ਹਵਾਈ ਅੱਡੇ ਅਜਿਹੇ ਬਣਨ ਆਮ ਆਦਮੀ ਵੀ ਕਰ ਸਕੇ ਹਵਾਈ ਜਹਾਜ਼ ’ਚ ਸਫ਼ਰ : ਸੰਸਦੀ ਕਮੇਟੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਹਵਾਈ ਅੱਡਿਆਂ ’ਤੇ ‘ਸੋਨੇ ਦੀ ਪਰਤ ਚੜ੍ਹਾਉਣ’ ਤੋਂ ਬਚੋ

representational

ਨਵੀਂ ਦਿੱਲੀ: ਸੰਸਦ ਦੀ ਇਕ ਕਮੇਟੀ ਨੇ ਕਿਹਾ ਹੈ ਕਿ ਸਰਕਾਰ ਨੂੰ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਹਵਾਈ ਅੱਡਿਆਂ ’ਤੇ ਬੁਨਿਆਦੀ ਢਾਂਚੇ ਦਾ ਵਿਕਾਸ ਸਸਤਾ ਹੋਵੇ ਅਤੇ ਸਫ਼ਰ ਦੀ ਲਾਗਤ ਆਮ ਆਦਮੀ ਦੀ ਪਹੁੰਚ ਦੇ ਅੰਦਰ ਰਹੇ। ਕਮੇਟੀ ਨੇ ਹਵਾਈ ਅੱਡਿਆਂ ’ਤੇ ਬਿਨਾਂ ਕਾਰਨ ਗੋਲਡ ਪਲੇਟਿੰਗ (ਸੋਨੇ ਦੀ ਪਰਤ ਚੜ੍ਹਾਉਣ) ਅਤੇ ਹਵਾਈ ਸਫ਼ਰ ਨੂੰ ਮਹਿੰਗਾ ਬਣਾਉਣ ਦੀ ਸੋਚ ਵਿਰੁਧ ਵੋਟਿੰਗ ਕਰਦਿਆਂ ਇਹ ਸਿਫ਼ਾਰਸ਼ ਕੀਤੀ।

ਇਹ ਵੀ ਪੜ੍ਹੋ: ਜੁਲਾਈ ’ਚ ਹਰਿਆਣਾ ਅੰਦਰ 59 ਫ਼ੀ ਸਦੀ, ਪੰਜਾਬ ’ਚ 44 ਫ਼ੀ ਸਦੀ ਵੱਧ ਮੀਂਹ ਦਰਜ ਕੀਤਾ ਗਿਆ

‘ਗੋਲਡ ਪਲੇਟਿੰਗ’ ਤੋਂ ਮਤਲਬ ਅਜਿਹੀਆਂ ਮਹਿੰਗੀਆਂ ਸਹੂਲਤਾਂ ਨੂੰ ਸ਼ਾਮਲ ਕਰਨ ਤੋਂ ਹੈ, ਜੋ ਕਿਸੇ ਪ੍ਰਾਜੈਕਟ ਦੀ ਲਾਗਤ ਨੂੰ ਵਧਾ ਦਿੰਦਾ ਹੈ, ਹਾਲਾਂਕਿ ਉਨ੍ਹਾਂ ਦਾ ਮੂਲ ਸੇਵਾ ਨਾਲ ਵਿਸ਼ੇਸ਼ ਸਬੰਧ ਨਹੀਂ ਹੁੰਦਾ। ਰਾਜ ਸਭਾ ਸੰਸਦ ਮੈਂਬਰ ਸੁਜੀਤ ਕੁਮਾਰ ਦੀ ਪ੍ਰਧਾਨਗੀ ਵਾਲੀ ਕਮੇਟੀ ਨੇ ਕਿਹਾ ਕਿ ਇਸ ਖੇਤਰ ਦੇ ਜ਼ਿਆਦਾਤਰ ਹਿੱਤਧਾਰਕ ਆਮ ਮੁਸਾਫ਼ਰ ਹਨ, ਜਿਸ ਦੀ ਹਵਾਈ ਯਾਤਰਾ ਕਰਨ ਦੀ ਇੱਛਾ ਅਤੇ ਜ਼ਰੂਰਤ ਸਮੇਂ ਦੇ ਨਾਲ ਵਧਦੀ ਜਾ ਰਹੀ ਹੈ।

