ਆਨਲਾਈਨ ਸਿੱਖੀ ਪੇਟਿੰਗ, ਹੁਣ ਇੰਜੀਨੀਅਰਿੰਗ ਦੀ ਨੌਕਰੀ ਛੱਡ ਸ਼ੁਰੂ ਕੀਤਾ ਪੇਟਿੰਗ ਦਾ ਕਾਰੋਬਾਰ
ਜੇਕਰ ਇਨਸਾਨ ਅੰਦਰ ਕੁਝ ਸਿੱਖਣ ਦਾ ਜਜ਼ਬਾ ਹੋਵੇ ਤਾਂ ਉਹ ਕਿਤੋਂ ਵੀ ਸਿੱਖਿਆ ਹਾਸਲ ਕਰ ਲੈਂਦਾ ਹੈ। ਅਜਿਹੀ ਹੀ ਇਕ ਕਹਾਣੀ ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ ਤੋਂ ਸਾਹਮਣੇ ਆਈ।
ਨਵੀਂ ਦਿੱਲੀ: ਕਿਹਾ ਜਾਂਦਾ ਹੈ ਕਿ ਜੇਕਰ ਇਨਸਾਨ ਅੰਦਰ ਕੁਝ ਸਿੱਖਣ ਦਾ ਜਜ਼ਬਾ ਹੋਵੇ ਤਾਂ ਉਹ ਕਿਤੋਂ ਵੀ ਸਿੱਖਿਆ ਹਾਸਲ ਕਰ ਲੈਂਦਾ ਹੈ। ਅਜਿਹੀ ਹੀ ਇਕ ਕਹਾਣੀ ਮਹਾਰਾਸ਼ਟਰ (Maharashtra) ਦੇ ਅਮਰਾਵਤੀ ਜ਼ਿਲ੍ਹੇ ਤੋਂ ਸਾਹਮਣੇ ਆਈ। ਇੱਥੋਂ ਦੀ ਇਕ ਮਹਿਲਾ ਬਕੂਲ ਖੇਤਕੜੇ ਇਕ ਸਾਫਟਵੇਅਰ ਇੰਜੀਨੀਅਰ (Software engineer) ਸੀ। ਕਰੀਬ 7 ਸਾਲ ਤੱਕ ਵੱਡੀਆਂ ਕੰਪਨੀਆਂ ਵਿਚ ਨੌਕਰੀ ਕਰਨ ਤੋਂ ਬਾਅਦ ਹੁਣ ਉਹ ਇੰਜੀਨੀਅਰ ਤੋਂ ਪੇਂਟਰ ਬਣ ਗਈ ਹੈ।
ਹੋਰ ਪੜ੍ਹੋ: ਕੱਲ੍ਹ ਚੰਡੀਗੜ੍ਹ ਪਹੁੰਚਣਗੇ ਅਰਵਿੰਦ ਕੇਜਰੀਵਾਲ, ਪੰਜਾਬ ਦੀਆਂ ਔਰਤਾਂ ਲਈ ਕਰਨਗੇ ਵੱਡਾ ਐਲਾਨ
6 ਮਹੀਨਿਆਂ ਵਿਚ ਹੀ ਉਸ ਨੇ ਅਪਣੇ ਸ਼ੌਕ ਨੂੰ ਹੀ ਅਪਣਾ ਕੈਰੀਅਰ ਬਣਾਉਣ ਦਾ ਫੈਸਲਾ ਕੀਤਾ। ਫਿਲਹਾਲ ਬਕੂਲ ਮੰਡਲਾ ਆਰਟ (Mandala Art) ਅਤੇ ਮਧੂਬਨੀ ਪੇਂਟਿੰਗ (Madhubani Painting) ਜ਼ਰੀਏ ਹਰ ਮਹੀਨੇ 50 ਹਜ਼ਾਰ ਦੀ ਕਮਾਈ ਕਰ ਰਹੀ ਹੈ। 31 ਸਾਲਾ ਬਕੂਲ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਤੋਂ ਬਾਅਦ ਕਈ ਵੱਡੀਆਂ ਕੰਪਨੀਆਂ ਵਿਚ ਚੰਗੀ ਤਨਖਾਹ ’ਤੇ ਨੌਕਰੀ ਕੀਤੀ। 