1984 ਸਿੱਖ ਨਸਲਕੁਸ਼ੀ: SIT ਨੇ ਕਾਨਪੁਰ ’ਚ ਸਾਬਕਾ ਕੌਂਸਲਰ ਦੇ 2 ਭਰਾਵਾਂ ਸਣੇ 4 ਨੂੰ ਕੀਤਾ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਨਪੁਰ ਵਿਚ ਹੋਏ ਸਿੱਖ ਵਿਰੋਧੀ ਕਤਲੇਆਮ ਦੇ ਸਬੰਧ ਵਿਚ ਐਸਆਈਟੀ ਨੇ ਹੁਣ ਤੱਕ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

SIT arrests four more accused in Kanpur



ਕਾਨਪੁਰ: 1984 ਕਾਨਪੁਰ ਸਿੱਖ ਨਸਲਕੁਸ਼ੀ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ 4 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਨਪੁਰ ਵਿਚ ਹੋਏ ਸਿੱਖ ਵਿਰੋਧੀ ਕਤਲੇਆਮ ਦੇ ਸਬੰਧ ਵਿਚ ਐਸਆਈਟੀ ਨੇ ਹੁਣ ਤੱਕ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐਸਆਈਟੀ ਦੇ ਡਿਪਟੀ ਇੰਸਪੈਕਟਰ ਜਨਰਲ ਬਲੇਂਦਰ ਭੂਸ਼ਣ ਸਿੰਘ ਨੇ ਦੱਸਿਆ ਕਿ ਸਿੱਧ ਗੋਪਾਲ ਗੁਪਤਾ ਉਰਫ਼ ਬੱਬੂ (66) ਅਤੇ ਜਤਿੰਦਰ ਕੁਮਾਰ ਤਿਵਾੜੀ ਉਰਫ਼ ਰਾਜਾ ਬਾਬੂ (58) ਨੂੰ ਨੌਬਸਤਾ ਥਾਣੇ ਵਿਚ ਦਰਜ ਹੋਏ ਨਸਲਕੁਸ਼ੀ ਨਾਲ ਸਬੰਧਤ ਇਕ ਹੋਰ ਮਾਮਲੇ ਵਿਚ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

1984 Sikh Massacre

ਦੋਵਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਹਨਾਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ। ਇਹਨਾਂ ਤੋਂ ਇਲਾਵਾ ਸਾਬਕਾ ਕੌਂਸਲਰ ਮਨੀਸ਼ ਸ਼ਰਮਾ ਦੇ ਭਰਾ ਯੋਗੇਸ਼ ਸ਼ਰਮਾ ਅਤੇ ਭਰਤ ਸ਼ਰਮਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। SIT ਮੁਖੀ DIG ਬਲੇਂਦਰ ਭੂਸ਼ਣ ਨੇ ਕਿਹਾ ਕਿ ਸਿੱਖ ਕਤਲੇਆਮ ਦੌਰਾਨ ਗੋਵਿੰਦ ਨਗਰ ਦੇ ਦਬੁਲੀ 'ਚ ਇਕ ਸਿੱਖ ਪਰਿਵਾਰ ਦੇ 7 ਲੋਕਾਂ ਦਾ ਕਤਲੇਆਮ ਕੀਤਾ ਗਿਆ ਸੀ। ਇਸ 'ਚ ਵਿਸਾਖ ਸਿੰਘ, ਉਸ ਦੀ ਪਤਨੀ ਸਰਵਣ ਕੌਰ, ਬੇਟੀ ਗੁਰਵਚਨ ਕੌਰ, ਪੁੱਤਰ ਜੋਗਿੰਦਰ ਸਿੰਘ , ਪੁੱਤਰ ਗੁਰਚਰਨ ਸਿੰਘ, ਛਤਰਪਾਲ ਸਿੰਘ ਅਤੇ ਗੁਰੂ ਸਿੰਘ ਦਾ ਕਤਲ ਕਰ ਦਿੱਤਾ ਗਿਆ।

Kanpur (UP) massacre in 1984

ਮ੍ਰਿਤਕ ਪਰਿਵਾਰ ਦੇ ਦੋ ਪੁੱਤਰਾਂ ਨੇ ਐਸਆਈਟੀ ਨੂੰ ਦੱਸਿਆ ਕਿ ਉਹਨਾਂ ਨੇ ਕੀ ਦੇਖਿਆ। ਅਦਾਲਤ ਵਿਚ ਬਿਆਨ ਦਰਜ ਕਰਵਾਏ। ਸਾਬਕਾ ਕੌਂਸਲਰ ਮਨੀਸ਼ ਸ਼ਰਮਾ ਦੇ ਭਰਾ ਯੋਗੇਸ਼ ਸ਼ਰਮਾ ਅਤੇ ਭਰਤ ਸ਼ਰਮਾ ਉਸ ਦੇ ਪਰਿਵਾਰ ਦੇ ਸਮੂਹਿਕ ਕਤਲ ਵਿਚ ਸ਼ਾਮਲ ਹਨ। ਐਸਆਈਟੀ ਨੇ ਦੋਵਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਬਲੇਂਦਰ ਭੂਸ਼ਣ ਸਿੰਘ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 396 (ਡਕੈਤੀ ਅਤੇ ਕਤਲ) ਅਤੇ 436 (ਕਿਸੇ ਘਰ ਨੂੰ ਤਬਾਹ ਕਰਨ ਲਈ ਵਿਸਫੋਟਕ ਪਦਾਰਥ ਦੀ ਵਰਤੋਂ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

1984 Sikh Massacre

ਜ਼ਿਲ੍ਹੇ ਵਿਚ ਦੰਗਿਆਂ ਦੇ ਮਾਮਲਿਆਂ ਵਿਚ ਭਗੌੜੇ 11 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਯਤਨ ਜਾਰੀ ਹਨ। ਸੂਬਾ ਸਰਕਾਰ ਨੇ ਕਾਨਪੁਰ ਸਿੱਖ ਨਸਲਕੁਸ਼ੀ ਦੀ ਮੁੜ ਜਾਂਚ ਲਈ ਤਿੰਨ ਸਾਲ ਪਹਿਲਾਂ ਸੁਪਰੀਮ ਕੋਰਟ ਦੇ ਨਿਰਦੇਸ਼ਾਂ 'ਤੇ ਐਸਆਈਟੀ ਦਾ ਗਠਨ ਕੀਤਾ ਸੀ ਐਸਆਈਟੀ ਨੇ ਕਾਨਪੁਰ ਸਿਖ ਵਿਰੋਧੀ ਦੰਗਿਆਂ ਦੇ ਮਾਮਲਿਆਂ ਵਿਚ ਕੁੱਲ 96 ਮੁੱਖ ਸ਼ੱਕੀਆਂ ਦੀ ਪਛਾਣ ਕੀਤੀ ਸੀ, ਜਿਨ੍ਹਾਂ ਵਿਚੋਂ 22 ਦੀ ਮੌਤ ਹੋ ਚੁੱਕੀ ਹੈ।