ਰਾਜਸਥਾਨ 'ਚ ਆਰਏਐਸ ਪ੍ਰੀਖਿਆ ਦੌਰਾਨ ਸਿੱਖ ਪ੍ਰੀਖਿਆਰਥੀਆਂ ਦੀ ਦਸਤਾਰ ਤੇ ਕੜਾ ਉਤਾਰੇ ਗਏ
ਸਿੱਖਾਂ ਦੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ
Turban and Kada of Sikh students was strained
ਹਨੂੰਮਾਨਗੜ੍ਹ, (ਰਾਜਸਥਾਨ) ਸਿੱਖਾਂ ਦੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇਕ ਮਾਮਲਾ ਰਾਜਸਥਾਨ ਤੋਂ ਸਾਹਮਣੇ ਆਇਆ ਹੈ। ਰਾਜਸਥਾਨ ਵਿਚ ਆਰਏਐਸ ਦੀ ਪ੍ਰੀਖਿਆ ਦੌਰਾਨ ਸਿੱਖ ਪ੍ਰੀਖਿਆਰਥੀਆਂ ਨੂੰ ਦਸਤਾਰ, ਕੜਾ ਅਤੇ ਕਿਰਪਾਨ ਉਤਾਰਨ ਲਈ ਕਿਹਾ ਗਿਆ। ਇਸ ਮਾਮਲੇ 'ਤੇ ਸਥਾਨਕ ਸਿੱਖ ਭਾਈਚਾਰੇ ਵਿਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਸਿੱਖ ਭਾਈਚਾਰੇ ਨੇ ਹਨੂੰਮਾਨਗੜ੍ਹ ਜੰਕਸ਼ਨ ਸਥਿਤ ਕਲੈਕਟਰ ਆਫ਼ਿਸ ਦੇ ਅੱਗੇ ਇਹ ਰੋਸ ਪ੍ਰਦਰਸ਼ਨ ਕੀਤਾ।