Punjab News : ਵਿਜੇ ਰੂਪਾਨੀ ਨੂੰ ਮੁੜ ਪੰਜਾਬ ਭਾਜਪਾ ਦਾ ਇੰਚਾਰਜ ਅਤੇ ਡਾ: ਨਰਿੰਦਰ ਸਿੰਘ ਨੂੰ ਬਣਾਇਆ ਸਹਿ-ਇੰਚਾਰਜ

By : BALJINDERK

Published : Jul 5, 2024, 7:57 pm IST
Updated : Jul 5, 2024, 10:35 pm IST
SHARE ARTICLE
Vijay Rupani in-charge and Dr Narinder Singh
Vijay Rupani in-charge and Dr Narinder Singh

ਪਾਰਟੀ ਹਾਈਕਮਾਂਡ ਨੇ ਲਿਆ ਫੈਸਲਾ

Chandigarh News : ਲੋਕ ਸਭਾ ਚੋਣਾਂ ਦੇ ਮੁਕੰਮਲ ਹੋਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵੱਲੋਂ ਸਾਰੇ ਰਾਜਾਂ ਦੇ ਸੰਗਠਨ ’ਚ ਬਦਲਾਅ ਕੀਤੇ ਗਏ ਹਨ। ਹਾਲਾਂਕਿ ਇੱਕ ਵਾਰ ਫਿਰ ਗੁਜਰਾਤ ਦੇ ਸਾਬਕਾ ਸੀਐਮ ਵਿਜੇ ਰੂਪਾਨੀ ਨੂੰ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਜਦਕਿ ਡਾ: ਨਰਿੰਦਰ ਸਿੰਘ ਨੂੰ ਸਹਿ-ਇੰਚਾਰਜ ਬਣਾਇਆ ਗਿਆ ਹੈ। ਦੋਵੇਂ ਪਹਿਲਾਂ ਹੀ ਇਸ ਅਹੁਦੇ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ। ਇਹ ਹੁਕਮ ਭਾਜਪਾ ਦੇ ਕੌਮੀ ਪ੍ਰਧਾਨ ਵੱਲੋਂ ਜਾਰੀ ਕੀਤੇ ਗਏ ਹਨ।


ਇਹ ਵੀ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦੇ ਇੰਚਾਰਜ ਅਤੇ ਸਹਿ-ਇੰਚਾਰਜ ਨਾ ਬਦਲਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਲੋਕ ਸਭਾ ਚੋਣਾਂ ’ਚ ਪਾਰਟੀ ਦਾ ਪ੍ਰਦਰਸ਼ਨ ਕਾਫੀ ਵਧੀਆ ਰਿਹਾ ਹੈ। ਵੋਟ ਸ਼ੇਅਰਿੰਗ ਦੇ ਮਾਮਲੇ 'ਚ ਪਾਰਟੀ ਹੁਣ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਬਾਅਦ ਤੀਜੇ ਸਥਾਨ 'ਤੇ ਪਹੁੰਚ ਗਈ ਹੈ। ਪਾਰਟੀ ਦੀ ਵੋਟ ਪ੍ਰਤੀਸ਼ਤਤਾ ਹੁਣ 18 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। ਜੋ ਪਿਛਲੀਆਂ ਚੋਣਾਂ ਵਿੱਚ ਨੌਂ ਫੀਸਦੀ ਤੱਕ ਸੀਮਤ ਸੀ। ਭਾਵੇਂ ਇਸ ਵਾਰ ਪਾਰਟੀ ਲੋਕ ਸਭਾ ਚੋਣਾਂ ਵਿੱਚ  ਪੰਜਾਬ 'ਚੋਂ ਕੋਈ ਵੀ ਸੀਟ ਨਹੀਂ ਜਿੱਤ ਸਕੀ ਪਰ ਪਾਰਟੀ ਦੇ ਉਮੀਦਵਾਰਾਂ ਨੇ ਸਖ਼ਤ ਟੱਕਰ ਦਿੱਤੀ ਹੈ।

ਪਾਰਟੀ ਨੂੰ ਹੁਣ ਸੂਬੇ ’ਚ ਇੱਕ ਤੋਂ ਬਾਅਦ ਇੱਕ ਚੋਣ ਦੇ ਦੌਰ ’ਚੋਂ ਲੰਘਣਾ ਪੈ ਰਿਹਾ ਹੈ। ਫਿਲਹਾਲ ਜਲੰਧਰ ਪੱਛਮੀ ਸੀਟ ਲਈ 10 ਜੁਲਾਈ ਨੂੰ ਵਿਧਾਨ ਸਭਾ ਉਪ ਚੋਣ ਹੋਣੀ ਹੈ। ਇਸ ਤੋਂ ਬਾਅਦ ਚਾਰ ਵਿਧਾਨ ਸਭਾ ਸੀਟਾਂ 'ਤੇ ਉਪ ਚੋਣਾਂ ਹੋਣੀਆਂ ਹਨ। ਹਾਲਾਂਕਿ ਅਜੇ ਤੱਕ ਚੋਣਾਂ ਦੀ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ। ਇਨ੍ਹਾਂ ਸੀਟਾਂ ’ਚ ਚੱਬੇਵਾਲ, ਡੇਰਾ ਬਾਬਾ ਨਾਨਕ,  ਬਰਨਾਲਾ ਅਤੇ ਗਿੱਦੜਬਾਹਾ ਸ਼ਾਮਲ ਹਨ।

(For more news apart from Vijay Rupani made Punjab BJP in-charge and Dr Narinder Singh as co-in-charge  News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement