ਉਪ ਰਾਸ਼ਟਰਪਤੀ ਦੀ ਚੋਣ ਲਈ ਵੋਟਿੰਗ ਜਾਰੀ, ਪੀਐਮ ਮੋਦੀ ਤੇ ਸਾਬਕਾ PM ਡਾ. ਮਨਮੋਹਨ ਸਿੰਘ ਨੇ ਪਾਈ ਵੋਟ
ਮੌਜੂਦਾ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦਾ ਕਾਰਜਕਾਲ 10 ਅਗਸਤ ਨੂੰ ਪੂਰਾ ਹੋ ਰਿਹਾ ਹੈ।
ਨਵੀਂ ਦਿੱਲੀ: ਦੇਸ਼ ਦੇ ਨਵੇਂ ਉਪ ਰਾਸ਼ਟਰਪਤੀ ਦੀ ਚੋਣ ਲਈ ਅੱਜ ਵੋਟਿੰਗ ਜਾਰੀ ਹੈ। ਸੰਸਦ ਭਵਨ ਵਿਚ ਹੋ ਰਹੀ ਵੋਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵੋਟ ਭੁਗਤਾਈ। ਇਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਵ੍ਹੀਲਚੇਅਰ ਉੱਤੇ ਵੋਟ ਪਾਉਣ ਪਹੁੰਚੇ।
Dr Manmohan Singh casts his vote
ਇਸ ਚੋਣ ਵਿਚ ਐਨਡੀਏ ਉਮੀਦਵਾਰ ਜਗਦੀਪ ਧਨਖੜ ਅਤੇ ਵਿਰੋਧੀ ਪਾਰਟੀਆਂ ਦੇ ਸਾਂਝੇ ਉਮੀਦਾਰ ਮਾਰਗ੍ਰੇਟ ਅਲਵਾ ਵਿਚਾਲੇ ਮੁਕਾਬਲਾ ਹੈ। ਚੋਣ ਦੇ ਨਤੀਜੇ ਅੱਜ ਹੀ ਐਲਾਨੇ ਜਾਣਗੇ। ਮੌਜੂਦਾ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦਾ ਕਾਰਜਕਾਲ 10 ਅਗਸਤ ਨੂੰ ਪੂਰਾ ਹੋ ਰਿਹਾ ਹੈ।
PM Modi casts his vote
ਅੰਕੜੇ ਦੇਖੇ ਜਾਣ ਤਾਂ ਜਗਦੀਪ ਧਨਖੜ ਦੀ ਸਥਿਤੀ ਮਜ਼ਬੂਤ ਦਿਖਾਈ ਦੇ ਰਹੀ ਹੈ। ਵਿਰੋਧੀ ਪਾਰਟੀਆਂ ਵਿਚ ਚੋਣ ਨੂੰ ਲੈ ਕੇ ਮਤਭੇਦ ਵੀ ਦਿਖਾਈ ਦਿੱਤੇ ਕਿਉਂਕਿ ਟੀਐਮਸੀ ਨੇ ਵੋਟਿੰਗ ਪ੍ਰਕਿਰਿਆ ਤੋਂ ਦੂਰ ਰਹਿਣ ਦਾ ਐਲਾਨ ਕੀਤਾ ਹੈ।
Amit Shah casts his vote
ਜਦਕਿ ਟੀਆਰਐਸ, ਆਮ ਆਦਮੀ ਪਾਰਟੀ, ਏਆਈਐਮਆਈਐਮ ਅਤੇ ਝਾਰਖੰਡ ਮੁਕਤੀ ਮੋਰਚਾ ਨੇ ਮਾਰਗ੍ਰੇਟ ਅਲਵਾ ਦੇ ਸਮਰਥਨ ਦਾ ਐਲਾਨ ਕੀਤਾ ਹੈ। ਜੇਡੀਯੂ, ਵਾਈਐਸਆਰ ਕਾਂਗਰਸ, ਬਸਪਾ, ਸ਼ਿਵਸੈਨਾ ਨੇ ਧਨਖੜ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ।