Odisha ਵਿਚ ਵਿਧਾਇਕ ਦੇ ਘਰ ’ਤੇ ਸੁੱਟੇ ਗਏ ਦੇਸੀ ਬੰਬ, 4 ਜ਼ਖਮੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵੈਦਿਆ ਦੇ ਘਰਾਂ 'ਤੇ ਸਿਆਸੀ ਦੁਸ਼ਮਣੀ ਕਾਰਨ ਹਮਲਾ ਕੀਤਾ ਗਿਆ ਸੀ।

Bombs hurled at Odisha MLAs 2 residences

ਬਰਹਮਪੁਰ: ਓਡੀਸ਼ਾ ਦੇ ਗੰਜਮ ਜ਼ਿਲ੍ਹੇ ਵਿਚ ਵੀਰਵਾਰ ਨੂੰ ਸੱਤਾਧਾਰੀ ਬੀਜੂ ਜਨਤਾ ਦਲ ਦੇ ਵਿਧਾਇਕ ਸੂਰਯਮਣੀ ਵੈਦਿਆ (BJD MLA Suryamani Baidya) ਦੇ ਦੋ ਨਿਵਾਸਾਂ ਉੱਤੇ ਦੇਸੀ-ਬਣਾਏ ਗਏ ਬੰਬ ਸੁੱਟੇ (Bombs Hurled) ਗਏ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਘਟਨਾ ਵਿਚ ਪਾਰਟੀ ਦੇ ਚਾਰ ਸਮਰਥਕ ਜ਼ਖ਼ਮੀ (4 Injured) ਹੋਏ ਹਨ। ਉਨ੍ਹਾਂ ਕਿਹਾ ਕਿ ਬੰਬ ਸੁੱਟੇ ਜਾਣ ਦੇ ਸਮੇਂ, ਖਲੀਕੋਟ ਤੋਂ ਵਿਧਾਇਕ ਵੈਦਿਆ ਦੋਵੇਂ ਘਰਾਂ ਵਿਚ ਮੌਜੂਦ ਨਹੀਂ ਸਨ।

ਹੋਰ ਪੜ੍ਹੋ: ਚੱਕ ਦੇ ਇੰਡੀਆ: ਭਾਰਤੀ ਟੀਮ ਨੇ 5 ਮਿੰਟਾਂ ਦੇ ਅੰਦਰ ਕੀਤੇ 3 ਗੋਲ, ਭਾਰਤ ਬ੍ਰਿਟੇਨ ਤੋਂ 3-2 ਨਾਲ ਅੱਗੇ

ਇਸ ਸਬੰਧ ਵਿਚ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵੈਦਿਆ ਦੇ ਘਰਾਂ ਉੱਤੇ ਸਿਆਸੀ ਦੁਸ਼ਮਣੀ ਕਾਰਨ ਹਮਲਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅਣਪਛਾਤੇ ਹਮਲਾਵਰਾਂ ਨੇ ਕੇਸ਼ਪੁਰ ਪਿੰਡ ਵਿਚ ਪਟਨਾ ਸਾਹੀ ਸਥਿਤ ਘਰ ਅਤੇ ਨਿਰਮਲਝਾਰ ਵਿਚ ਕਿਰਾਏ ਦੇ ਮਕਾਨ ਉੱਤੇ ਬੰਬ ਸੁੱਟੇ।