1984 ਕਾਨਪੁਰ ਸਿੱਖ ਨਸਲਕੁਸ਼ੀ: SIT ਨੇ ਦੋ ਹੋਰ ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਐਸਆਈਟੀ ਨੇ 38 ਸਾਲਾਂ ਬਾਅਦ ਸਿੱਖ ਕਤਲੇਆਮ ਵਿਚ ਹੁਣ ਤੱਕ ਕੁੱਲ 30 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ

2 more arrested in Kanpur 1984 Sikh Genocide Case

 

ਲਖਨਊ: ਕਾਨਪੁਰ ਸਿੱਖ ਨਸਲਕੁਸ਼ੀ ਦੀ ਜਾਂਚ ਕਰ ਰਹੀ ਸਿੱਟ ਨੇ ਸ਼ਨੀਵਾਰ ਨੂੰ ਦੋ ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਦੋਵਾਂ ਨੇ ਪੰਖੀ ਵਿਚ ਸਿੱਖ ਕਤਲੇਆਮ ਦੌਰਾਨ ਅਰਮਾਪੁਰ ਵਿਚ ਕਤਲੇਆਮ ਕੀਤਾ ਸੀ। ਐਸਆਈਟੀ ਨੇ 38 ਸਾਲਾਂ ਬਾਅਦ ਸਿੱਖ ਕਤਲੇਆਮ ਵਿਚ ਹੁਣ ਤੱਕ ਕੁੱਲ 30 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹੋਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

1984 Sikh Genocide

ਐਸਆਈਟੀ ਦੇ ਮੁਖੀ ਡੀਆਈਜੀ ਬਲੇਂਦੂ ਭੂਸ਼ਣ ਨੇ ਦੱਸਿਆ ਕਿ 1984 ਦੇ ਸਿੱਖ ਕਤਲੇਆਮ ਦੌਰਾਨ ਅਰਮਾਪੁਰ ਵਿਚ ਵੀ ਕਤਲੇਆਮ ਹੋਇਆ ਸੀ। ਇਸ ਦੌਰਾਨ ਅਰਮਾਪੁਰ ਅਸਟੇਟ ਵਾਸੀ ਵਜ਼ੀਰ ਸਿੰਘ ਅਤੇ ਸਤਨਾਮ ਸਿੰਘ ਉਰਫ਼ ਸਿੰਮੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। 1984 ਵਿਚ ਹੀ ਇਸ ਮਾਮਲੇ ਸਬੰਧੀ ਥਾਣਾ ਅਰਮਾਪੁਰ ਵਿਚ ਐਫਆਈਆਰ ਨੰਬਰ 111ਏ/1984 ਦਰਜ ਕੀਤੀ ਗਈ ਸੀ ਪਰ ਜਾਂਚ ਤੋਂ ਬਾਅਦ ਮੁਲਜ਼ਮਾਂ ਨੂੰ ਕੇਸ ਵਿਚ ਐਫਆਰ ਪਾ ਕੇ ਕਲੀਨ ਚਿੱਟ ਦੇ ਦਿੱਤੀ ਗਈ ਸੀ।

1984

ਜਦੋਂ ਐੱਸਆਈਟੀ ਨੇ ਮਾਮਲੇ ਦੀ ਦੁਬਾਰਾ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਪੰਕੀ ਹਾਊਸਿੰਗ-ਵਿਕਾਸ 3 ਦੇ ਰਹਿਣ ਵਾਲੇ ਬ੍ਰਿਜੇਸ਼ ਦੂਬੇ ਅਤੇ ਪੰਕੀ ਈ-ਬਲਾਕ ਦੇ ਰਹਿਣ ਵਾਲੇ ਰਾਜੇਂਦਰ ਕੁਮਾਰ ਜੈਸਵਾਲ ਉਰਫ ਗੁੱਡੂ ਨੇ ਇਸ ਘਿਨਾਉਣੇ ਕਤਲ ਨੂੰ ਅੰਜਾਮ ਦਿੱਤਾ ਹੈ। ਐਸਆਈਟੀ ਮੁਖੀ ਨੇ ਦੱਸਿਆ ਕਿ ਐਸਆਈਟੀ ਹੁਣ ਤੱਕ 30 ਮੁਲਜ਼ਮਾਂ ਨੂੰ ਜੇਲ੍ਹ ਭੇਜ ਚੁੱਕੀ ਹੈ।


2 more arrested in Kanpur 1984 Sikh Genocide Case

ਟੀਮਾਂ ਫਰਾਰ ਹੋਏ ਹੋਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀਆਂ ਹਨ। ਐਸਆਈਟੀ ਮੁਖੀ ਬਲੇਂਦੂ ਭੂਸ਼ਣ ਨੇ ਦੱਸਿਆ ਕਿ ਸਿੱਖ ਵਿਰੋਧੀ ਕਤਲੇਆਮ ਦੇ ਭਗੌੜੇ ਮੁਲਜ਼ਮਾਂ ਖ਼ਿਲਾਫ਼ ਕੁਰਕੀ ਦੀ ਤਿਆਰੀ ਕੀਤੀ ਜਾ ਰਹੀ ਹੈ। ਅਦਾਲਤ ਤੋਂ ਹੁਕਮ ਮਿਲਣ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਕੁਰਕੀ ਦੇ ਨਾਲ-ਨਾਲ ਉਹਨਾਂ ਦੀਆਂ ਜਾਇਦਾਦਾਂ ’ਤੇ ਬੁਲਡੋਜ਼ਰ ਚਲਾਇਆ ਜਾਵੇਗਾ।