12 ਘੰਟੇ ‘ਚ 35 ਕਰੋੜ ਪੌਦੇ ਲਗਾ ਕੇ ਇਸ ਦੇਸ਼ ਨੇ ਬਣਾਇਆ ਅਨੋਖਾ ਰਿਕਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਫ਼ਰੀਕਾ ਮਹਾਦੀਪ ਦਾ ਦੂਜਾ ਸਭ ਤੋਂ ਵੱਧ ਜਨਸੰਖਿਆ ਵਾਲੇ ਦੇਸ਼ ਇਥੋਪੀਆ ਨੇ ਸੋਮਵਾਰ ਨੂੰ ਇਕ ਅਨੋਖਾ ਰਿਕਾਰਡ...

Plant 35 million saplings

ਇਥੋਪੀਆ: ਅਫ਼ਰੀਕਾ ਮਹਾਦੀਪ ਦਾ ਦੂਜਾ ਸਭ ਤੋਂ ਵੱਧ ਜਨਸੰਖਿਆ ਵਾਲੇ ਦੇਸ਼ ਇਥੋਪੀਆ ਨੇ ਸੋਮਵਾਰ ਨੂੰ ਇਕ ਅਨੋਖਾ ਰਿਕਾਰਡ ਬਣਾ ਦਿੱਤਾ। ਇਸ ਦੇਸ਼ ਵਿਚ 12 ਘੰਟਿਆਂ ਦੇ ਵਿਚ 353 ਮਿਲੀਅਨ ਯਾਨੀ 35 ਕਰੋੜ ਤੋਂ ਵੀ ਵੱਧ ਪੌਦੇ ਅਤੇ ਦਰੱਖਤਾਂ ਦੇ ਬੀਜ ਲਗਾਏ ਗਏ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਅਪਣੀ ਤਰ੍ਹਾਂ ਦਾ ਇਕ ਅਨੋਖਾ ਰਿਕਾਰਡ ਹੈ। 12 ਘੰਟਿਆਂ ਵਿਚ ਅਜਿਹਾ ਧੂੰਆਂਧਾਰ ਤਰੀਕੇ ਨਾਲ ਪੌਦੇ ਲਗਾਏ, ਕਿਉਂਕਿ ਉਥੇ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ ਲੋਕਾਂ ਨੂੰ ‘ਗ੍ਰੀਨ ਲਿਗੇਸੀ’ ਕੈਂਪੇਨ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਦੇ ਲਈ ਕਹਿ ਰਹੇ ਹਨ।

 



 

 

ਪੂਰੇ ਦੇਸ਼ ਵਿਚ ਲੋਕਾਂ ਨੇ ਚੈਲੇਂਜ ਲੈ ਕੇ ਇਹ ਕੈਂਪੇਨ ਵਿਚ ਹਿੱਸਾ ਲਿਆ। ਪ੍ਰਧਾਨ ਮੰਤਰੀ ਨੇ ਟਵੀਟ ਕਰ ਦੱਸਿਆ ਕਿ ਪਹਿਲਾ 6 ਘੰਟਿਆਂ ਵਿਚ ਕੁੱਲ 150 ਮਿਲੀਅਨ ਪੌਦੇ ਲਗਾਏ ਗਏ। ਅਸੀਂ ਅਪਣੇ ਟੀਚੇ ਦੇ ਅੱਧ ਤੱਕ ਪਹੁੰਚ ਗਏ ਹਾਂ। 12 ਘੰਟਿਆਂ ਬਾਅਦ ਅਬੀ ਅਹਿਮਦ ਨੇ ਟਵੀਟ ਕਰ ਦੱਸਿਆ ਕਿ ਇਥੋਪੀਆ ਨੇ ਅਪਣੇ ਗ੍ਰੀਨ ਲਿਗੇਸੀ ਗੋਲ ਨੂੰ ਪੂਰਾ ਕੀਤਾ ਬਲਕਿ, ਉਸ ਤੋਂ ਵੀ ਅੱਗੇ ਨਿਕਲ ਗਿਆ। ਦੇਸ਼ ਦੇ ਤਕਨੀਕੀ ਮੰਤਰੀ ਗੇਟਾਹੂਨ ਮੇਕੁਰਿਆ ਨੇ ਟਵੀਟ ਕਰਕੇ ਦੱਸਿਆ ਕਿ ਕੁੱਲ 35,36,33,660 ਪੌਦੇ ਲਗਾਏ ਗਏ।

ਜ਼ਿਕਰਯੋਗ ਹੈ ਕਿ 2017 ਭਾਰਤ ਵਿਚ ਇਕ ਦਿਨ ਵਿਚ 1.5 ਮਿਲੀਅਨ ਲੋਕਾਂ ਨੇ 66 ਮਿਲੀਅਨ ਪੌਦੇ ਲਗਾਏ ਸੀ। ਅਪਣੇ ਕੈਂਪੇਨ ਦੇ ਤਹਿਤ ਇਥੋਪੀਆ ਇਸ ਬਰਸਾਤ ਦੇ ਮੌਸਮ ਵਿਚ ਕੁੱਲ 4 ਅਰਬ ਪੌਦੇ ਲਗਾਉਣ ਦੀ ਯੋਜਨਾ ਬਣਾਈ ਹੋਈ ਹੈ। ਇਹ ਕੰਮ ਮਈ ਤੋਂ ਅਕਤੂਬਰ ਦੇ ਵਿਚਕਾਰ ਪੂਰਾ ਕੀਤਾ ਜਾਣਾ ਹੈ। ਫ਼ਾਰਮ ਅਫ਼ਰੀਕਾ ਦੇ ਅਨੁਸਾਰ, ਅਜਿਹਾ ਨਵੇਂ ਸਿਰੇ ਤੋਂ ਜੰਗਲ ਵਸਾਉਣ ਦੇ ਲਈ ਕੀਤਾ ਜਾ ਰਿਹਾ ਹੈ।

19ਵੀਂ ਸਤਾਬਦੀ ਦੇ ਅੰਤ ਤੱਕ ਇਥੋਪੀਆ ਦੀ 30 ਪ੍ਰਤੀਸ਼ਤ ਧਰਤੀ ਉਤੇ ਜੰਗਲ ਹੋਇਆ ਕਰਦੇ ਸੀ ਜੋ ਹੁਣ ਘਟ ਕੇ ਕੇਵਲ 4 ਫ਼ੀਸਦੀ ਹੀ ਬਚੇ ਹਨ। ਇਸ ਵਜ੍ਹਾ ਨਾਲ ਇਹ ਦੇਸ਼ ਕਈ ਪ੍ਰਕਾਰ ਜਲਵਾਯੂ ਸੰਕਟ ਨਾਲ ਜੂਝ ਰਿਹਾ ਹੈ।  

Punjab News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