ਨੌਜਵਾਨ ਨੇ ਕੇਲਿਆਂ ਦੀ ਰਹਿੰਦ ਖੂੰਹਦ ਤੋਂ ਸ਼ੁਰੂ ਕੀਤਾ ਕਾਰੋਬਾਰ, 450 ਔਰਤਾਂ ਨੂੰ ਦਿੱਤਾ ਰੁਜ਼ਗਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਤਰ ਪ੍ਰਦੇਸ਼ ਦੇ ਰਵੀ ਨੇ ਕੇਲਿਆਂ ਦੀ ਰਹਿੰਦ ਖੂੰਹਦ (Usefulness of Banana Waste) ਦੀ ਵਰਤੋਂ ਨਾਲ ਦਸਤਕਾਰੀ ਚੀਜ਼ਾਂ ਬਣਾਉਣ ਦਾ ਕਾਰੋਬਾਰ ਸ਼ੁਰੂ ਕੀਤਾ ਹੈ।

Man Start Business from Banana Waste

ਨਵੀਂ ਦਿੱਲੀ: ਜਦੋਂ ਵੀ ਅਸੀਂ ਕੇਲੇ ਖਾਂਦੇ ਹਾਂ ਤਾਂ ਅਸੀਂ ਉਸ ਦੇ ਛਿਲਕੇ ਨੂੰ ਸੁੱਟ ਦਿੰਦੇ ਹਾਂ। ਇਸੇ ਤਰ੍ਹਾਂ ਕੇਲੇ ਦੀ ਖੇਤੀ ਦੌਰਾਨ ਵੀ ਉਸ ਦੀ ਰਹਿੰਦ-ਖੂੰਹਦ ਨੂੰ ਅਕਸਰ ਸੁੱਟ ਦਿੱਤਾ ਜਾਂਦਾ ਹੈ। ਉਤਰ ਪ੍ਰਦੇਸ਼ ਦੇ ਰਹਿਣ ਵਾਲੇ ਰਵੀ ਨੇ ਇਹਨਾਂ ਕੇਲਿਆਂ ਦੀ ਰਹਿੰਦ ਖੂੰਹਦ (Usefulness of Banana Waste) ਦੀ ਵਰਤੋਂ ਨਾਲ ਦਸਤਕਾਰੀ ਚੀਜ਼ਾਂ ਬਣਾਉਣ ਦਾ ਕਾਰੋਬਾਰ ਸ਼ੁਰੂ ਕੀਤਾ ਹੈ। 36 ਸਾਲਾ ਰਵੀ ਦੇ ਪਿਤਾ ਮਜ਼ਦੂਰੀ ਕਰਦੇ ਸਨ ਪਰ ਇਕ ਹਾਦਸੇ ਵਿਚ ਉਹਨਾਂ ਦੀ ਮੌਤ ਹੋ ਗਈ।

ਹੋਰ ਪੜ੍ਹੋ: J&K ਵਿਧਾਨ ਸਭਾ ’ਚ 5 ਸੀਟਾਂ ਸਿੱਖ ਮੈਂਬਰਾਂ ਲਈ ਰਾਖਵੀਂਆਂ ਰੱਖੇ ਹੱਦਬੰਦੀ ਕਮਿਸ਼ਨ : ਅਕਾਲੀ ਦਲ

