ਚਾਰ ਸਾਲਾ ਭਾਰਤੀ ਬੱਚੀ ਨੇ ਬਣਾਇਆ 'ਅਨੋਖਾ ਵਿਸ਼ਵ ਰਿਕਾਰਡ'

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਦੀ ਇਕ ਬੱਚੀ ਨੇ ਵਿਸ਼ਵ ਰਿਕਾਰਡ ਬਣਾ ਕੇ ਦੇਸ਼ ਦਾ ਨਾਂਅ ਰੋਸ਼ਨ ਕੀਤਾ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।

Chennai girl Veyashini triumph world record

ਨਵੀਂ ਦਿੱਲੀ: ਭਾਰਤ ਦੀ ਇਕ ਬੱਚੀ ਨੇ ਵਿਸ਼ਵ ਰਿਕਾਰਡ ਬਣਾ ਕੇ ਦੇਸ਼ ਦਾ ਨਾਂਅ ਰੋਸ਼ਨ ਕੀਤਾ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਭਾਰਤ ਵਿਚ ਚੇਨਈ ਦੀ ਰਹਿਣ ਵਾਲੀ ਬੱਚੀ ਨੇ ਇਕ ਅਨੋਖਾ ਵਿਸ਼ਵ ਰਿਕਾਰਡ ਬਣਾਇਆ ਹੈ। ਬੱਚੀ ਨੇ 49 ਦੇਸ਼ਾਂ ਦੇ ਝੰਡਿਆਂ ਨੂੰ ਪਛਾਣਿਆ ਤੇ ਉਹਨਾਂ ਦੇ ਨਾਂਅ ਦੱਸੇ ਅਤੇ ਨਾਲ ਹੀ ਇਹਨਾਂ ਦੇਸ਼ਾਂ ਦੀਆਂ ਰਾਜਧਾਨੀਆਂ ਵੀ ਦੱਸੀਆਂ।

ਇਸ ਦੇ ਨਾਲ ਹੀ ਇਸ ਬੱਚੀ ਦਾ ਨਾਂਅ ਵਿਸ਼ਵ ਰਿਕਾਰਡ ਵਿਚ ਜੁੜ ਗਿਆ ਹੈ। ਬੱਚੀ ਦਾ ਨਾਂਅ ਵਿਆਸ਼ਿਨੀ ਹੈ, ਜਿਸ ਨੇ ਇਹ ਅਨੋਖਾ ਕਾਰਨਾਮਾ ਕੀਤਾ ਹੈ। ਵਿਆਸ਼ਿਨੀ ਨੇ 49 ਦੇਸ਼ਾਂ ਦੇ ਨਾਂਅ ਅਤੇ ਰਾਜਧਾਨੀਆਂ ਦੇ ਨਾਂਅ ਦੱਸਣ ਵਿਚ ਸਿਰਫ਼ 84 ਸੈਕਿੰਡ ਦਾ ਸਮਾਂ ਲਿਆ। 4 ਸਾਲ ਦੀ ਬੱਚੀ ਨੇ ਸਾਰੇ ਏਸ਼ੀਆਈ ਦੇਸ਼ਾਂ ਦੇ ਨਾਂਅ ਅਤੇ ਰਾਜਧਾਨੀ ਦੱਸੀਆਂ।

ਜਿਸ ਸਮੇਂ ਵਿਆਸ਼ਨੀ ਦੇਸ਼ਾਂ ਦੇ ਨਾਂਅ ਅਤੇ ਰਾਜਧਾਨੀ ਦੱਸ ਰਹੀ ਸੀ, ਉਸ ਸਮੇਂ ਟਰੰਪ ਵਰਲਡ ਰਿਕਾਰਡ ਦੇ ਅਧਿਕਾਰੀ ਉੱਥੇ ਮੌਜੂਦ ਸਨ। ਜਿਵੇਂ ਹੀ ਵਿਆਸ਼ਿਨੀ ਨੇ ਰਿਕਾਰਡ ਤੋੜਿਆ ਤਾਂ ਟਰੰਪ ਵਰਲਡ ਰਿਕਾਰਡ ਦੇ ਅਧਿਕਾਰੀਆਂ ਨੇ ਉਸ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ। ਵਿਆਸ਼ਨੀ ਦਾ ਪਰਿਵਾਰ ਅਤੇ ਰਿਸ਼ਤੇਦਾਰ ਉਸ ਦੀ ਇਸ ਪ੍ਰਾਪਤੀ ਤੋਂ ਕਾਫ਼ੀ ਖੁਸ਼ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।