ਸੰਸਦੀ ਕਮਟੀ ਨੇ ਸੁਝਾਅ ਦਿਤਾ ਕਿ ਏਸ਼ੀਆਈ ਪ੍ਰਸ਼ਾਂਤ ਖੇਤਰ ਦੇ ਹੋਰ ਹਵਾਈ ਅੱਡਿਆਂ ਮੁਕਾਬਲੇ ਪ੍ਰਯੋਗਕਰਤਾ ਫ਼ੀਸ ਸਸਤੀ ਅਤੇ ਮੁਕਾਬਲੇਬਾਜ਼ ਰਹਿੰਦੀ ਚਾਹੀਦੀ ਹੈ। ਕਮੇਟੀ ਨੇ ਰਾਜ ਸਭਾ ’ਚ ਪੇਸ਼ ਕੀਤੀ ਅਪਣੀ ਰੀਪੋਰਟ ’ਚ ਕਿਹਾ, ‘‘ਭਾਰਤ ਇਕ ਵਿਕਾਸਸ਼ੀਲ ਦੇਸ਼ ਹੈ ਅਤੇ ਮੁਸਾਫ਼ਰਾਂ ਨੂੰ ਲੈ ਕੇ ਜਾਗਰੂਕ ਹੈ। ਸਾਡੀ ਕੌਮੀ ਨਾਗਰਿਕ ਹਵਾਬਾਜ਼ੀ ਨੀਤੀ ’ਚ ਸਰਕਾਰ ਵਲੋਂ ਸਮਰਥਾ ਅਤੇ ਸਥਿਰਤਾ ’ਤੇ ਜ਼ੋਰ ਦਿਤਾ ਗਿਆ ਹੈ। ਕਮੇਟੀ ਦਾ ਮੰਨਣਾ ਹੈ ਕਿ ਜ਼ਿਆਦਾਤਰ ਲੋਕ ਹਵਾਈ ਅੱਡਿਆਂ ਦਾ ਪ੍ਰਯੋਗ ਸਿਰਫ਼ ਸਫ਼ਰ ਕਰਨ, ਸਾਮਾਨ ‘ਚੈੱਕ-ਇਨ’ ਕਰਨ, ਆਗਮਨ ’ਤੇ ਅਪਣਾ ਸਾਮਾਨ ਲੈਣ ਅਤੇ ਅਪਣੀ ਮੰਜ਼ਿਲ ਤਕ ਪੁੱਜਣ ਲਈ ਕਰਦੇ ਹਨ। ਹੋਰ ਬਾਹਰੀ ਸੇਵਾਵਾਂ ਨੂੰ ਯਾਤਰੀ ਸੇਵਾ ਜਿੰਨਾ ਮਹੱਤਵ ਨਹੀਂ ਦਿਤਾ ਜਾ ਸਕਦਾ।’’

ਇਹ ਵੀ ਪੜ੍ਹੋ: ਭਰਾਵਾਂ ਨੇ ਕੀਤਾ ਭੈਣ ਦੇ ਲਿਵ-ਇਨ ਪਾਰਟਨਰ ਦਾ ਹਥੌੜਾ ਮਾਰ ਕੇ ਕਤਲ

ਰੀਪੋਰਟ ਅਨੁਸਾਰ, ਇਹ ਸਹੀ ਹੈ ਕਿ ਹਵਾਈ ਅੱਡੇ ਦੇ ਬੁਨਿਆਦੀ ਢਾਂਚੇ ਦਾ ਮਿਆਰ ਸਮੁੱਚੇ ਆਵਾਜਾਈ ਨੈੱਟਵਰਕ ਦਾ ਇਕ ਮਹੱਤਵਪੂਰਨ ਘਟਕ ਹੈ, ਕਿਉਂਕਿ ਇਹ ਦੇਸ਼ ਦੀ ਕੌਮਾਂਤਰੀ ਪੱਧਰ ’ਤੇ ਮੁਕਾਬਲੇਬਾਜ਼ ਅਤੇ ਵਿਦੇਸ਼ੀ ਪੈਸੇ ਦੇ ਪ੍ਰਵਾਹ ’ਚ ਸਿੱਧਾ ਯੋਗਦਾਨ ਦਿੰਦਾ ਹੈ। ਕਮੇਟੀ ਦਾ ਮੰਨਣਾ ਹੈ ਕਿ ਹਵਾਈ ਅੱਡੇ ਦ ਸਾਰੇ ਟਰਮੀਨਲ ਨੂੰ ਆਰਾਮਦਾਇਕ ਅਤੇ ਸਹਿਜ ਬਣਾਉਣ ਦੀ ਜ਼ਰੂਰਤ ਹੈ, ਪਰ ਉਨ੍ਹਾਂ ’ਤੇ ਸੋਨੇ ਦੀ ਪਰਤ ਚੜ੍ਹਾ ਕੇ ਬਹੁਤ ਜ਼ਿਆਦਾ ਆਲੀਸ਼ਾਨ ਬਣਾਉਣ ਦੀ ਜ਼ਰੂਰਤ ਨਹੀਂ ਹੈ।’’

ਕਮੇਟੀ ਨੇ ਕਿਹਾ ਕਿ ਭਾਰਤ ਇਕ ‘ਸੀਮਤ ਸਰੋਤਾਂ’ ਵਾਲਾ ਦਸ਼ ਹੈ, ਅਤੇ ਅਜਿਹੇ ’ਚ ਸਰਕਾਰ ਨੂੰ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਹਵਾਈ ਅੱਡਿਆਂ ਦਾ ਆਧੁਨੀਕੀਕਨ ਸਸਤੇ ਢੰਗ ਨਾਲ ਕੀਤਾ ਜਾਵੇ। ਆਵਾਜਾਈ ਦੀ ਲਾਗਤ ਘੱਟ ਕਰਨ ਲਈ ਤਕਨਾਲੋਜੀ ਦਾ ਪ੍ਰਯੋਗ ਕਰਨਾ ਚਾਹੀਦਾ ਹੈ।