ਪਿਤਾ ਦੀ ਮੌਤ ਤੋਂ ਬਾਅਦ ਰਵੀ ਨੇ ਪੜ੍ਹਾਈ ਛੱਡ ਦਿੱਤੀ ਤੇ ਕੰਮ ਦੀ ਤਲਾਸ਼ ਵਿਚ ਲੱਗ ਗਿਆ। ਕਈ ਥਾਵਾਂ ’ਤੇ ਕੰਮ ਕਰਕੇ ਰਵੀ ਨੇ ਅਪਣੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ। ਸਾਲ 2016 ਵਿਚ ਰਵੀ ਅਪਣੇ ਦੋਸਤਾਂ ਨਾਲ ਕੰਮ ਲਈ ਦਿੱਲੀ ਆਇਆ। ਇਸ ਦੌਰਾਨ ਉਸ ਨੂੰ ਪ੍ਰਗਤੀ ਮੈਦਾਨ ਜਾਣ ਦਾ ਮੌਕਾ ਮਿਲਿਆ ਜਿੱਥੇ ਕਈ ਦੱਖਣੀ ਕਾਰੀਗਰ ਵੀ ਆਏ ਸਨ। ਉਹਨਾਂ ਲੋਕਾਂ ਨੇ ਕੇਲਿਆਂ ਦੀ ਰਹਿੰਦ ਖੂੰਹਦ ਤੋਂ ਹੈਂਡੀਕ੍ਰਾਫਟ ਆਈਟਮਜ਼ (Handicraft from banana Waste) ਦਾ ਸਟਾਲ ਲਗਾਇਆ ਹੋਇਆ ਸੀ।

ਹੋਰ ਪੜ੍ਹੋ: ਕੈਬਨਿਟ ਵਿਸਥਾਰ ਤੋਂ ਪਹਿਲਾਂ ਵੱਡਾ ਬਦਲ, ਰਾਸ਼ਟਰਪਤੀ ਨੇ ਬਦਲੇ 8 ਸੂਬਿਆਂ ਦੇ ਰਾਜਪਾਲ 

ਰਵੀ ਨੂੰ ਇਹ ਬਹੁਤ ਵਧੀਆ ਲੱਗਿਆ। ਉਹਨਾਂ ਨੇ ਇਕ ਕਾਰੀਗਰ ਤੋਂ ਕੰਮ ਸਿੱਖਿਆ ਅਤੇ ਕੇਲਿਆਂ ਦੇ ਵੇਸਟ ਤੋਂ ਉਤਪਾਦ ਬਣਾਉਣ ਦੀ ਸਿਖਲਾਈ ਲਈ। ਸਾਲ 2018 ਵਿਚ ਰਵੀ ਨੇ ਬੈਂਕ ਤੋਂ 5 ਲੱਖ ਦਾ ਕਰਜ਼ਾ ਲਿਆ ਤੇ ਪ੍ਰੋਸੈਸਿੰਗ ਮਸ਼ੀਨਾਂ ਖਰੀਦੀਆਂ। ਉਹਨਾਂ ਨੇ ਕੁਝ ਔਰਤਾਂ ਨੂੰ ਕੰਮ ਲਈ ਰੱਖਿਆ। ਉਹਨਾਂ ਨੇ ਹੌਲੀ-ਹੌਲੀ ਉਤਪਾਦ ਤਿਆਰ ਕਰਨੇ ਸ਼ੁਰੂ ਕੀਤੇ ਅਤੇ ਬਜ਼ਾਰ ਵਿਚ ਸਪਲਾਈ ਕੀਤੇ। ਇਸ ਤੋਂ ਬਾਅਦ ਸਰਕਾਰ ਦੀ ‘ਇਕ ਜ਼ਿਲ੍ਹਾ ਇਕ ਉਤਪਾਦ ਸਕੀਮ’ ਲਈ ਰਵੀ ਦੀ ਚੋਣ ਹੋਈ।

ਹੋਰ ਪੜ੍ਹੋ: 'ਕੋਰੋਨਾ ਮ੍ਰਿਤਕ ਦੇ ਪਰਿਵਾਰ ਨੂੰ 2500 ਰੁਪਏ ਮਹੀਨਾ ਪੈਨਸ਼ਨ ਦੇਵੇਗੀ ਕੇਜਰੀਵਾਲ ਸਰਕਾਰ'

