ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਵਾਲਾ ਸ਼ਰਾਬੀ ਪੁਜਾਰੀ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਰਲ ਵਿਚ ਵਿਚ ਤ੍ਰਿਸ਼ੂਰ ਪੁਲਿਸ ਨੇ ਇਕ ਅਜਿਹੇ ਪੁਜਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਸ਼ਰਾਬ ਦੇ ਨਸ਼ੇ ਵਿਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਜਾਨ ਤੋਂ ...

Jai Raman -President Ramnath Kovind

ਨਵੀਂ ਦਿੱਲੀ : ਕੇਰਲ ਵਿਚ ਵਿਚ ਤ੍ਰਿਸ਼ੂਰ ਪੁਲਿਸ ਨੇ ਇਕ ਅਜਿਹੇ ਪੁਜਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਸ਼ਰਾਬ ਦੇ ਨਸ਼ੇ ਵਿਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿਤੀ ਹੈ। ਤ੍ਰਿਸ਼ੂਰ ਦੇ ਇਕ ਮੰਦਰ ਦੇ ਪੁਜਾਰੀ ਜੈਰਮਨ ਨੇ ਪੁਲਿਸ ਕੰਟਰੋਲ ਰੂਮ ਵਿਚ ਫ਼ੋਨ ਕਰਕੇ ਕਿਹਾ ਕਿ ਰਾਸ਼ਟਰਪਤੀ ਦੀ ਹੰਤਿਆ ਕਰ ਦਿਤੀ ਜਾਵੇਗੀ। ਇਸ ਧਮਕੀ ਤੋਂ ਤੁਰੰਤ ਬਾਅਦ ਪੁਲਿਸ ਹਰਕਤ ਵਿਚ ਆ ਗਈ ਅਤੇ ਫ਼ੋਨ ਨੂੰ ਟ੍ਰੇਸ ਕੀਤਾ। ਇਸ ਤੋਂ ਬਾਅਦ ਜੈ ਰਮਨ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਤ੍ਰਿਸ਼ੂਰ ਦੇ ਐਸਪੀ ਨੇ ਕਿਹਾ ਕਿ ਦੋਸ਼ੀ ਜੈ ਰਮਨ ਨੇ ਇਹ ਸਭ ਸ਼ਰਾਬ ਦੇ ਨਸ਼ੇ ਵਿਚ ਕਿਹਾ।