਾਂ ਮੁਤਾਬਕ ਲੋਕਾਂ ਲਈ ਮੁੜ ਖੋਲ੍ਹਿਆ ਜਾ ਰਿਹਾ ਹੈ ਹਾਲਾਂਕਿ ਲਾਲ ਕਿਲ੍ਹਾ ਜੋ ਆਮ ਦਿਨਾਂ ਵਿਚ ਹਰ ਸੋਮਵਾਰ ਨੂੰ ਬੰਦ ਰਹਿੰਦਾ ਹੈ, ਅੱਜ ਬੰਦ ਰਹੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।