ਰਵੀ ਦਿੱਲੀ, ਲਖਨਊ ਸਮੇਤ ਕਈ ਸ਼ਹਿਰਾਂ ਵਿਚ ਅਪਣੇ ਉਤਪਾਦ ਲੈ ਕੇ ਗਏ, ਜਿੱਥੇ ਲੋਕਾਂ ਨੇ ਉਹਨਾਂ ਦੇ ਉਤਪਾਦ ਪਸੰਦ ਕੀਤੇ। ਹੁਣ ਰਵੀ ਸੋਸ਼ਲ ਮੀਡੀਆ ਦੇ ਨਾਲ-ਨਾਲ ਫਲਿੱਪਕਾਰਟ ਤੇ ਐਮਾਜ਼ੋਨ ਜ਼ਰੀਏ ਅਪਣੇ ਉਤਪਾਦ ਦੀ ਮਾਰਕੀਟਿੰਗ ਕਰ ਰਹੇ ਹਨ। ਅੱਜ ਉਹਨਾਂ ਨੇ 450 ਤੋਂ ਜ਼ਿਆਦਾ ਔਰਤਾਂ ਨੂੰ ਰੁਜ਼ਗਾਰ ਨਾਲ ਜੋੜਿਆ ਹੈ। ਉਹ ਹਰ ਸਾਲ 8 ਤੋਂ 9 ਲੱਖ ਰੁਪਏ ਦਾ ਵਪਾਰ ਕਰਦੇ ਹਨ।

ਕਿਵੇਂ ਤਿਆਰ ਹੁੰਦੇ ਨੇ ਇਹ ਉਤਪਾਦ?

ਰਵੀ ਨੇ ਕੁਸ਼ੀਨਗਰ ਵਿਚ ਫਾਈਬਰ ਵੇਸਟ ਦੀ ਪ੍ਰੋਸੈਸਿੰਗ ਯੂਨਿਟ ਲਗਾਈ ਹੈ, ਜਿਸ ਜ਼ਰੀਏ ਬਨਾਨਾ ਫਾਈਬਰ ਤੋਂ ਤਰ੍ਹਾਂ-ਤਰ੍ਹਾਂ ਦੇ ਉਤਪਾਦ ਤਿਆਰ ਕੀਤੇ ਜਾ ਸਕਦੇ ਹਨ। ਰਵੀ ਬਨਾਨਾ ਵੇਸਟ ਤੋਂ ਹੈਂਡੀਕ੍ਰਾਫਟ, ਰੇਸ਼ਾ, ਸੈਨਟਰੀ ਨੈਪਕਿਨ, ਗ੍ਰੋ ਬੈਗ ਸਮੇਤ ਕਈ ਉਤਪਾਦ ਤਿਆਰ ਕਰ ਰਹੇ ਹਨ। ਉਹ ਅਪਣੇ ਉਤਪਾਦ ਵੱਡੀਆਂ ਟੈਕਸਟਾਈਲ ਕੰਪਨੀਆਂ ਨੂੰ ਭੇਜਦੇ ਹਨ। ਦੱਸ ਦਈਏ ਕਿ ਕਈ ਥਾਵਾਂ ’ਤੇ ਬਨਾਨਾ ਵੇਸਟ ਤੋਂ ਫਾਈਬਰ (Handicraft from banana fiber) ਕੱਢਣ ਅਤੇ ਉਸ ਤੋਂ ਉਤਪਾਦ ਤਿਆਰ ਕਰਨ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ।

ਹੋਰ ਪੜ੍ਹੋ: ਰਵਨੀਤ ਬਿੱਟੂ ਦਾ ਬਿਆਨ, ‘ਪਾਰਟੀ ਦਾ ਅਕਸ ਖਰਾਬ ਕਰਨ ਵਾਲਿਆਂ ਖਿਲਾਫ਼ ਹੋਵੇ ਸਖ਼ਤ ਕਾਰਵਾਈ'

ਬਨਾਨਾ ਫਾਈਬਰ ਤੋਂ ਬਣਨ ਵਾਲੇ ਉਤਪਾਦ

  • ਮੱਛੀ ਫੜਨ ਵਾਲਾ ਜਾਲ
  • ਰੱਸੀਆਂ
  • ਚਟਾਈ
  • ਸੈਨਟਰੀ ਪੈਡ
  • ਕਰੰਸੀ ਪੇਪਰ
  • ਹੈਂਡੀਕ੍ਰਾਫਟਸ
  • ਕੱਪੜੇ, ਚਾਦਰ, ਸਾੜੀਆਂ
  • ਆਰਗੈਨਿਕ ਫਰਟੀਲਾਈਜ਼ਰ