Delhi News : ਦਿੱਲੀ ਜਲ ਬੋਰਡ 'ਚ ‘ਘਪਲੇ' 'ਚ ਈ. ਡੀ. ਦੀ ਕਾਰਵਾਈ
Delhi News : ਦਿੱਲੀ, ਅਹਿਮਦਾਬਾਦ, ਮੁੰਬਈ ਤੇ ਹੈਦਰਾਬਾਦ 'ਚ ਕੀਤੀ ਛਾਪੇਮਾਰੀ, 41 ਲੱਖ ਰੁਪਏ ਕੀਤੇ ਜ਼ਬਤ
Delhi News : ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਦਿੱਲੀ ਜਲ ਬੋਰਡ (ਡੀ. ਜੇ. ਬੀ.) ਵਲੋਂ ਕੁਝ ਸੀਵਰੇਜ ਟ੍ਰੀਟਮੈਂਟ ਪਲਾਂਟਾਂ (ਐੱਸ. ਟੀ. ਪੀ.) ਦੇ ਵਿਸਤਾਰ ’ਚ ਕਥਿਤ ਭ੍ਰਿਸ਼ਟਾਚਾਰ ਨਾਲ RECTORATE ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਛਾਪੇਮਾਰੀ ਦੌਰਾਨ 41 ਲੱਖ ਰੁਪਏ ਜ਼ਬਤ ਕੀਤੇ ਹਨ।
ਇਹ ਵੀ ਪੜੋ:Punjab News : ਵਿਜੇ ਰੂਪਾਨੀ ਨੂੰ ਮੁੜ ਪੰਜਾਬ ਭਾਜਪਾ ਦਾ ਇੰਚਾਰਜ ਅਤੇ ਡਾ: ਨਰਿੰਦਰ ਸਿੰਘ ਨੂੰ ਬਣਾਇਆ ਸਹਿ-ਇੰਚਾਰਜ
ਜਾਂਚ ਏਜੰਸੀ ਨੇ ਇਕ ਬਿਆਨ 'ਚ ਕਿਹਾ ਕਿ ਦਿੱਲੀ, ਅਹਿਮਦਾਬਾਦ, ਮੁੰਬਈ ਅਤੇ ਹੈਦਰਾਬਾਦ 'ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ । ਮਨੀ ਲਾਂਡਰਿੰਗ ਦੀ ਜਾਂਚ ਦਿੱਲੀ ਸਰਕਾਰ ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ (ਏ. ਸੀ. ਬੀ.) ਦੀ ਇਕ ਐੱਫ. ਆਈ. ਆਰ. 'ਤੇ ਆਧਾਰਿਤ ਹੈ, ਜੋ ਯੂਰੋਟੈਕ ਐਨਵਾਇਰਮੈਂਟਲ ਪ੍ਰਾਈਵੇਟ ਲਿਮਟਿਡ ਨਾਮੀ ਕੰਪਨੀ ਅਤੇ ਹੋਰਾਂ ਖਿਲਾਫ਼ ਦਰਜ ਕੀਤੀ ਗਈ ਹੈ।
(For more news apart from water board scam in delhi E. D. the action News in Punjabi, stay tuned to Rozana Spokesman)