2019 ਵਿਚ ਉਹਨਾਂ ਦੇ ਪਿਤਾ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਜਿਸ ਤੋਂ ਬਾਅਦ ਉਸ ਦੀਆਂ ਜ਼ਿੰਮੇਵਾਰੀਆਂ ਵਧ ਗਈਆਂ ਤੇ ਉਹ ਵਾਪਸ ਨੌਕਰੀ ’ਤੇ ਨਹੀਂ ਜਾ ਸਕੀ।
ਹੋਰ ਪੜ੍ਹੋ: ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਬਿਆਨ, 'ਤਨਖ਼ਾਹ ਵਿਚੋਂ ਪੌਣੇ ਤਿੰਨ ਲੱਖ ਤਾਂ ਟੈਕਸ ਵਿਚ ਜਾਂਦਾ ਹੈ'
ਘਰ ਵਿਚ ਰਹਿੰਦੇ ਹੀ ਬਕੂਲ ਨੂੰ ਮੰਡਲਾ ਆਰਟ ਸਬੰਧੀ ਜਾਣਕਾਰੀ ਮਿਲੀ। ਉਹਨਾਂ ਨੇ ਆਨਲਾਈਨ ਇਸ ਦੀ ਸਿੱਖਿਆ ਲਈ ਤੇ ਪੇਂਟਿੰਗ ਬਣਾਉਣੀ ਸ਼ੁਰੂ ਕੀਤੀ। ਇਸ ਦੌਰਾਨ ਉਹ ਕੁਝ ਦਿਨ ਲਈ ਆਸਟ੍ਰੇਲੀਆ ਗਈ ਤਾਂ ਉੱਥੇ ਲੋਕਾਂ ਨੂੰ ਬਕੂਲ ਦੀਆਂ ਪੇਟਿੰਗਜ਼ ਕਾਫੀ ਪਸੰਦ ਆਈਆਂ। 2020 ਵਿਚ ਲਾਕਡਾਊਨ ਦੌਰਾਨ ਬਕੂਲ ਨੇ ਕਈ ਪੇਂਟਿੰਗਜ਼ ਬਣਾਈਆਂ ਤੇ ਉਹਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ।
ਇਹ ਵੀ ਪੜ੍ਹੋ - ਪੁਲਿਸ ਅਫ਼ਸਰ ਦੇ ਪਰਿਵਾਰ 'ਤੇ ਅਤਿਵਾਦੀ ਹਮਲਾ, SPO ਤੇ ਪਤਨੀ ਤੋਂ ਬਾਅਦ ਧੀ ਨੇ ਵੀ ਤੋੜਿਆ ਦਮ
ਹੁਣ ਉਹਨਾਂ ਨੂੰ ਵੱਖ-ਵੱਖ ਥਾਵਾਂ ਤੋਂ ਆਰਡਰ ਆ ਰਹੇ ਹਨ ਤੇ ਉਹ ਕੂਰੀਅਰ ਜ਼ਰੀਏ ਅਪਣੀ ਪੇਂਟਿੰਗ ਡਿਲੀਵਰੀ ਕਰ ਰਹੀ ਹੈ। ਹਰ ਮਹੀਨੇ 20-25 ਆਰਡਰ ਮਿਲ ਰਹੇ ਹਨ। ਬਕੂਲ ਦਾ ਕਹਿਣਾ ਹੈ ਕਿ ਉਹ ਜਲਦ ਹੀ ਅਪਣੀ ਕੰਪਨੀ ਨੂੰ ਰਜਿਸਟਰ ਕਰੇਗੀ ਅਤੇ ਈ-ਕਾਮਰਸ ਵੈੱਬਸਾਈਟ ਜ਼ਰੀਏ ਅਪਣੇ ਪ੍ਰੋਡਕਟ ਦੀ ਮਾਰਕੀਟਿੰਗ ਕਰੇਗੀ। ਉਹਨਾਂ ਦੀ ਇਕ ਪੇਂਟਿੰਗ ਦੀ ਕੀਮਤ 9 ਹਜ਼ਾਰ ਰੁਪਏ ਤੱਕ ਹੈ।